ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਆਪਸ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਚੌਧਰੀ ਗੁਰਨਾਮ ਸਿੰਘ ਸੂਬਾ ਇੰਚਾਰਜ ਬਸਪਾ ਪੰਜਾਬ ਅਤੇ ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਬਸਪਾ ਪੰਜਾਬ ਜੀ ਹਾਜ਼ਰ ਹੋਏ। ਮੀਟਿੰਗ ਵਿੱਚ ” ਪੰਜਾਬ ਸੰਭਾਲੋ ਮੁਹਿੰਮ ” ਤਹਿਤ ਜੋ ਰੈਲੀ ਹਲਕਾ ਚੱਬੇਵਾਲ ਵਿਖੇ ਮਿਤੀ 23 ਅਗਸਤ ਨੂੰ ਰੱਖੀ ਗਈ ਹੈ ਉਸ ਦੇ ਸੰਬੰਧ ਵਿੱਚ ਚਰਚਾ ਹੋਈ ਅਤੇ ਰੈਲੀ ਦੀ ਮੈਨੇਜਮੈਂਟ ਵਾਰੇ ਵਿਸਥਾਰ ਪੂਰਵਕ ਚਰਚਾ ਹੋਈ ਜਿਸ ਵਿੱਚ ਟੈਂਟ, ਸਟੇਜ, ਝੰਡੇ, ਬੈਨਰ, ਲੰਗਰ ਪਾਣੀ, ਫਲੈਕਸ ਬੋਰਡ, ਪੋਸਟਰ, ਸਾਉਂਡ, ਆਦਿ ਵਾਰੇ ਗੱਲਬਾਤ ਕੀਤੀ ਗਈ ਇਸ ਦੇ ਨਾਲ ਹੀ ਰੈਲੀ ਸਫਲ ਬਣਾਉਣ ਲਈ ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਸਰਦਾਰ ਮਨਿੰਦਰ ਸਿੰਘ ਸ਼ੇਰਪੁਰੀ ਸਕੱਤਰ ਬਸਪਾ ਪੰਜਾਬ, ਸੁਖਦੇਵ ਸਿੰਘ ਬਿੱਟਾ ਸਕੱਤਰ ਬਸਪਾ ਪੰਜਾਬ, ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਧਰਮਿੰਦਰ ਦਾਦਰਾ ਜਿਲ੍ਹਾ ਜਨਰਲ ਸਕੱਤਰ, ਮਦਨ ਸਿੰਘ ਬੈਂਸ ਜ਼ਿਲ੍ਹਾ ਇੰਚਾਰਜ, ਸੋਮਨਾਥ ਬੈਂਸ ਜ਼ਿਲ੍ਹਾ ਵਾਈਸ ਪ੍ਰਧਾਨ, ਐਡਵੋਕੇਟ ਪਲਵਿੰਦਰ ਮਾਨਾ ਜ਼ਿਲ੍ਹਾ ਇੰਚਾਰਜ ਇੰਚ: ਹਲਕਾ ਚੱਬੇਵਾਲ, ਯੱਸ਼ ਭੱਟੀ ਹਲਕਾ ਪ੍ਰਧਾਨ ਚੱਬੇਵਾਲ, ਸੁਰਜੀਤ ਮਹਿਮੀ ਹਲਕਾ ਪ੍ਰਧਾਨ ਹੁਸ਼ਿਆਰਪੁਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


