(ਸਮਾਜ ਵੀਕਲੀ)

ਸ਼ੁਰੂਆਤ ਵਿੱਚ ਲੋਕ ਕਵੀ ਸੁਰਜੀਤ ਪਾਤਰ ਤੇ ਇਸ ਮਹੀਨੇ ਵਿਛੜੇ ਸਾਥੀਆਂ ਮਲਕੀਤ ਸਿੰਘ ਸੰਘੇੜਾ, ਸ਼੍ਰੀ ਸ਼ਾਮ ਸਿੰਘ ਦਿੜਬਾ ਦੇ ਭਤੀਜੇ ਦੀ ਯਾਦ ਵਿੱਚ 1ਮਿੰਟ ਦਾ ਮੌਨ ਧਾਰਨ ਕੀਤਾ ਗਿਆ।ਇਸ ਉਪਰੰਤ ਸਾਧਾ ਸਿੰਘ ਵਿਰਕ ਅਤੇ ਦਲਬੀਰ ਸਿੰਘ ਖ਼ਾਲਸਾ ਵੱਲੋਂ ਨਿੱਕੀ ਉਮਰ ਦੇ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਚਰਚਾ ਕੀਤੀ। ਸ਼੍ਰੀ ਦਲਬੀਰ ਸਿੰਘ ਖ਼ਾਲਸਾ ਵਲੋਂ ਅਜੋਕੇ ਸਮੇਂ ਦੀਆਂ ਪ੍ਰਸਥਿਤੀਆਂ ਵਿੱਚ ਜਾਗਰੂਕ ਹੋਣ ਦਾ ਹੋਕਾ ਦਿੱਤਾ। ਸ਼੍ਰੀ ਸ਼ਿਵ ਨਰਾਇਣ ਨੇ ਪੈਨਸ਼ਨ ਕੋਮੁਟੇਸ਼ਨ ਬਾਰੇ ਕੋਰਟ ਵਿੱਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਅੰਤਿਮ ਇੰਕਰੀਮੈਂਟ ਤੋਂ ਵਾਂਝੇ ਕੀਤੇ ਗਏ ਪੈਨਸ਼ਨਰਾਂ ਨੂੰ ਵੀ ਇਸ ਸਬੰਧੀ ਜਤਨ ਕਰਨ ਲਈ ਪ੍ਰੇਰਿਤ ਕੀਤਾ ਗਿਆ।-ਵੀ ਕੇ ਮਿੱਤਲ ਨੇ ਅਤ ਦੀ ਗਰਮੀ ਦੇ ਬਾਵਜ਼ੂਦ ਦੂਰ ਦੂਰ ਤੋਂ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਹੋਰ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਧੂਰੀ ਵਿੱਚ ਪੰਡਿਤ ਵੱਲੋਂ ਪੰਡਿਤ ਦੇ ਕਤਲ ਦੀ ਘੋਰ ਨਿੰਦਾ ਕੀਤੀ ਗਈ ਅਤੇ ਜਾਂਚ ਦੇ ਰਾਹ ਵਿੱਚ ਰੋੜਾ ਬਣਨ ਲਈ ਕੁੱਝ ਵਿਅਕਤੀਆਂ ਵੱਲੋਂ ਕੀਤੇ ਜਾ ਰਹੇ ਜਤਨਾਂ ਦੀ ਨਿਖੇਧੀ ਕੀਤੀ ਗਈ।-ਸ਼੍ਰੀ ਪੀ ਕੇ ਜਿੰਦਲ ਵੱਲੋਂ ਆਪਣੀ 50ਵੀਂ ਵਿਆਹ ਵਰੇਗੰਢ ਦੀ ਖੁਸ਼ੀ ਵਿੱਚ ਮਿਠਾਈਆਂ ਵੰਡੀਆਂ ਅਤੇ ਸਭਨਾਂ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸੇਵਾ ਨਿਵਿਰਤ ਐਸ ਡੀ ਓ ਸ਼੍ਰੀ ਸੁਰਿੰਦਰ ਪਾਲ ਵੱਲੋਂ ਐਸੋਸ਼ੀਏਸ਼ਨ ਵਿੱਚ ਪਿਛਲੇ ਸਮੇਂ ਪੈਦਾ ਹੋਈਆਂ ਗ਼ਲਤ ਫਹਿਮੀਆਂ ਨੂੰ ਦੂਰ ਕਰਨ ਲਈ ਸਾਰਥਿਕ ਮਾਹੌਲ ਪੈਦਾ ਕਰਨ ਦਾ ਪ੍ਰਸਤਾਵ ਸਟੇਜ ਰਾਹੀਂ ਪੇਸ਼ ਕੀਤਾ।ਸ਼੍ਰੀ ਮੁਖਤਿਆਰ ਸਿੰਘ ਰਾਓ ਨੇ ਪਿੱਛਲੇ ਸਮੇਂ ਪੈਦਾ ਹੋਈਆਂ ਗ਼ਲਤ ਫ਼ਹਿਮੀਆਂ ਲਈ ਸਟੇਟ ਲੀਡਰਸ਼ਿਪ ਦੇ ਗ਼ੈਰ ਜ਼ਿੰਮੇਵਾਰ ਰੋਲ ਦਾ ਜ਼ਿਕਰ ਕੀਤਾ ਅਤੇ ਪ੍ਰਸਤਾਵ ਦੇ ਹੱਕ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੀ ਗੁਰਮੇਲ ਸਿੰਘ ਭੱਟੀ ਨੇ ਪਿੱਛਲੇ ਘਟਨਾਕ੍ਰਮ ਦੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਸੰਗਰੂਰ ਟੀਮ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਸ਼੍ਰੀ ਸ਼ਾਮ ਸੁੰਦਰ ਕਕੜ ਨੇ ਸਾਥੀਆਂ ਸਮੇਤ ਡਲਹੌਜੀ ਦੇ ਟੂਰ ਬਾਰੇ ਰੌਚਿਕ ਜਾਣਕਾਰੀ ਦਿੱਤੀ ਅਤੇ ਆਪਣੇ ਮਜ਼ਾਹੀਆ ਅੰਦਾਜ਼ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ।- ਇਸ ਮਹੀਨੇਂ ਜਨਮ ਦਿਨ ਵਾਲੇ ਸਾਥੀਆਂ ਨੂੰ ਹਾਰ ਪਾਏ ਗਏ ਅਤੇ ਤੋਹਫ਼ੇ ਦਿੱਤੇ ਗਏ।
ਅੱਜ ਦੀ ਮੀਟਿੰਗ ਵਿੱਚ ਲੇਡੀ ਪੈਨਸ਼ਨਰ ਸ਼੍ਰੀਮਤੀ ਮੁਹਿੰਦਰ ਕੌਰ ,ਮੈਡਮ ਐਚ ਪੀ ਕੌਰ ਅਤੇ ਸ਼੍ਰੀਮਤੀ ਬਿਮਲਾ ਦੇਵੀ ਨੇ ਵੀ ਸ਼ਿਰਕਤ ਕੀਤੀ ਅਤੇ ਸਟੇਜ ਵੱਲੋਂ ਉਨ੍ਹਾਂ ਸਵਾਗਤ ਕੀਤਾ ਗਿਆ।-ਸ਼੍ਰੀ ਹਰਮੇਸ਼ ਸਿੰਘ ਨੇ ਇੱਕ ਧਾਰਮਿੱਕ ਗੀਤ ਪੇਸ਼ ਕੀਤਾ। ਮੀਟਿੰਗ ਵਿੱਚ 62 ਪੈਨਸ਼ਨਰਾਂ ਨੇ ਸ਼ਿਰਕਤ ਕੀਤੀ ਤੇ ਇਹ ਪੂਰੀ ਤਰ੍ਹਾਂ ਕਾਮਯਾਬ ਰਹੀ।
ਮਾਸਟਰ ਪਰਮਵੇਦ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly