ਬਸਪਾ ਪੰਜਾਬ ਪ੍ਰਧਾਨ ਸ ਅਵਤਾਰ ਸਿੰਘ ਕਰੀਮਪੁਰੀ ਜੀ ਦਾ ਮਨੀਸ਼ ਮੈਡੀਕਲ ਸਟੋਰ ਬੰਗਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ .ਪ੍ਰਦੀਪ ਜੱਸੀ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਮਨੀਸ਼ ਮੈਡੀਕਲ ਸਟੋਰ ਤੇ ਪਹੁੰਚਣ ਤੇ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ l ਇਸ ਮੌਕੇ ਸ ਕਰੀਮਪੁਰੀ ਜੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਸਾਥੀਆਂ ਨੂੰ ਇੱਕ ਜੁੱਟ ਹੋ ਕੇ ਸੰਘਠਨ ਮਜਬੂਤ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਤਾਂ ਹੀ ਵਧੀਆ ਨਤੀਜੇ ਆ ਸਕਦੇ ਹਨ l ਇਸ ਤਰਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਸੁਪਨਾ ਪੂਰਾ ਕੀਤਾ ਜਾ ਸਕੇਗਾ l ਪ੍ਰਧਾਨ ਜੀ ਨੇ ਮਨੀਸ਼ ਮੈਡੀਕਲ ਸਟੋਰ ਤੇ ਮਰੀਜਾਂ ਨੂੰ ਵਧੀਆ ਦਵਾਈ ਦੇਣ ਅਤੇ ਘੱਟ ਕੀਮਤ ਲੈਣ ਤੇ ਵਧਾਈ ਦਿੱਤੀ l ਇਸ ਮੌਕੇ ਸੀਨੀਅਰ ਬਸਪਾ ਆਗੂ ਪ੍ਰਦੀਪ ਜੱਸੀ ਤੋਂ ਇਲਾਵਾ ਸ਼੍ਰੀ ਰਾਮ ਲੁਭਾਇਆ ਪ੍ਰਧਾਨ ਬਸਪਾ ਵਿਧਾਨ ਸਭਾ ਹਲਕਾ ਬੰਗਾ, ਸ਼੍ਰੀ ਵਿਜੇ ਮਜਾਰੀ ਨੌਜਵਾਨ ਬਸਪਾ ਆਗੂ ,ਸ਼੍ਰੀ ਮਨੋਹਰ ਬਹਿਰਾਮ , ਸ਼੍ਰੀਮਤੀ ਰਵਿੰਦਰ ਮਹਿਮੀ ਅਤੇ ਡਾ ਮਨੀਸ਼ ਜੱਸੀ ਮਾਲਕ ਮਨੀਸ਼ ਮੈਡੀਕਲ ਸਟੋਰ ਅਤੇ ਹੋਰ ਸਾਥੀ ਹਾਜ਼ਰ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਾਦੂ ਦੀ ਗਾਂ
Next articleਕਿਰਦਾਰ ਨਿਭਾਉਂਦੇ ਸਮੇਂ ਯੋਗ ਐਕਟਰ ਹੀ ਆਪਣੇ ਰੋਲ ਨਾਲ ਕਰ ਸਕਦਾ ਇਨਸਾਫ -ਦੇਵ ਖਰੌੜ