ਬਸਪਾ ਦੇ ਮਿਸ਼ਨਰੀ ਵਰਕਰ ਮਲਕੀਤ ਸਿੰਘ ਮੁਕੰਦਪੁਰੀ ਦੀ ਅੰਤਿਮ ਅਰਦਾਸ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਆਪ ਜੀ ਨੂੰ ਬੜੇ ਹੀ ਦੁੱਖੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਬਸਪਾ ਦੇ ਮਿਸ਼ਨਰੀ ਵਰਕਰ ਸ ਮਲਕੀਤ ਸਿੰਘ ਮੁਕੰਦਪੁਰੀ ਪਿਛਲੇ ਦਿਨੀਂ 2 ਜਨਵਰੀ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਅੰਤਿਮ ਅਰਦਾਸ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਮੁਕੰਦਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਭੋਗ ਪਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਏ ਹੋਏ ਪਤਵੰਤਿਆਂ ਵੱਲੋਂ 12.30 ਵਜੇ ਤੋਂ ਲੈਕੇ 9 ਜਨਵਰੀ 2025 ਦਿਨ ਵੀਰਵਾਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।ਸੋ ਬਸਪਾ ਵਰਕਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸ਼ਰਧਾਂਜਲੀ ਸਮਾਰੋਹ ਅਤੇ ਅੰਤਿਮ ਅਰਦਾਸ ਵਿੱਚ ਜਰੂਰ ਸ਼ਾਮਲ ਹੋਵਣ। ਬਹੁਜਨ ਸਮਾਜ ਪਾਰਟੀ ਹਲਕਾ ਬੰਗਾ ਦੇ ਸਮੂਹ ਵਰਕਰ ਅਤੇ ਉਨ੍ਹਾਂ ਦੇ ਸਪੁੱਤਰ ਇਸ ਦੁੱਖ ਦੀ ਘੜੀ ਵਿੱਚ ਸੋਗ ਸਮਾਗਮ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕਰਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਵੇਂ ਸਾਲ ਦੀ ਆਮਦ ਤੇ ਪਟਵਾਰ ਤੇ ਕਾਨੂੰਗੋ ਯੂਨੀਅਨ ਵੱਲੋਂ ਅਖੰਡ ਪਾਠ ਦੇ ਭੋਗ ਪਾਏ
Next articleਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਅਤੇ ਐਜੂਕੇਸ਼ਨ ਸੁਸਾਇਟੀ ਦਾ ਹੋਇਆ ਉਦਘਾਟਨ