ਬਸਪਾ ਵਲੋਂ ਸੁਰੂ ਕੀਤੀ ਪੰਜਾਬ ਸੰਭਾਲੋ ਅੱਦੋਲਨ ਨੂੰ ਜਨਤਕ ਅੰਦੋਲਨ ਬਣਾਉਣ ਲਈ ਬੂਥ ਪੱਧਰ ਤਕ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦੀ ਅਪੀਲ ਪ੍ਰਵੀਨ ਬੰਗਾ

(ਸਮਾਜ ਵੀਕਲੀ) ਲੁਧਿਆਣਾ ਬਹੁਜਨ ਸਮਾਜ ਪਾਰਟੀ ਵਲੋਂ ਲੁਧਿਆਣਾ ਸ਼ਹਿਰੀ ਲੀਡਰਸ਼ਿਪ ਤੇ ਸਮਰਥਕਾਂ ਦੀ ਬਸਪਾ ਪੰਜਾਬ ਦੇ ਸੂਬਾਈ ਆਗੂ ਬਲਵਿੰਦਰ ਬਿਟਾ ਜੋਨ ਇੰਚਾਰਜ ਲੁਧਿਆਣਾ ਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਬਲਵਿੰਦਰ ਜੱਸੀ ਜੀ ਦੀ ਅਗਵਾਈ ਵਿੱਚ ਸਮੀਖਿਆ ਮੀਟਿੰਗ ਵਿੱਚ ਮੁਖ ਮਹਿਮਾਨ ਵਜੋਂ ਪੁੱਜੇ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਨੇ ਸੰਬੋਧਨ ਕਰਦਿਆਂ ਆਖਿਆ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਸ਼ੁਰੂ ਕੀਤੀ ਡਰਗ ਮਾਫੀਆ ਦੇ ਖਿਲਾਫ਼ ਜੋ ਅੰਦੋਲਨ ਸ਼ੁਰੂ ਕੀਤਾ ਹੈ ਉਸ ਨੂੰ ਜਨਤਕ ਅੰਦੋਲਨ ਬਣਾਉਣ ਲਈ ਬੂਥ ਪੱਧਰ ਤੇ ਸਮਾਜ ਦੇ ਹਰ ਵਰਗ ਤਕ ਪਹੁੰਚ ਕਰਕੇ ਬੂਥ ਪੱਧਰ ਤੇ ਬਸਪਾ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਸੁਖਦੇਵ ਜੀ ਸ਼ਹੀਦ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਤੇ ਆਮ ਪਾਰਟੀ ਦੀ ਸਰਕਾਰ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਫੋਟੋ ਖਟਕੜ ਕਲਾਂ ਦੇ ਸੂਬਾ ਪੱਧਰ ਦੇ ਪ੍ਰੋਗਰਾਮ ਵਿੱਚ ਦਿਲੀ ਵਾਲਿਆਂ ਨੂੰ ਖੁਸ਼ ਕਰਨ ਲਈ ਤਸਵੀਰ ਹਟਾਉਣ ਦਾ ਬਸਪਾ ਵਲੋਂ ਵਿਰੋਧ ਕੀਤਾ ਮੀਟਿੰਗ ਵਿੱਚ ਸ਼ਹਿਰ ਦੇ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ ਇਸ ਮੋਕੇ ਤੇ ਜਿਲਾ ਇੰਚਾਰਜ ਜੀਤ ਰਾਮ ਬਸਰਾ ਜੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ ਤੇ ਆਪਣੀ ਆਪਣੀ ਰਾਏ ਦਿੱਤੀ ਤੇ ਫਗਵਾੜਾ ਰੈਲੀ ਸੰਬੰਧੀ ਸਮਿਖਿਆ ਕੀਤੀ ਤੇ ਰੈਲੀ ਨੂੰ ਸਫਲ ਬਣਾਉਣ ਵਿੱਚ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ ਮੀਟਿੰਗ ਦੀ ਕਾਰਵਾਈ ਜਿਲਾ ਪ੍ਰਧਾਨ ਬਲਵਿੰਦਰ ਜੱਸੀ ਨੇ ਮੀਟਿੰਗ ਵਿੱਚ ਸ਼ਾਮਿਲ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਆਪਣੀ ਆਪਣੀ ਵਿਧਾਨ ਸਭਾ ਵਿੱਚ ਵਾਰਡਾ ਦੀਆਂ ਮੀਟਿੰਗਾਂ ਕਰਵਾਉਣ ਦੀ ਅਪੀਲ ਕੀਤੀ ਇਸ ਮੋਕੇ ਤੇ ਇੰਦਰੇਸ਼ ਤੋਮਰ ਜੀ ਸੁਰੇਸ਼ ਸੋਨੂੰ, ਰਾਜ ਕੁਮਾਰ, ਸਤਵਿੰਦਰ ਕੁਮਾਰ ਜੀ ਬਿਟੂ ਸ਼ੇਰਪੁਰੀ, ਰਜਿੰਦਰ ਕੈਂਥ, ਪਰਵਾਸੀ ਆਗੂ ਸੋਦੀ ਲਾਲ ਜੀ, ਦੁਰਜਨ ਰਾਮ, ਸੁਖਦੇਵ ਚਢਾ, ਬਲਦੇਵ ਮੱਲ, ਕਪਿਲ ਕੁਮਾਰ, ਬਲਵਿੰਦਰ ਕੋਚ, ਹਰਦੇਵ ਸਿੰਘ ਲੁਹਾਰਾਂ, ਸਰੋਆ ਜੀ, ਭਟੋਏ ਜੀ, ਤੇ ਹੋਰ ਜਿਮੇਵਾਰ ਸਾਥੀ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੁਸਤਕ ਸਮੀਖਿਆ ਦੀ ਅਨੂਠੀ ਸ਼ੈਲੀ: ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ
Next articleਕੈਸ਼ ਸਕੈਂਡਲ ‘ਚ ਘਿਰੇ ਜਸਟਿਸ ਵਰਮਾ ਤੋਂ ਸਾਰੇ ਨਿਆਂਇਕ ਕੰਮ ਵਾਪਿਸ ਲਏ, ਹਾਈਕੋਰਟ ਨੇ ਜਾਰੀ ਕੀਤਾ ਸਰਕੂਲਰ