ਬਸਪਾ ਟੀਮ ਸੰਗਰੂਰ ਦੇ ਮੈਂਬਰ ਹਲਕਾ ਦਿੜ੍ਹਬਾ ਦੇ ਪਿੰਡ ਬਘਰੌਲ ਵਿਖੇ ਜਾਇਜ਼ਾ ਲੈਣ ਪਹੁੰਚੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੀ ਟੀਮ ਅੱਜ ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਬਘਰੌਲ ਵਿਖੇ ਪੁੱਜੀ ਜਿੱਥੇ ਲੰਘੀ 16 ਫਰਵਰੀ ਨੂੰ ਪਿੰਡ ਦੀ ਪੰਚਾਇਤ ਵੱਲੋਂ ਸਾਂਝੀ ਥਾਂ ‘ਤੇ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਹੈ, ਉਸ ਦਾ ਮੌਕੇ ‘ਤੇ ਜਾਇਜ਼ਾ ਲਿਆ ਗਿਆ। ਟੀਮ ਨੇ ਦੇਖਿਆ ਕਿ ਅੰਬੇਡਕਰ ਸਾਹਿਬ ਦੀ ਮੂਰਤੀ ਦੇ ਕਈ ਜਗ੍ਹਾ ਇੱਟਾਂ ਰੋੜੇ ਵੱਜਣ ਕਾਰਨ ਪਿਛਲੇ ਪਾਸੇ ਨਿਸ਼ਾਨ ਪਏ ਹੋਏ ਹਨ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਵੀਡੀਓ ਦਿਖਾਈਆਂ, ਜਿੰਨ੍ਹਾਂ ਵਿੱਚ ਸ਼ਰੇਆਮ ਕੁੱਝ ਬੀਬੀਆਂ ਇਹ ਕਹਿ ਰਹੀਆਂ ਹਨ ਕਿ ਅਸੀਂ ਕਿਸੇ ਵੀ ਕੀਮਤ ‘ਤੇ ਅੰਬੇਡਕਰ ਸਾਹਿਬ ਦੀ ਮੂਰਤੀ ਇਸ ਥਾਂ ‘ਤੇ ਨਹੀਂ ਲੱਗਣ ਦੇਣੀ, ਜੇ ਲਾ ਦਿੱਤੀ ਤਾਂ ਅਸੀਂ ਇਸ ਨੂੰ ਤੋੜਾਂਗੇ। ਸ੍ਰ: ਚਮਕੌਰ ਸਿੰਘ ਵੀਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰਾਂ ਨਾਲ਼ ਗੱਲਬਾਤ ਕਰਦਿਆਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ਼ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਬੋਲਦਿਆਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਦਾ ਜੋ ਅਧੂਰਾ ਕੰਮ ਰਹਿੰਦਾ ਕੰਮ ਹੈ ਉਹ ਜ਼ਲਦੀ ਮੁਕੰਮਲ ਕਰਵਾਇਆ ਜਾਵੇ, ਸੀ ਸੀ ਟੀ ਵੀ ਕੈਮਰੇ ਲਗਵਾਏ ਜਾਣ ਅਤੇ ਜਿੰਨ੍ਹਾਂ ਲੋਕਾਂ ਨੇ ਅੰਬੇਡਕਰ ਸਾਹਿਬ ਦੀ ਮੂਰਤੀ ਦਾ ਅਪਮਾਨ ਕੀਤਾ ਹੈ, ਉਹਨਾਂ ਵਿਰੁੱਧ ਜਿਵੇਂ ਕਿ ਦਿੱਲੀ ਵਿੱਚ ਇੱਕ ਵਿਅਕਤੀ ਨੇ ਸੰਵਿਧਾਨ ਦੀ ਕਾਪੀ ਪਿਛਲੇ ਸਮੇਂ ਵਿੱਚ ਸਾੜੀ ਸੀ ਹੁਣ ਮਾਨਯੋਗ ਕੋਰਟ ਨੇ ਉਸਦੀ ਨਾਗਰਿਕਤਾ ਖਤਮ ਕਰਕੇ ਸਜ਼ਾ ਸੁਣਾਈ ਹੈ, ਇਸੇ ਤਰਜ ‘ਤੇ ਸਰਕਾਰ ਅਤੇ ਪ੍ਰਸ਼ਾਸਨ ਸਖਤ ਕਦਮ ਚੁੱਕੇ ਅਤੇ ਪੜਤਾਲ ਕਰੇ ਕਿ ਕਿੰਨ੍ਹਾਂ ਲੋਕਾਂ ਨੇ ਸਭ ਤੋਂ ਪਹਿਲਾਂ ਮੂਰਤੀ ਲਾਉਣ ਵਾਲਿਆਂ ਦਾ ਵਿਰੋਧ ਕੀਤਾ ਅਤੇ ਕਿੰਨਾਂ ਨੇ ਆਪਣੇ ਘਰਾਂ ਵਿੱਚੋਂ ਇੱਟਾਂ ਰੋੜੇ ਚਲਾ ਕੇ ਅੰਬੇਡਕਰ ਸਾਹਿਬ ਦਾ ਅਪਮਾਨ ਕੀਤਾ। ਅਪਮਾਨ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹਨਾਂ ਮੌਕੇ ‘ਤੇ ਉਹਨਾਂ ਪੀੜਤ ਪਰਿਵਾਰਾਂ ਦਾ ਹਾਲ ਜਾਣਿਆ ਗਿਆ ਜੋ ਪੁਲਿਸ ਪ੍ਰਸ਼ਾਸਨ ਦਿੜ੍ਹਬਾ ਨੇ ਡੀ ਡੀ ਆਰ ਨੰਬਰ 30 ਮਿਤੀ 16/2/ 25 ਨੂੰ ਲਿਖ ਕੇ ਛੇ ਵਿਅਕਤੀਆਂ ‘ਤੇ ਸਖਤ ਧਾਰਾਵਾਂ ਤਹਿਤ ਕਰਾਸ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਕਰਾਸ ਕੇਸ ਦਰਜ ਕਰਨ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਅਸਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਸਮੇਂ ਉਹਨਾਂ ਦੇ ਨਾਲ ਸਤਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ ਬਸਪਾ ਸੰਗਰੂਰ, ਸੂਬੇਦਾਰ ਰਣਧੀਰ ਸਿੰਘ ਨਾਗਰਾ ਜ਼ਿਲ੍ਹਾ ਜਨਰਲ ਸਕੱਤਰ, ਡਾ: ਮਿੱਠੂ ਸਿੰਘ ਹਲਕਾ ਪ੍ਰਧਾਨ ਦਿੜ੍ਹਬਾ, ਸ੍ਰ: ਰਾਮਪਾਲ ਸਿੰਘ ਮਹਿਲਾਂ ਹਲਕਾ ਜਨਰਲ ਸਕੱਤਰ, ਬਘੇਲ ਸਿੰਘ, ਜਸਪਾਲ ਸਿੰਘ, ਹਮੀਰ ਸਿੰਘ, ਮਿੱਠੂ ਸਿੰਘ, ਅਮਰਜੀਤ ਕੌਰ, ਬਲਜੀਤ ਕੌਰ, ਸੁਰਜੀਤ ਕੌਰ ਗੁਰਮੇਲ ਕੌਰ ਆਦਿ ਵੱਡੀ ਗਿਣਤੀ ਵਿੱਚ ਬਸਪਾ ਆਗੂ ਤੇ ਵਰਕਰ ਮੌਜੂਦ ਸਨ। ਇਸ ਸਮੇਂ ਪਿੰਡ ਵਿੱਚ ਪੁਲਿਸ ਦੀ ਚੌਂਕੀ ਬਿਠਾਈ ਗਈ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਅਜੇ ਤੱਕ ਕਿਸੇ ਪਾਰਟੀ ਨੇ ਆ ਕੇ ਪਿੰਡ ਦੇ ਲੋਕਾਂ ਦਾ ਹਾਲ ਚਾਲ ਨਹੀਂ ਪੁੱਛਿਆ। ਵਰਣਨਯੋਗ ਹੈ ਕਿ ਇਹ ਪਿੰਡ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿੱਚ ਪੈਂਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਦਿਖਾ ਕੇ ਹੋਂਦ ਵਿੱਚ ਆਈ ਹੈ। ਜੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤਾਂ ਦਾ ਇਸੇ ਤਰ੍ਹਾਂ ਹੀ ਨਿਰਾਦਰ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਨੇ ਬਾਬਾ ਸਾਹਿਬ ਅੰਬੇਡਕਰ ਦਾ ਨਾਂ ਸਿਰਫ਼ ਵੋਟਾਂ ਲੈਣ ਲਈ ਹੀ ਇਸਤੇਮਾਲ ਕੀਤਾ ਸੀ ਜਦਕਿ ਸਰਕਾਰ ਬਾਬਾ ਸਾਹਿਬ ਪ੍ਰਤੀ ਸ਼ਰਧਾ ਨਹੀਂ ਰੱਖਦੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਤਿਕਾਰਯੋਗ ਚਰੰਜੀ ਲਾਲ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
Next articleਇਨਕਲਾਬੀ ਲਹਿਰ ਦੇ ਕਵੀ ਅਤੇ ਲੋਕ ਲਹਿਰ ਵੱਡੇ ਆਗੂ ਦਰਸ਼ਨ ਸਿੰਘ ਖਟਕੜ ਦਾ ਸਨਮਾਨ ਕੀਤਾ ਗਿਆ