ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਦਿਨੇਸ਼ ਕੁਮਾਰ ਪੱਪੂ ਅਤੇ ਵਰਿੰਦਰ ਬੱਧਨ ਸ਼ਹਿਰੀ ਪ੍ਰਧਾਨ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਆਗੂ ਸਰਦਾਰ ਮਨਿੰਦਰ ਸਿੰਘ ਸ਼ੇਰਪੁਰੀ ਸਕੱਤਰ ਬਸਪਾ ਪੰਜਾਬ, ਸੁਖਦੇਵ ਸਿੰਘ ਬਿੱਟਾ ਸਾਬਕਾ ਸੂਬਾ ਕਮੇਟੀ ਮੈਂਬਰ, ਯੂਥ ਆਗੂ ਦਰਸ਼ਨ ਲੱਧੜ ਹਾਜ਼ਰ ਹੋਏ। ਬਸਪਾ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਵਲ ਹਸਪਤਾਲ ਵਿੱਚ ਵੱਡੇ ਪੱਧਰ ‘ਤੇ ਡੇਂਗੂ ਫੈਲ ਰਿਹਾ ਹੈ ਅਤੇ ਪਾਣੀ ਦੀ ਲੀਕੇਜ ਵੀ ਵੱਡੇ ਪੱਧਰ ਤੇ ਹੋ ਰਹੀ ਹੈ। ਮਰੀਜਾਂ ਨੂੰ ਵੀ ਬਿਨਾ ਵਜ੍ਹਾ ਰੈਫਰ ਕਰਕੇ ਖੱਜਲ ਖੁਆਰ ਕੀਤਾ ਜਾਂਦਾ ਹੈ। ਤਿਉਹਾਰਾਂ ਕਾਰਨ ਸ਼ਹਿਰ ਦੇ ਅੰਦਰ ਮਿਲਾਵਟ ਵੀ ਜੋਰਾਂ ‘ਤੇ ਹੋ ਰਹੀ ਹੈ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸ਼ਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ । ਬਸਪਾ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹਜੇ ਤਾਂ ਧਰਨਾ ਸਿਰਫ 10 ਵਜੇ ਤੋਂ 4 ਵਜੇ ਤੱਕ ਲਗਾਇਆ ਗਿਆ ਹੈ ਜੇਕਰ ਸਾਡੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਬਸਪਾ ਵੱਲੋਂ ਵੱਡੇ ਪੱਧਰ ‘ਤੇ ਸਿਵਲ ਸਰਜਨ ਦੀ ਕੋਠੀ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਤੀਸ਼ ਪਾਲ, ਸੰਦੀਪ ਸਿੰਘ, ਰੰਧਾਵਾ ਸਿੰਘ, ਰਿੰਕੀ ਕਮਾਲਪੁਰ, ਬਲਵਿੰਦਰ ਸਿੰਘ, ਰਕੇਸ਼ ਕੁਮਾਰ ਅਟਵਾਲ, ਸੰਜੀਵ ਕੁਮਾਰ, ਮੋਨੀ ਬਹੋਰਾ, ਕਮਲਜੀਤ, ਸੁਰਿੰਦਰ ਪਾਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly