ਬਸਪਾ ਪੰਜਾਬ ਵਿੱਚ ਮਜਬੂਤ ਸੰਗਠਨ ਦਾ ਨਿਰਮਾਣ ਕਰੇਗੀ – ਵਿਪੁਲ ਕੁਮਾਰ

ਬਸਪਾ ਜਿਲ੍ਹਾ ਕਪੂਰਥਲਾ ਦੇ ਬਸਪਾ ਸੰਗਠਨ ਵਿੱਚ ਫੇਰ ਬਦਲ ਅਤੇ ਨਵੀਆਂ ਨਿਯੁਕਤੀਆਂ – ਜਸਵੀਰ ਸਿੰਘ ਗੜ੍ਹੀ

ਕਪੂਰਥਲਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਜ਼ਿਲਾ ਕਪੂਰਥਲਾ ਦੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲੇ ਲਏ। ਜਿਸ ਵਿੱਚ ਸ੍ਰੀ ਸੁਰਜੀਤ ਸਿੰਘ ਜੀ ਨੂੰ ਵਿਧਾਨ ਸਭਾ ਕਪੂਰਥਲਾ ਦਾ ਇੰਚਾਰਜ ਨਿਯੁਕਤ ਕੀਤਾ। ਜ਼ਿਲਾ ਕਪੂਰਥਲਾ ਦੇ ਪ੍ਰਧਾਨ ਸ਼੍ਰੀ ਹਰਿੰਦਰ ਸਿੰਘ ਸ਼ੀਤਲ ਅਤੇ ਉੱਪ-ਪ੍ਰਧਾਨ ਸ਼੍ਰੀ ਪ੍ਰਗਟ ਸਿੰਘ ਸਿੱਧੂ, ਵਿਧਾਨ ਸਭਾ ਫਗਵਾੜਾ ਦੇ ਪ੍ਰਧਾਨ ਸ੍ਰੀ ਚਿਰੰਜੀ ਲਾਲ ਕਾਲਾ ਬਣੇ ਰਹਿਣਗੇ। ਸੰਗਠਨ ਨੂੰ ਚੁਸਤ ਦਰੁਸਤ ਕਰਨ ਲਈ, ਅਤੇ ਅਹੁਦੇਦਾਰਾਂ ਦੀ ਗੈਰ ਹਾਜ਼ਰੀ ਕਾਰਨ ਵਿਧਾਨ ਵਿਧਾਨ ਸਭਾ ਭਲੱਥ ਅਤੇ ਵਿਧਾਨ ਸਭਾ ਕਪੂਰਥਲਾ ਦੀ ਬਾਡੀ ਭੰਗ ਗਈ। ਇਸ ਮੌਕੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਵਿਪੁਲ ਕੁਮਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਮਜਬੂਤ ਸੰਗਠਨ ਦਾ ਨਿਰਮਾਣ ਕਰੇਗੀ, ਜੋ ਪੰਜਾਬ ਦੇ ਅਨੁਸੂਚਿਤ ਜਾਤੀ ਵਰਗਾਂ ਪਛੜੀਆਂ ਸ਼੍ਰੇਣੀਆਂ ਘੱਟ ਗਿਣਤੀ ਵਰਗ ਅਤੇ ਗਰੀਬ ਦੇ ਹੱਕਾਂ ਦੀ ਲੜਾਈ ਨੂੰ ਮਜਬੂਤ ਕਰੇਗਾ। ਪਾਰਲੀਮੈਂਟ ਤੇ ਚੱਲ ਰਹੇ ਸੈਸ਼ਨ ਵਿੱਚ ਪੰਜਾਬ ਦੇ ਚੁਣੇ ਗਏ ਨੁਮਾਇੰਦਿਆਂ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਅਨੁਸੂਚਿਤ ਜਾਤੀ ਪਛੜਾ ਵਰਗ ਅਤੇ ਗਰੀਬਾਂ ਦੇ ਮੁੱਦਿਆਂ ਉੱਤੇ ਸਾਰੀਆਂ ਪਾਰਟੀਆਂ ਅਸਫਲ ਸਿੱਧ ਹੋਈਆਂ ਹਨ। ਵੱਖ-ਵੱਖ ਪਾਰਟੀਆਂ ਆਪਣੇ ਦਲਤ ਚਿਹਰਿਆਂ ਦੇ ਮਾਧਿਅਮ ਤੋਂ ਦਲਿਤ ਅਤੇ ਪਿਛੜੇ ਵਰਗਾਂ ਦੀਆਂ ਵੋਟਾਂ ਤੇ ਲੈ ਲੈਂਦੀਆਂ ਹਨ ਪਰੰਤੂ ਜਦੋਂ ਵੀ ਲੋਕ ਸਭਾ ਰਾਜਸਭਾ ਜਾ ਵੱਖ ਵੱਖ ਕਮਿਸ਼ਨਰ ਅੱਗੇ ਹੱਕਾਂ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਸਾਰੀਆਂ ਪਾਰਟੀਆਂ ਦੇ ਚੁਣੇ ਗਏ ਨੁਮਾਇੰਦਿਆਂ ਦੀਆਂ ਜੀਭਾਂ ਤਾਲੂਏ ਨਾਲ ਲੱਗ ਜਾਂਦੀਆਂ ਹਨ। ਦਲਿਤ ਅਤੇ ਪਿਛੜੇ ਵਰਗਾਂ ਨਾਲ ਇਹ ਧੋਖਾ ਆਜ਼ਾਦੀ ਤੋਂ ਬਾਅਦ ਪਿਛਲੇ 75 ਸਾਲਾਂ ਤੋਂ ਬਾਅਦ ਦਸਤੂਰ ਜਾਰੀ ਹੈ। ਪੰਜਾਬ ਦੀਆਂ ਪਿਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਨੂੰ ਆਪਣੇ ਹੱਕਾਂ ਅਧਿਕਾਰਾਂ ਦੀ ਲੜਾਈ ਆਪਣੇ ਹੱਥ ਵਿੱਚ ਲੈਣ ਲਈ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨਾ ਪੈਣਾ ਹੈ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਮਾਝਾ ਜੂਨ ਦੇ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ, ਸੂਬਾ ਜਨਰਲ ਸਕੱਤਰ ਤਰਸੇਮ ਥਾਪਰ, ਸੂਬਾ ਕਮੇਟੀ ਮੈਂਬਰ ਲੇਖਰਾ ਜਮਾਲਪੁਰੀ,ਜ਼ਿਲ੍ਹਾ ਪ੍ਰਧਾਨ ਸ੍ਰੀ ਹਰਿੰਦਰ ਸ਼ੀਤਲ, ਫਗਵਾੜਾ ਵਿਧਾਨ ਸਭਾ ਦੇ ਪ੍ਰਧਾਨ ਸ਼੍ਰੀ ਹਰਿੰਦਰ ਸ਼ੀਤਲ, ਨਵਨਿਯੁਕਤ ਕਪੂਰਥਲਾ ਹਲਕਾ ਇੰਚਾਰਜ ਸ੍ਰੀ ਸੁਰਜੀਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਸਰਕਾਰ ਪੱਤਰਕਾਰਾਂ ਦੇ ਮਸਲੇ ਹੱਲ ਕਰੇ: ਪੀਸੀਜੇਯੂ
Next articleਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ ‘ਤੇ ਸ਼ਿਕੰਜਾ ਕੱਸਿਆ – ਹਰਪਾਲ ਸਿੰਘ ਚੀਮਾ