HOME ਬਸਪਾ ਚੱਬੇਵਾਲ ਦੇ ਕਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ –ਮਾਨਾ, ਠੇਕੇਦਾਰ

ਬਸਪਾ ਚੱਬੇਵਾਲ ਦੇ ਕਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ –ਮਾਨਾ, ਠੇਕੇਦਾਰ

1

ਚੱਬੇਵਾਲ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਕੱਲ ਮਿਤੀ 19.08.2025 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪਿੰਡਾ ਹਕੂਮਤਪੁਰ, ਪੰਡੋਰੀ ਗੰਗਾ ਸਿੰਘ ਅਤੇ ਕਾਲੇਵਾਲ ਫੱਤੂ ਵਿਖ਼ੇ ਮੀਟਿੰਗਾ ਕੀਤੀਆ ਗਈਆਂ, ਇਨ੍ਹਾਂ ਮੀਟਿੰਗਾਂ ਵਿਚ ਮੁੱਖ ਮਹਿਮਾਨ ਮਾਨਯੋਗ ਠੇਕੇਦਾਰ ਭਗਵਾਨ ਦਾਸ ਸਿੰਧੂ ਜੀ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਜਿਲ੍ਹਾ ਇੰਚਾਰਜ ਅਤੇ ਇੰਚਾਰਜ ਹਲਕਾ ਚੱਬੇਵਾਲ ਜੀ ਵਿਸ਼ੇਸ਼ ਤੋਰ ਤੇ ਪੁਹੰਚੇ । ਇਸ ਮੀਟਿੰਗ ਵਿੱਚ ” ਪੰਜਾਬ ਸੰਭਾਲੋ ਮੁਹਿੰਮ ” ਦੇ ਤਹਿਤ ਜੋ ਰੈਲੀ ਹਲਕਾ ਚੱਬੇਵਾਲ ਵਿਖੇ ਮਿਤੀ 23 ਅਗਸਤ ਨੂੰ ਰੱਖੀ ਗਈ ਹੈ ਉਸ ਦੇ ਸੰਬੰਧ ਵਿਚ ਠੇਕੇਦਾਰ ਭਗਵਾਨ ਦਾਸ ਸਿੱਧੂ ਜੀ ਅਤੇ ਐਡਵੋਕੇਟ ਮਾਨਾ ਜੀ ਨੇ ਪਿੰਡਾਂ ਦੇ ਵਰਕਰਾਂ ਨੂੰ ਲਾਮਬੰਦ ਕੀਤਾ ਤੇ ਵਰਕਰਾਂ ਤੇ ਪਿੰਡ ਵਾਸੀਆਂ ਨੂੰ ਕਿਹਾ ਕੀ ਆਪਣੇ ਆਪਣੇ ਪਿੰਡ ਵਿੱਚੋ ਬੱਡੀ ਗੱਡੀ ਦਾ ਪਰਵੰਦ ਕਰਕੇ ਵੱਧ ਤੋਂ ਵੱਧ ਸਾਥੀਆਂ ਨੂੰ ਰੈਲ਼ੀ ਵਿਚ ਲੈ ਕੇ ਆਉਣ ਦੀ ਅਪੀਲ ਕੀਤੀ, ਪਿੰਡ ਵਾਸੀਆਂ ਨੇ ਭਰੋਸਾ ਦੁਵਾਇਆ ਕੀ ਉਹ ਬੱਡੀ ਗਿਣਤੀ ਵਿਚ ਰੈਲ਼ੀ ਵਿਚ ਸ਼ਮੂਲੀਅਤ ਕਰਨਗੇ I ਆਏ ਹੋਏ ਆਗੂ ਸਹਿਬਾਨਾਂ ਨੇ ਇਹ ਰੈਲ਼ੀ ਬਸਪਾ ਵਲੋਂ ਕਰਨ ਦਾ ਕਾਰਨ ਦੱਸਿਆ ਕਿ ਜੋ ਹਲਕਾ ਚੱਬੇਵਾਲ ਦੇ ਪਿੰਡਾਂ ਵਿਚ ਸਰਕਾਰ ਵਲੋਂ ਦਲਿਤਾਂ ਅਤੇ ਪੱਛੜਿਆ ਤੇ ਕੀਤੇ ਜਾਂ ਰਹੇ ਜਬਰ ਜ਼ੁਲਮ ਤੇ ਅਤਿਆਚਾਰ ਹੋ ਰਹੇ ਹਨ ਅਤੇ ਸਰਕਾਰ ਦੇ ਜਬਰ ਜ਼ੁਲਮ ਤੇ ਅਤਿਆਚਾਰ ਦੇ ਵਿਰੋਧ ਵਿਚ ਇਹ ਰੈਲੀ ਰੱਖੀ ਗਈ ਹੈ । ਇਸ ਮੌਕੇ ਆਏ ਹੋਏ ਆਗੂ ਸਹਿਬਾਨਾਂ ਨੇ ਲੋਕਾਂ ਦੀਆ ਮੁਸ਼ਕਿਲਾਂ ਵੀ ਸੁਣਿਆ ਤੇ ਇਨ੍ਹਾਂ ਆ ਰਹੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਕਰਨ ਦਾ ਆਗੂ ਸਹਿਬਾਨਾਂ ਨੇ ਭਰੋਸਾ ਦਿਤਾ । ਇਸ ਦੌਰਾਨ ਰਾਕੇਸ਼ ਕਿੱਟੀ ਜੀ ਜਿਲ੍ਹਾ ਸਕੱਤਰ, ਡਾ ਹਰਨੇਕ ਭਗਤੂਪੁਰ ਜੀ ਬਸਪਾ ਆਗੂ, ਵਿੱਕੀ ਬੰਗਾ BVF, ਬਲਵੰਤ ਸਹਿਗਲ ਜੀ, ਰਾਜੇਸ਼ ਭੂੰਨੋ, ਸਾਬਕਾ ਸਰਪੰਚ ਜੋਗਿੰਦਰੋ ਸਿੰਘ ਕਲੇਵਾਲ ਫੱਤੂ, ਬਿੱਕਰ ਸਿੰਘ, ਗੁਰਮੇਲ ਸਿੰਘ, ਸਤਪਾਲ ਜੀ, ਅਮਨਦੀਪ ਅਜੇ, ਸੁਰਜੀਤ, ਲਵਲੀ, ਲੰਬੜਦਾਰ ਹਕੂਮਤਪੁਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਾਣਾ ਮੰਡੀ ਬੰਗਾ ਵਿਖੇ 12ਵਾ ਸੰਤ ਸੰਮੇਲਨ 25 ਅਗਸਤ ਨੂੰ ਹੋਵੇਗਾ
Next articleSAMAJ WEEKLY = 20/08/2025