ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)- ਬਹੁਜਨ ਸਮਾਜ ਪਾਰਟੀ ਸੋਫੀ ਪਿੰਡ ਕਲੱਸਟਰ ਦੇ ਪ੍ਰਧਾਨ ਸ੍ਰੀ ਸਤੀਸ਼ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਸੋਫੀ ਪਿੰਡ ਵਿਖੇ ਮੀਟਿੰਗ ਹੋਈ। ਜਿਸ ਵਿੱਚ 9 ਅਕਤੂਬਰ ਨੂੰ ਫਿਲੌਰ ਵਿੱਚ ਬਸਪਾ ਮਹਾਰੈਲੀ ਵਿਚ ਜਾਣ ਦਾ ਫੈਸਲਾ ਲਿਆ ਗਿਆ। ਸ਼੍ਰੀ ਸਤੀਸ਼ ਕੁਮਾਰ ਜੀ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਫਿਲੌਰ ਵਿਖੇ “ਤਖਤ ਬਦਲ ਦਿਓ,ਤਾਜ ਬਦਲ ਦਿਓ ” ਮਹਾਂਰੈਲੀ ਦਾ ਤਨ, ਮਨ ਤੇ ਧਨ ਨਾਲ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ‘ਤੇ ਜਲੰਧਰ ਕੈਂਟ ਦੇ ਬਸਪਾ ਹਲਕਾ ਇੰਚਾਰਜ ਸ੍ਰੀ ਹਰਜਿੰਦਰ ਬੰਗਾ, ਅਤੇ ਬਸਪਾ ਮਹਿਲਾ ਵਿੰਗ ਦੇ ਪ੍ਰਧਾਨ ਸ੍ਰੀਮਤੀ ਸਤਨਾਮ ਕੌਰ ਨੇ ਵੀ ਪਾਰਟੀ ਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ। ਇਸ ਮੀਟਿੰਗ ਵਿੱਚ ਬਸਪਾ ਸੀਨੀਅਰ ਆਗੂ ਰਾਮ ਜੀ ਰਾਮ, ਅਸ਼ੋਕ ਕੁਮਾਰ,ਚਮਨ ਸਾਂਪਲਾ,ਲੈਂਬਰ ਬੰਗੜ, ਮਾਸਟਰ ਰਾਮ ਲਾਲ, ਨਰੇਸ਼ ਕੁਮਾਰ , ਐਡਵੋਕੇਟ ਹਰਭਜਨ ਸਾਂਪਲਾ,ਲਾਲ ਚੰਦ ਅਤੇ ਹੋਰ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਇਹ ਵੀ ਮਤਾ ਪਾਸ ਕਰਕੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਗਈ,ਜੋ ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਗਵਈ ਉੱਪਰ ਚੱਪਲ ਸੁੱਟੀ ਗਈ। ਚੱਪਲ ਸੁੱਟਣ ਵਾਲੇ ਦੋਸ਼ੀ ਵਕੀਲ ਵਿਰੁੱਧ ਤੁਰੰਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਗੱਲ ਦੀ ਵੀ ਨਿਖੇਧੀ ਕੀਤੀ ਗਈ ਕਿ ਪੰਜਾਬ ਤੋਂ ਰਾਜ ਸਭਾ ਸੀਟ ਲਈ ਇੱਕ ਵੀ ਦਲਿਤ ਵਿਅਕਤੀ ਨੂੰ ਨਹੀਂ ਚੁਣਿਆ ਗਿਆ, ਜਿਸ ਤੋਂ ਪੰਜਾਬ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



