ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਤੋਂ ਸੀਨੀਅਰ ਬਸਪਾ ਆਗੂ ਸੋਹਣ ਲਾਲ ਭਰਸਿੰਘਪੁਰਾ ਇੱਕ ਸੜਕ ਹਾਦਸੇ ਦੌਰਾਨ ਬੁਰੀ ਤਰਾਂ ਜਖ਼ਮੀ ਹੋ ਗਏ | ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅੱਪਰਾ ਵਿਖੇ ਦਾਖਲ ਕਰਵਾਇਆ ਗਿਆ, ਉਪਰੰਤ ਉਨਾਂ ਨੂੰ ਸਿਵਲ ਹਸਪਤਾਲ ਫਿਲੌਰ ਤੇ ਉਪਰੰਤ ਨਰੂਲਾ ਹਸਪਤਾਲ ਫਗਵਾੜਾ ਰੈਫਰ ਕਰ ਦਿੱਤਾ ਗਿਆ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦੇ ਹੋਏ ਬਸਪਾ ਆਗੂ ਦੇ ਭਰਾ ਨੇ ਦੱਸਿਆ ਕਿ ਸੋਹਣ ਲਾਲ ਮੋਮੀ ਨੂੰ ਇੱਕ ਆਟੋ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਣ ਸੋਹਣ ਲਾਲ ਮੋਮੀ ਦੀ ਸੱਜੀ ਲੱਤ, ਸੱਜੀ ਬਾਂਹ ਤੇ ਸਿਰ ‘ਚ ਗੰਭੀਰ ਸੱਟਾਂ ਵੱਜੀਆਂ ਹਨ | ਹੁਣ ਸੋਹਣ ਲਾਲ ਮੋਮੀ ਫਗਵਾੜਾ ਨਰੂਲਾ ਹਸਪਤਾਲ ਵਿਖੇ ਜੇਰੇ ਇਲਾਜ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj