ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾ ਰਾਜ ਕਰ ਚੁੱਕੀਆਂ ਧਿਰਾਂ ਵਾਂਗ ਲੋਕ ਮੁੱਦਿਆਂ ਨੂੰ ਅਣਗੇਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਹਿਤਾਂ ਦੀ ਰੱਖਿਆ ਲਈ ਬਸਪਾ ਦੀ ਸਰਕਾਰ ਜਰੂਰੀ ਹੈ।। ਉਹ ਪਿੰਡ ਬਾੜੋਵਾਲ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਕਰੀਮਪੁਰੀ ਨੇ ਕਿਹਾ ਕਿ ਆਪ ਨੁਮਾਇਦੇ ਅਤੇ ਵਿਰੋਧੀ ਖੂਮੇ ਵਿੱਚ ਬੈਠੇ ਕਾਂਗਰਸੀ ਲੀਡਰ ਇੱਕ ਦੂਜੇ ਦੀ ਆਲੋਚਨਾ ਕਰਨ ਹੀ ਲੱਗੇ ਰਹੇ ਜਿਸ ਨਾਲ ਪੰਜਾਬ ਦੇ ਜਮੀਨੀ ਹਾਲਾਤਾਂ ਨਾਲ ਜੁੜੇ ਮਸਲੇ ਅੱਖੋਂ ਪਰੋਖੇ ਹੋ ਕੇ ਰਹਿ ਗਏ। ਕਰੀਮਪੁਰੀ ਨੇ ਕਿਹਾ ਕਿ ਅਜੋਕਾ ਰਾਜਸੀ ਢਾਂਚਾ ਲੋਕਾਂ ਦੇ ਦੁੱਖ ਦਰਦ ਵੰਡਾਉਣ ਜਾਂ ਉਨਾਂ ਦੀ ਸਹੀ ਨੁਮਾਇਦਗੀ ਕਰਨ ਪੱਖੋਂ ਪੱਛੜ ਕੇ ਰਹਿ ਗਿਆ ਹੈ ਅਤੇ ਰਾਜ ਗੱਦੀ ਦਾ ਆਨੰਦ ਲੈ ਰਹੇ ਆਗੂਆਂ ਨੇ ਸਿਆਸੀ ਖੇਤਰ ਨੂੰ ਦੁਕਾਨਦਾਰੀ ਬਣਾ ਕੇ ਰੱਖ ਦਿੱਤਾ ਹੈ ਉਹਨਾਂ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਬਾਬੂ ਕਾਂਸ਼ੀ ਰਾਮ ਦੇ ਸੁਪਨਿਆਂ ਦਾ ਰਾਜ ਸਥਾਪਿਤ ਕਰਨ ਲਈ ਬੂਥ ਪੱਧਰ ਤੇ ਹੋਰ ਲਾਵੰਦ ਹੋ ਜਾਣ। ਇਸ ਦੌਰਾਨ ਉਨਾਂ ਬਸਪਾ ਬਾਨੀ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਰਾਖੀ ਸੂਬਾ ਪੱਧਰੀ ਰੈਲੀ ਨੂੰ ਆਗਾਮੀ ਵਿਧਾਨ ਸਵਾ ਚੋਣਾਂ ਲਈ ਕਾਰਗਰ ਦੱਸਿਆ। ਉਹਨਾਂ ਕਿਹਾ ਕਿ ਮੌਸਮੀ ਲੋਕਾਂ ਦੇ ਬਾਵਜੂਦ ਪਾਰਟੀ ਵਰਕਰਾਂ ਨੇ ਇਕੱਠ ਨੇ ਵਿਰੋਧੀ ਹਉਮੈ ਨੂੰ ਬੇਚੈਨ ਕਰ ਦਿੱਤਾ ਹੈ। ਇਸ ਮੌਕੇ ਬਸਪਾ ਨੇ ਸੂਬਾ, ਜਰਨਲ ਸਕੱਤਰ ਪਰਵੀਨ ਬੰਗਾ, ਨੰਬਰ ਦਾ ਨਰਿੰਦਰ ਕੁਮਾਰ, ਬਸਪਾ ਆਗੂ ਰਮੇਸ਼ ਕੁਮਾਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj