ਬਸਪਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ 26 ਜਨਵਰੀ ਗਣਤੰਤਰ ਦਿਵਸ ਨਸਰਾਲਾ ਵਿਖੇ ਮਨਾਇਆ ਗਿਆ

 ਸ਼ਾਮਚੁਰਾਸੀ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਸਪਾ ਪੰਜਾਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅੱਜ 26 ਜਨਵਰੀ ਸੰਵਿਧਾਨ ਦਿਵਸ ਹਲਕਾ ਸ਼ਾਮਚੁਰਾਸੀ ਵਿੱਚ ਪੈਂਦੇ ਪਿੰਡ ਨਸਰਾਲਾ ਵਿਖੇ ਜੋਨੀ ਸੈਕਟਰ ਪ੍ਰਧਾਨ ਨਸਰਾਲਾ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁਖਦੇਵ ਸਿੰਘ ਬਿੱਟਾ ਜੀ ਸੀਨੀਅਰ ਬਸਪਾ ਲੀਡਰ ਪਹੁੰਚੇ ਅਤੇ ਉਨ੍ਹਾਂ ਨਾਲ ਵਿਜੈ ਖਾਨਪੁਰੀ ਜ਼ਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ ਹਾਜ਼ਰ ਹੋਏ। ਇਸ ਮੌਕੇ ਲੀਡਰਸ਼ਿਪ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਤੇ ਅਤੇ ਮੌਕੇ ਦੀਆਂ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੇ ਝੂਠੇ ਵਾਅਦੇ, ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਸਮਾਗਮ ਦੀ ਸਮਾਪਤੀ ਤੋਂ ਬਾਅਦ ਚਾਹ ਦਾ ਲੰਗਰ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਵਿੱਕੀ ਬੂਥ ਪ੍ਰਧਾਨ, ਬਲਜਿੰਦਰ ਬੈਂਸ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸਹਿਯੋਗ ਸੁਖਚੈਨ ਨਸਰਾਲਾ ਜੀ ਦਾ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਯੂਨਿਟ ਗੜ੍ਹੀ ਅਜੀਤ ਸਿੰਘ ਵਿਖੇ 26 ਜਨਵਰੀ ਗਣਤੰਤਰ ਦਿਵਸ ਮਨਾਇਆ ਗਿਆ
Next articleਅੱਜ ਭਰੋ ਮਜਾਰਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ