ਸੰਗਰੂਰ (ਸਮਾਜ ਵੀਕਲੀ)
ਸਥਾਨਕ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦੀ ਸ਼ੁਰੂਆਤ ਵਿੱਚ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਕੇਂਦਰ ਸਰਕਾਰ ਵੱਲੋਂ ਇੱਕ ਜੁਲਾਈ ਤੋਂ ਲਾਗੂ ਹੋਏ ਨਵੇਂ ਫੌਜਦਾਰੀ ਕਾਨੂੰਨਾਂ ਖ਼ਿਲਾਫ਼ ਅਤੇ ਸਮਾਜਿਕ ਕਾਰਕੁਨਾਂ ਅਰੁੰਧਤੀ ਰਾਇ, ਪ੍ਰੋ: ਸ਼ੌਕਤ ਹੂਸੈਨ ਅਤੇ ਮੇਘਾ ਪਾਟਕਰ ਵਿਰੁਧ ਦਰਜ਼ ਕੀਤੇ ਕੇਸਾਂ ਦੇ ਵਿਰੋਧ ਵਿੱਚ ਇੱਕ ਨਿੰਦਾ ਪ੍ਰਸਤਾਵ ਪੇਸ਼ ਕੀਤਾ ਜਿਸਨੂੰ ਹਾਜਰ ਸਾਥੀਆਂ ਨੇ ਦੋਨੋਂ ਹੱਥ ਉਪਰ ਕਰਕੇ ਪਰਵਾਨਗੀ ਦਿੱਤੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਨੀਟ ਪ੍ਰੀਖਿਆ ਵਿੱਚ ਪੈਸੇ ਦੇ ਲੈਣ ਦੇਣ ਦੇ ਮਾਮਲੇ ਦੀ ਸਦਨ ਵੱਲੋਂ ਘੋਰ ਨਿੰਦਿਆ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਬੀਐਸਐਨਐਲ ਦੇ ਮੌਜੂਦਾ ਸਟਾਫ਼ ਦੀਆਂ ਦੂਰ ਦੁਰਾਡੇ ਕੀਤੀਆਂ ਬਦਲੀਆਂ ਦੀ ਭਰਪੂਰ ਨਿੰਦਾ ਕੀਤੀ ਗਈ ਅਤੇ ਕਿਸੇ ਵੀ ਕਿਸਮ ਦੇ ਸੰਘਰਸ਼ ਲਈ ਇਕਜੁੱਟਤਾ ਦਾ ਵਾਅਦਾ ਕੀਤਾ ਗਿਆ।
ਅੱਜ ਦੀ ਮੀਟੰਗ ਵਿੱਚ ਮਲੇਰਕੋਟਲਾ ਤੋਂ ਜਨਾਬ ਮੁਹੰਮਦ ਜਮੀਲ ਸਾਬਕਾ ਡੀਜੀਐਮ ਜਨਾਬ ਬਲੀ ਮੋਹੰਮਦ ਅਤੇ ਜਨਾਬ ਸੁਲੇਮਾਨ ਸਾਬਕਾ ਐਸਡੀਓ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਸਟੇਜ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਣਿਤ ਵੀ ਕੀਤਾ ਗਿਆ।
ਜਨਾਬ ਮੁਹੰਮਦ ਜਮੀਲ ਨੇ ਸੰਗਰੂਰ ਪੈਨਸ਼ਨਰ ਟੀਮ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਆਪਣੇ ਸੰਬੋਧਨ ਵਿੱਚ ਨੈਤਿਕ ਕਦਰਾਂ ਕੀਮਤਾਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਦੀ ਅਜੋਕੇ ਸਮੇਂ ਵਿੱਚ ਲੋੜ ਤੇ ਜੋਰ ਦਿੱਤਾ।
ਸ਼੍ਰੀ ਸ਼ਾਮ ਸੁੰਦਰ ਕਕੜ ਰਾਮਪੁਰ ਨੇ ਆਪਣੇ ਮਜ਼ਾਹੀਆ ਅੰਦਾਜ਼ ਵਿੱਚ ਹਾਜ਼ਰੀਨ ਦਾ ਭਰਪੂਰ ਮਨਰੰਜਨ ਅਤੇ ਸਵੈ ਖੇਤੀ ਬਾੜੀ ਤਜਰਬਾ ਸਾਂਝਾ ਕੀਤਾ।
— ਸ਼੍ਰੀ ਗੁਰਮੇਲ ਸਿੰਘ ਭੱਟੀ ਨੇ ਪ੍ਰਬੰਧਕਾਂ ਦਾ ਹਰ ਮਹੀਨੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣ ਲਈ ਧੰਨਵਾਦ ਕੀਤਾ। ਸ਼੍ਰੀ ਦਲਬੀਰ ਸਿੰਘ ਖ਼ਾਲਸਾ
ਨੇ ਸਾਮਾਜਿਕ ਨਾ ਬਰਾਬਰੀ ਅਤੇ ਅਨਿਆ ਲਈ ਜਿੰਮੇਵਾਰ ਨਿਜ਼ਾਮ ਦੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਅਤੇ ਕਿਰਤੀ ਵਰਗ ਨੂੰ ਸੰਘਰਸ਼ਸ਼ੀਲ ਹੋਣ ਦਾ ਸੱਦਾ ਦਿੱਤਾ।
ਸ਼੍ਰੀ ਕੇਵਲ ਸਿੰਘ ਸੁਨਾਮ ਨੇ ਚੰਗੀ ਸਿਹਤ ਅਤੇ ਤਰੱਕੀ ਲਈ ਸਕਾਰਾਤਮਕ ਸੋਚ ਅਪਣਾਉਣ ਦੇ ਗੁਰ ਦੱਸੇ।
ਪਿਛਲੇ ਮਹੀਨੇ ਹਸਪਤਾਲਾਂ ਵਿੱਚ ਜੇਰੇ ਇਲਾਜ ਪੈਨਸ਼ਨਰਾਂ ਲਈ ਸ਼੍ਰੀ ਅਸ਼ਵਨੀ ਕੁਮਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਗਈ ।ਜੂਨ ਮਹੀਨੇ ਜਨਮ ਦਿਨ ਅਤੇ ਹੋਰ ਪਰਿਵਾਰਿਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਮੁਬਰਕਬਾਦ ਅਤੇ ਗਿਫ਼ਟ ਦੇ ਕੇ ਸਨਮਾਨਤ ਕੀਤਾ ਗਿਆ। ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ
ਸ਼੍ਰੀ ਵੀ ਕੇ ਮਿੱਤਲ ਨੇ ਇਤਨੀ ਗਰਮੀ ਦੇ ਬਾਵਜੂਦ ਦੂਰ ਦੁਰਾਡੇ ਤੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ।ਅੰਤ ਵਿੱਚ ਕਈ ਸਾਥੀਆਂ ਦੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ
ਉਠਾਏ ਗਏ ਮੁੱਦਿਆਂ ਅਤੇ ਸੰਤੋਸ਼ ਜਨਕ ਹਾਜ਼ਰੀ ਕਾਰਣ ਇਹ ਮੀਟਿੰਗ ਪੂਰੀ ਤਰਾਂ ਸਫ਼ਲ ਰਹੀ।
ਪਰਮਵੇਦ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly