(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਡੇ ਦੇਸ਼ ਵਿਚਲੀਆਂ ਵੱਖ ਵੱਖ ਸਿਆਸੀ ਪਾਰਟੀਆਂ ਵਿਚਲੇ ਵੱਡੇ ਛੋਟੇ ਆਗੂ ਅੱਜ ਕੱਲ੍ਹ ਇੱਕ ਪਾਰਟੀ ਨੂੰ ਛੱਡ ਕੇ ਦੂਜੇ ਪਾਰਟੀ ਵਿੱਚ ਸ਼ਾਮਿਲ ਹੋਣ ਨੂੰ ਪਤਾ ਨਹੀਂ ਕਿਹੜਾ ਮਾਣ ਸਮਝਦੇ ਹਨ ਤੇ ਮਿੰਟ ਹੀ ਲਾਉਂਦੇ ਹਨ ਉਝ ਤਾਂ ਜਦੋਂ ਕੋਈ ਛੋਟੀ ਵੱਡੀ ਚੋਣ ਹੁੰਦੀ ਹੈ ਤਾਂ ਦਲ ਬਦਲੂ ਆਗੂਆਂ ਦੀਆਂ ਟਪੂਸੀਆਂ ਅਸੀਂ ਇਧਰ ਉਧਰ ਵੱਜਦੀਆਂ ਦੇਖਦੇ ਹਾਂ। ਇਸੇ ਲੜੀ ਤਹਿਤ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਜੋ ਪੰਜਾਬ ਪ੍ਰਧਾਨ ਰਹਿ ਚੁੱਕੇ ਹਨ ਜਸਵੀਰ ਸਿੰਘ ਗੜੀ, ਜਿਹਨਾਂ ਦਾ ਕੁਝ ਕੁ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਮਨ ਮੁਟਾਵ ਚੱਲਦਾ ਆ ਰਿਹਾ ਸੀ ਤੇ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਅੱਜ ਇਹ ਖਬਰ ਸਾਹਮਣੇ ਆਈ ਕਿ ਬਸਪਾ ਤੋਂ ਨਾਰਾਜ਼ ਸਾਬਕਾ ਪ੍ਰਧਾਨ ਜਸਵੀਰ ਗੜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਉਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਬਸਪਾ ਦੇ ਹਾਥੀ ਤੋਂ ਉਤਰ ਕੇ ਆਪ ਦੇ ਝਾੜੂ ਨੂੰ ਹੱਥ ਪਾ ਲਿਆ ਹੈ। ਹੁਣ ਅੱਗੇ ਦੇਖਦੇ ਹਾਂ ਕਿ ਦੂਜੀ ਪਾਰਟੀਆਂ ਵਿੱਚੋਂ ਆਏ ਹੋਏ ਆਗੂਆਂ ਨੂੰ ਆਪ ਵਾਲੇ ਕਿਸ ਤਰਾਂ ਲੈਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj