ਬਸਪਾ ਵਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਵਿਖੇ ਬਸਪਾ ਵਰਕਰਾਂ ਨੂੰ ਪਹੁੰਚਣ ਦੀ ਅਪੀਲ –ਭਗਵਾਨ ਸਿੰਘ ਚੌਹਾਨ

ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਿਤੀ 28-3-2025 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੀ ਮੀਟਿੰਗ ਕਮਿਊਨਟੀ ਸੈਂਟਰ ਚੱਬੇਵਾਲ ਵਿਖ਼ੇ ਹੋਈ, ਜਿਸ ਵਿਚ ਮੁੱਖ ਮਹਿਮਾਨ ਸ ਭਗਵਾਨ ਸਿੰਘ ਚੋਹਾਨ ਜੀ ਜਨਰਲ ਸਕੱਤਰ ਬਸਪਾ ਪੰਜਾਬ, ਸ੍ਰੀ ਗੁਰਨਾਮ ਸਿੰਘ ਚੌਧਰੀ ਜਨਰਲ ਸਕੱਤਰ ਪੰਜਾਬ ਪੁਹੰਚੇ ਅਤੇ ਉਨ੍ਹਾਂ ਨਾਲ ਵਿਸ਼ੇਸ਼ ਤੋਰ ਤੇ ਦਲਜੀਤ ਰਾਏ ਜੀ ਜਿਲ੍ਹਾ ਪ੍ਰਧਾਨ ਬਸਪਾ, ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਹਲਕਾ ਚੱਬੇਵਾਲ ਤੇ ਯਸ਼ਪਾਲ ਭੱਟੀ ਹਲਕਾ ਪ੍ਰਧਾਨ ਵਿਸ਼ੇਸ਼ ਤੋਰ ਤੇ ਪੁਹੰਚੇ I ਇਸ ਮੀਟਿੰਗ ਵਿਚ ਆਏ ਹੋਏ ਆਗੂ ਸਹਿਬਾਨਾਂ ਵਲੋਂ ਮਿਤੀ 14 ਅਪ੍ਰੈਲ 2025 ਨੂੰ ਡਾ. ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਹੁਸ਼ਿਆਰਪੁਰ ਵਿਖ਼ੇ ਜਿਲ੍ਹਾ ਪੱਧਰ ਤੇ ਮਨਾਉਣ ਸਬੰਧੀ ਹਲਕਾ ਚੱਬੇਵਾਲ ਵਿਚ ਲੀਡਰਸ਼ਿਪ ਅਤੇ ਵਰਕਰਾ ਨੂੰ ਲਾਮਬੰਦ ਕੀਤਾ ਅਤੇ ਹਲਕਾ ਚੱਬੇਵਾਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੇ ਬੱਡੀ ਗਿਣਤੀ ਵਿਚ ਹੁਸ਼ਿਆਰਪੁਰ ਵਿਖ਼ੇ ਪੁਹੰਚਣ ਦਾ ਵਿਸ਼ਵਾਸ਼ ਦਵਾਇਆ I ਇਸ ਮੀਟਿੰਗ ਵਿਚ ਆਏ ਆਗੂ ਸਹਿਬਾਨਾਂ ਨੇ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਡਰੱਗ ਮਾਫੀਆ ਦੇ ਖਿਲਾਫ ਜ਼ਮੀਨੀ ਪੱਧਰ ਤੇ ਕੰਮ ਕਰਕੇ ਬਹੁਜਨ ਸਮਾਜ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਅਤੇ 2027 ਵਿਚ ਬਸਪਾ ਪੰਜਾਬ ਅੰਦਰ ਰਾਜ ਸੱਤਾ ਹਾਸਲ ਕਰੇਗੀ I ਅਖੀਰ ਵਿਚ ਐਡਵੋਕੇਟ ਮਾਨਾ ਜੀ ਨੇ ਆਪਣੀ ਹਲਕਾ ਟੀਮ ਵਲੋਂ ਆਏ ਹੋਏ ਮੁੱਖ ਮਹਿਮਾਨ ਸਹਿਬਾਨਾਂ ਦਾ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ I ਇਸ ਮੌਕੇ ਹਾਜ਼ਰ ਰਾਕੇਸ਼ ਕਿੱਟੀ ਜੀ, ਸੂਬੇਦਾਰ ਹਰਭਜਣ ਸਿੰਘ, ਸਤਪਾਲ ਬੱਡਲਾ, ਬਲਵੰਤ ਸਹਿਗਲ, ਸਤਪਾਲ ਕਾਲੇਵਾਲ, ਵਿੱਕੀ ਬੰਗਾ, ਰੂਪਾ ਜੀ, ਡਾ ਹਰਨੇਕ, ਰਾਜੇਸ਼ ਭੂੰਨੋ, ਰੋਸ਼ਨ ਲਾਲ, ਮਨੋਹਰ ਬਾਜਰਾਵਰ, ਰਾਜਵਿੰਦਰ, ਮਨਜੀਤ ਹੈਪੀ, ਮਾਸਟਰ ਜੈ ਰਾਮ, ਤੇਜਪਾਲ ਅਤੇ ਹੋਰ ਵੀ ਬੱਡੀ ਗਿਣਤੀ ਵਿਚ ਸਾਥੀ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਨ ਜੀਵਨ ਦੀ ਸਥਾਪਤੀ ਲਈ ਸਮਾਜਿਕ ਸਾਂਝ ਦੀ ਲੋੜ ’ਤੇ ਜ਼ੋਰ ਢਾਹਾਂ ਕਲੇਰਾਂ ਵਿਖੇ ਜੀਐਨ ਮੀਡੀਆ ਟਰੱਸਟ ਦੀ ਮਾਸਿਕ ਇਕੱਤਰਤਾ
Next articleਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਸਨਮਾਨ