ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਐਮ ਪੀ ਰਾਜ ਸਭਾ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆਂ ਵਿਖੇ ਅੱਜ 26 ਫਰਵਰੀ ਨੂੰ 11 ਵੱਜੇ ਦੇ ਕਰੀਬ ਫਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ l ਇਸ ਫਰੀ ਮੈਡੀਕਲ ਕੈਂਪ ਵਿੱਚ ਹਰ ਤਰਾਂ ਦੇ ਮਰੀਜਾਂ ਨੂੰ ਫਰੀ ਚੈਕ ਕੀਤਾ ਜਾਵੇਗਾ l ਟੈਸਟ ਅੱਧੇ ਰੇਟ ਤੇ ਹੋਣਗੇ ਅਤੇ ਲੋੜਵੰਦ ਮਰੀਜਾਂ ਨੂੰ ਫਰੀ ਦਵਾਈ ਵੀ ਦਿੱਤੀ ਜਾਵੇਗੀ l ਸਾਰੇ ਸਤਿਕਾਰ ਯੋਗ ਸਾਥੀਆਂ ਨੂੰ ਇਸ ਕੈਂਪ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ l ਬਸਪਾ ਆਗੂ ਸ਼੍ਰੀ ਪ੍ਰਦੀਪ ਜੱਸੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਦਘਾਟਨ ਤੋ ਬਾਅਦ ਹਲਕੇ ਦੀ ਲੀਡਰਸ਼ਿਪ ਨਾਲ ਪਿੰਡ ਥਾਂਦੀਆਂ ਦੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਵੇਗੀ l ਇਸ ਮੀਟਿੰਗ ਵਿੱਚ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ 15 ਮਾਰਚ ਨੂੰ ਫਗਵਾੜਾ ਵਿੱਚ ਰੱਖੇ ਪਰੋਗਰਾਮ ਦੀ ਤਿਆਰੀ ਸੰਬੰਧੀ ਡਿਊਟੀਆਂ ਲਗਾਈਆਂ ਜਾਣਗੀਆਂ l ਇਹ ਮੀਟਿੰਗ 12.30 ਵਜੇ ਹੋਵੇਗੀ l ਵਿਧਾਨ ਸਭਾ ਹਲਕਾ ਬੰਗਾ ਨਾਲ ਸੰਬੰਧਿਤ ਜਿਲਾ, ਵਿਧਾਨ ਸਭਾ , ਸੈਕਟਰ ਪੱਧਰ ਦੀ ਸਮੂਚੀ ਲੀਡਰਸ਼ਿਪ ਤੇ ਜਿਮੇਵਾਰ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj