ਬਸਪਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ : ਆਮ ਲੋਕਾਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਪੈਸਾ ਬਾਹਰਲੇ ਸੂਬਿਆਂ ਵਿੱਚ ਉਡਾਇਆ ਜਾ ਰਿਹਾ ਹੈ : ਐਡਵੋਕੇਟ ਪਲਵਿੰਦਰ ਮਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) : ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਦਿਨੇਸ਼ ਕੁਮਾਰ ਪੱਪੂ ਸੀਨੀਅਰ ਬਸਪਾ ਆਗੂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਸਕੀਮਾਂ ਬੰਦ ਕਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਪਲਵਿੰਦਰ ਮਾਨਾ, ਸੁਖਦੇਵ ਸਿੰਘ ਬਿੱਟਾ ਸੀਨੀਅਰ ਬਸਪਾ ਆਗੂ, ਸ. ਮਨਿੰਦਰ ਸਿੰਘ ਸ਼ੇਰਪੁਰੀ ਸਕੱਤਰ ਬਸਪਾ ਪੰਜਾਬ, ਸੁਮਿੱਤਰ ਸੀਕਰੀ ਬਸਪਾ ਆਗੂ, ਇੰਜੀਨੀਅਰ ਮਹਿੰਦਰ ਸਿੰਘ ਸੰਧਰ, ਜਗਮੋਹਣ ਸਿੰਘ ਸੱਜਣਾ ਜ਼ਿਲ੍ਹਾ ਇੰਚਾਰਜ, ਬੀਬੀ ਮਹਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਰੇਨੂ ਲੱਧੜ ਜ਼ਿਲ੍ਹਾ ਮਹਿਲਾ ਵਿੰਗ ਕਨਵੀਨਰ, ਵਰਿੰਦਰ ਬੱਧਣ ਸ਼ਹਿਰੀ ਪ੍ਰਧਾਨ ਪਹੁੰਚੇ। ਐਡਵੋਕੇਟ ਪਲਵਿੰਦਰ ਮਾਨਾ ਨੇ ਕਿਹਾ ਕਿ ਪਿੱਛਲੇ 18 ਮਹੀਨਿਆਂ ਤੋਂ 2 ਰੁਪਏ ਪ੍ਰਤੀ ਕਿਲੋ ਮਿਲਣ ਵਾਲੀ ਕਣਕ ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਨਹੀਂ ਮਿਲ ਰਹੀ ਅਤੇ ਸਿਵਲ ਹਸਪਤਾਲ ਵਿੱਚ ਵੀ ਮਰੀਜ਼ਾਂ ਨੂੰ ਬਿਨਾ ਵਜ੍ਹਾ ਰੈਫਰ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਵਿੱਚ ਆਏ ਦਿਨ ਚੋਰੀਆਂ ਹੋ ਰਹੀਆਂ ਹਨ ਜਿਸ ਨੂੰ ਪੰਜਾਬ ਸਰਕਾਰ ਨੱਥ ਪਾਵੇ। ਇਸੇ ਲੜੀ ਤਹਿਤ ਸੁਖਦੇਵ ਸਿੰਘ ਬਿੱਟਾ ਸੀਨੀਅਰ ਬਸਪਾ ਆਗੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਐਸ ਐਮ ਓ ਸਾਹਿਬ ਅਤੇ ਸਿਵਲ ਸਰਜਨ ਨੂੰ ਮਿਲਣ ਤੋਂ ਬਾਅਦ ਵੀ ਪਾਣੀ ਦੀ ਲੀਕੇਜ ਨਹੀਂ ਬੰਦ ਹੋਈ ਅਤੇ ਹਰ ਰੋਜ਼ ਹਜਾਰਾਂ ਲੀਟਰ ਪਾਣੀ ਦੀ ਬਰਬਾਦੀ ਹੋ ਰਹੀ ਹੈ। ਅਤੇ ਸ਼ਹਿਰ ਦੇ ਅੰਦਰ ਚਲ ਰਹੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਜਿਸ ਨੂੰ ਤੁਰੰਤ ਨੱਥ ਪਾਈ ਜਾਵੇ। ਇੰਨਾ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਡੀ ਸੀ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਦੁੱਗਲ ਇੰਚਾਰਜ ਟਾਂਡਾ ਬਸਪਾ, ਸੰਤੋਖ ਸਿੰਘ ਨਰਿਆਲ ਹਲਕਾ ਪ੍ਰਧਾਨ ਟਾਂਡਾ ਬਸਪਾ, ਗੁਰਦੇਵ ਸਿੰਘ ਬਿੱਟੂ, ਸਰਪੰਚ ਬਲਵੀਰ ਸਿੰਘ ਪ੍ਰਧਾਨ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਹੁਸ਼ਿਆਰਪੁਰ, ਵਿਜੈ ਖਾਨਪੁਰੀ, ਰਾਕੇਸ਼ ਕਿੱਟੀ ਚੱਬੇਵਾਲ, ਜਸਕਰਨ ਜੱਸੀ ਹਲਕਾ ਯੂਥ ਪ੍ਰਧਾਨ ਸ਼ਾਮਚੁਰਾਸੀ, ਜੈਪਾਲ ਮੱਛਰੀਵਾਲ, ਰਾਕੇਸ਼ ਕੁਮਾਰ ਸ਼ੇਖੂਪੁਰ, ਚਰਨਜੀਤ ਸਿੰਘ, ਆਤਮਾ ਰਾਮ, ਸੁਖਦੇਵ ਸਿੰਘ ਚੱਕਗੁੱਜਰਾਂ ਹਲਕਾ ਸਕੱਤਰ ਸ਼ਾਮਚੁਰਾਸੀ, ਆਰਤੀ ਬਦਨਾ, ਸੰਤੋਸ਼ ਰੱਲ, ਦਰਸ਼ਨ ਲੱਧੜ, ਵਿਜੈ ਮੱਲ, ਸੂਬੇਦਾਰ ਹਰਭਜਨ ਸਿੰਘ, ਨਰਿੰਦਰ ਬੱਸੀ ਬੱਲੋਂ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੇਵਾ ਸੁਸਾਇਟੀ ਬੰਗਾ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
Next articleਕਿਰਤੀ ਕਿਸਾਨ ਯੂਨੀਅਨ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਡੀ.ਸੀ ਦਫਤਰ ਅੱਗੇ ਧਰਨਾ ਦਿੱਤਾ