ਬਸਪਾ ਨਹੀਂ ਮੁਲਾਇਮ ਯਾਦਵ ਭਾਜਪਾ ਦੀ ਬੀ-ਟੀਮ: ਮਾਇਆਵਤੀ

ਲਖਨਊ (ਸਮਾਜ ਵੀਕਲੀ):  ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਇੱਥੇ ਭਾਜਪਾ ਦੀ ਬੀ-ਟੀਮ ਹੋਣ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਬਜਾਏ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਹਨ, ਜੋ ਖੁੱਲ੍ਹ ਕੇ ਭਾਜਪਾ ਨਾਲ ਮਿਲੇ ਹੋਏ ਹਨ। ਉਨ੍ਹਾਂ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ’ਤੇ ਵੀ ਆਪਣੇ ਕਾਰਜਕਾਲ ਦੌਰਾਨ ਬੀਆਰ ਅੰਬੇਡਕਰ ਦੇ ਨਾਂ ਉੱਤੇ ਰੱਖੇ ਗਏ ਸੰਸਥਾਵਾਂ ਦੇ ਨਾਮ ਬਦਲਣ ਦਾ ਦੋਸ਼ ਲਾਇਆ।

ਮਾਇਆਵਤੀ ਨੇ ਮੁਲਾਇਮ ਦੀ ਨੂੰਹ ਅਰਪਣਾ ਯਾਦਵ ਸਬੰਧੀ ਹਿੰਦੀ ਵਿੱਚ ਟਵੀਟ ਕੀਤਾ, ਜੋ ਹਾਲ ਹੀ ਵਿੱਚ ਭਾਜਪਾ ’ਚ ਸ਼ਾਮਲ ਹੋਈ ਹੈ। ਮਾਇਆਵਤੀ ਨੇ ਕਿਹਾ, ‘‘ਇਹ ਬਸਪਾ ਨਹੀਂ, ਸਗੋਂ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਹਨ, ਜੋ ਖੁੱਲ੍ਹੇਆਮ ਭਾਜਪਾ ਨਾਲ ਮਿਲੇ ਹੋਏ ਹਨ। ਪਿਛਲੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੇ ਸ੍ਰੀ ਅਖਿਲੇਸ਼ ਨੂੰ ਭਾਜਪਾ ਤੋਂ ਆਸ਼ੀਰਵਾਦ ਦਵਾਇਆ ਸੀ ਅਤੇ ਹੁਣ ਆਪਣੇ ਕੰਮ ਲਈ ਇੱਕ ਹੋਰ ਮੈਂਬਰ ਨੂੰ ਭਾਜਪਾ ਵਿੱਚ ਭੇਜ ਦਿੱਤਾ ਹੈ।’’ ਉਨ੍ਹਾਂ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਯੂਪੀ ਦੇ ਅੰਬੇਡਕਰਵਾਦੀ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਕਦੇ ਮੁਆਫ਼ ਨਹੀਂ ਕਰਨਗੇ, ਜਿਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਬੀਆਰ ਅੰਬੇਡਕਰ ਦੇ ਨਾਂ ’ਤੇ ਸ਼ੁਰੂ ਕੀਤੀਆਂ ਗਈਆਂ ਜ਼ਿਆਦਾਤਰ ਯੋਜਨਾਵਾਂ ਅਤੇ ਸੰਸਥਾਵਾਂ ਦੇ ਨਾਂ ਬਦਲ ਦਿੱਤੇ ਸੀ, ਜੋ ਕਿ ਨਿੰਦਣਯੋਗ ਅਤੇ ਸ਼ਰਮਨਾਕ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਫਿੱਚ’ ਵੱਲੋਂ ਭਾਰਤ ਦੀ ਵਿਕਾਸ ਦਰ 8.5 ਫ਼ੀਸਦੀ ਤਕ ਘਟਣ ਦੀ ਪੇਸ਼ੀਨਗੋਈ
Next articleਬੀਰਭੂਮ ਕਾਂਡ: ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ