ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਸੈਕਟਰ ਬਸੀ ਦੌਲਤ ਖਾਂ ਦੇ ਪਿੰਡ ਮਾੜੂਲੀ ਬ੍ਰਾਹਮਣਾ ਅਤੇ ਸੈਕਟਰ ਅੱਤੋਵਾਲ ਦੇ ਪਿੰਡ ਮਾਨਾ ਵਿਖ਼ੇ ਬਾਬਾ ਸਾਹਿਬ ਜੀ ਨੂੰ ਯਾਦ ਕਰਦਿਆਂ ਸੰਵਿਧਾਨ ਦਿਵਸ ਮਨਾਇਆ ਗਿਆ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਸੰਘਰਸ਼ ਦੇ ਪ੍ਰਤੀ ਵਿਚਾਰ ਵਟਾਂਦਰਾ ਕੀਤੇ ਗਏ ਅਤੇ ਨਾਲ ਹੀ ਬੀਜੇਪੀ ਵੱਲੋਂ ਬਾਬਾ ਸਾਹਿਬ ਜੀ ਦੇ ਖਿਲਾਫ ਸੰਸਦ ਵਿਚ ਕੀਤੀ ਟਿੱਪਣੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਕੀ ਕਿਵੇਂ ਬੀਜੇਪੀ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਜੀ ਦੇ ਪ੍ਰਤੀ ਅਪਸ਼ਬਦ ਬੋਲੇ, ਜਿਸ ਸਬੰਧੀ ਆਏ ਹੋਏ ਆਗੂ ਸਾਹਿਬਾਨਾਂ ਮੁੱਖ ਮਹਿਮਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਅਤੇ ਸੂਬੇਦਾਰ ਹਰਭਜਨ ਸਿੰਘ ਜੀ,, ਵੱਲੋ ਤੇ ਹੋਰ ਸਾਥੀਆਂ ਵੱਲੋ ਸੰਵਿਧਾਨ ਦਿਵਸ ਨੂੰ ਮਨਾਉਂਦੇ ਹੋਏ ਬੀਜੇਪੀ ਔਰ ਕਾਂਗਰਸ ਝਾੜੂ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਤੇ ਲੋਕਾਂ ਨੂੰ ਇੱਕਜੁੱਟ ਹੋ ਕੇ ਬਸਪਾ ਦੇ ਨੀਲੇ ਝੰਡੇ ਹੇਠ ਇਕੱਠੇ ਹੋਣ ਲਈ ਆਮਨਤਰਿਤ ਕੀਤਾ । ਇਸ ਮੌਕੇ ਹਾਜ਼ਰ ਸਾਥੀਆਂ ਦੇ ਵਿੱਚ ਸੁਖਵਿੰਦਰ ਹੈਪੀ ਮੜੁਲੀ,, ਪ੍ਰਦੀਪ ਕੁਮਾਰ ਸੰਮਤੀ ਮੈਂਬਰ,, ਮੋਹਣ ਸਿੰਘ ਸਮਤੀ ਮੈਂਬਰ,, ਜਸਵੀਰ ਸਿੰਘ ਜੱਸੀ,, ਬਾਬੂ ਰੋਸ਼ਨ ਲਾਲ,, ਅਮਨਦੀਪ ਸਿੰਘ ਰੋੜੀਆਂ,, ਬਲਜੀਤ ਸਿੰਘ ਅਟੱਲਗੜ੍ਹ,, ਮਨਦੀਪ ਸਿੰਘ ਸਾਬਕਾ ਸਰਪੰਚ, ਠੇਕੇਦਾਰ ਬਲਵੀਰ ਸਿੰਘ ਜੀ,, ਰਵੀ ਕੁਮਾਰ ਜੀ,, ਹਰਜੀਤ ਸਿੰਘ ਜੀ,, ਬੀਬੀ ਸੁਰਿੰਦਰ ਕੌਰ ਜੀ,, ਮਨਦੀਪ ਕੌਰ ਜੀ,, ਜਸਵੀਰ ਕੌਰ ਜੀ,, ਅਵਤਾਰ ਸਿੰਘ ਜੀ,, ਸੰਤੋਖ ਸਿੰਘ ਜੀ, ਤੇ ਹੋਰ ਵੀ ਬਹੁਤ ਸਾਰੇ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj