ਜਲੰਧਰ , (ਸਮਾਜ ਵੀਕਲੀ) (ਜੱਸਲ)-ਅੱਜ ਵਾਰਡ ਨੰਬਰ 13 ਤੋਂ ਬਸਪਾ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਸਪੋਰਟਰਾਂ ਵੱਲੋਂ ਖੁਸਰੋਪੁਰ ਅਤੇ ਕਰਨਲ ਕੇਹਰ ਸਿੰਘ ਕਾਲੋਨੀ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਭਾਰੀ ਬਹੁਮਤ ਨਾਲ ਉਹ ਸ੍ਰੀਮਤੀ ਕੁਲਵਿੰਦਰ ਕੌਰ ਬਸਪਾ ਉਮੀਦਵਾਰ ਦੇ ਹੱਕ ਵਿੱਚ ਇੱਕ ਇੱਕ ਵੋਟ ਹਾਥੀ ਨਿਸ਼ਾਨ ‘ਤੇ ਲਾ ਕੇ ਪਾਉਣ। ਇਸ ਮੌਕੇ ‘ਤੇ ਸ੍ਰੀ ਨਰੇਸ਼ ਕੁਮਾਰ (ਉਮੀਦਵਾਰ ਦਾ ਪਤੀ), ਰਜਿੰਦਰ ਕੁਮਾਰ, ਐਡਵੋਕੇਟ ਹਰਭਜਨ ਸਾਂਪਲਾ,ਗੁਰਪਾਲ ਸਿੰਘ ਪਾਲਾ, ਵਾਈਸ ਪ੍ਰਧਾਨ ਕੈਂਟ ਜਲੰਧਰ,ਡਾਕਟਰ ਕੇਸਰ ਜੀ ,ਜਗਦੀਸ਼ ਰਾਣਾ ਸਾਬਕਾ ਬਸਪਾ ਪ੍ਰਧਾਨ ਜਲੰਧਰ ,ਸਤੀਸ਼ ਕੁਮਾਰ ਦੀਸ਼ਾ ਕਲੱਸਟਰ ਬਸਪਾ ਜਲੰਧਰ ਆਦਿ ਬਸਪਾ ਆਗੂਆਂ ਦੀ ਰਹਿਨੁਮਾਈ ਹੇਠ ਚੋਣ ਪ੍ਰਚਾਰ ਕੀਤਾ ਗਿਆ। ਸ੍ਰੀਮਤੀ ਕੁਲਵਿੰਦਰ ਕੌਰ ਬਸਪਾ ਉਮੀਦਵਾਰ ਨੂੰ ਜਿਤਾਉਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly