ਮਜ਼ਦੂਰਾਂ ਦੇ ਅਧਿਕਾਰਾਂ ਦੀ ਗੱਲ ਅਸੈਂਬਲੀ ਚ ਵੀ ਉਠਾਵਾਂਗੇ –ਡਾ ਨਛੱਤਰ ਪਾਲ ਐਮ ਐਲ ਏ
ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਰਣਧੀਰ ਸਿੰਘ ਬੈਣੀਵਾਲ ਕੋਆਰਡੀਨੇਟਰ ਭਾਰਤ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਵੱਲੋਂ ਪੰਜਾਬ ਦੇ ਵਿੱਚ 2 ਤਰੀਕ ਦਿਨ ਸ਼ੁਕਰਵਾਰ ਨੂੰ ਜਿਲਾ ਪੱਧਰੀ ਮਨਰੇਗਾ ਦੇ ਕਾਮਿਆਂ ਅਤੇ ਪੰਚਾਇਤੀ ਰਾਜ ਵਿੱਚ ਕੋਂਟਰੈਕਟ ਤੇ ਮੁਲਾਜ਼ਮਾ ਦੇ ਹੱਕਾਂ ਨੂੰ ਮਾਰਨ ਵਾਲਾ ਕਾਨੂੰਨ ਮਨਰੇਗਾ ਨੂੰ ਹਟਾ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਅਤੇ ਅਜੀਬਕਾ ਮਿਸ਼ਨ ਗਰਾਮੀਨ ਦੇ ਖਿਲਾਫ ਰੋਸ ਮਾਰਚ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਤਾਂ ਜੋ ਕੇਂਦਰ ਸਰਕਾਰ ਦੀ ਗਰੀਬਾਂ ਪ੍ਰਤੀ ਮਾੜੀ ਸੋਚ ਨੂੰ ਲੋਕਾਂ ਵਿੱਚ ਲਿਆਂਦਾ ਜਾ ਸਕੇ ਇਸ ਗੱਲ ਨੂੰ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਦੱਸਦਿਆਂ 2 ਜਨਵਰੀ ਨੂੰ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਡੀ ਸੀ ਨੂੰ ਮੈਮੋਰੰਡਮ ਦਿੱਤਾ ਜਾਵੇਗਾ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਨੇ ਵੀ ਕਿਹਾ ਕਿ ਮਜ਼ਦੂਰਾਂ ਦੇ ਅਧਿਕਾਰਾਂ ਦੀ ਗੱਲ ਅਸੈਂਬਲੀ ਵਿੱਚ ਉਠਾਈ ਜਾਵੇਗੀ ਅਤੇ 2 ਜਨਵਰੀ ਦਿਨ ਸ਼ੁੱਕਰਵਾਰ ਵਰਕਰ ਸਾਥੀਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ, ਹਰੇਕ ਵਰਕਰ ਹਰੇਕ ਪਿੰਡ ਵਿੱਚ ਮਜ਼ਦੂਰ ਭਾਈਚਾਰੇ ਨਾਲ ਗੱਲਬਾਤ ਕਰੇ ਅਤੇ ਉਨ੍ਹਾਂ ਨੂੰ ਨਾਲ ਲੈਕੇ ਆਉਣ ਲਈ ਕਹੇ। ਇਸ ਮੌਕੇ ਤੇ ਸਰਬਜੀਤ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ ਬਸਪਾ, ਮਨੋਹਰ ਕਮਾਮ ਜ਼ਿਲ੍ਹਾ ਕੋਆਰਡੀਨੇਟਰ ਬਸਪਾ, ਰਸ਼ਪਾਲ ਮਹਾਲੋਂ ਪ੍ਰਧਾਨ ਨਵਾਂਸ਼ਹਿਰ, ਮਾਂ ਸਤਪਾਲ ਰਟੈਂਡਾ ਪ੍ਰਧਾਨ ਬੰਗਾ ਅਤੇ ਗੁਰਮੁਖ ਸਿੰਘ ਨੌਰਥ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



