
ਸੰਗਰੂਰ (ਸਮਾਜ ਵੀਕਲੀ) ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਸਥਾਨਕ ਸ਼੍ਰੀ ਨੈਣਾ ਦੇਵੀ ਮੰਦਿਰ ਦੀ ਧਰਮਸ਼ਾਲਾ ਵਿਖੇ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਸ਼੍ਰੀ ਬਲਵੰਤ ਕਿਸ਼ੋਰ ਦੇ ਸਤਿਕਾਰਤ ਪਿਤਾ ਦੇ ਸਦੀਵੀ ਵਿਛੋੜੇ ਅਤੇ ਮਹਾਂਕੁੰਭ ਦੇ ਅਸਥਾਨ ਤੇ ਮਚੀ ਭਗਦੜ ਦੌਰਾਨ ਸਦਾ ਲਈ ਵਿਛੜੇ ਵਿਅਕਤੀਆਂ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ।ਸਾਧਾ ਸਿੰਘ ਵਿਰਕ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੀਤੀ ਗਈ ਸ਼ਰਮਨਾਕ ਕਰਤੂਤ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਇਸ ਮਹੀਨੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਹੋਣ ਕਾਰਨ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਹਾਜ਼ਰੀਨ ਨੂੰ ਆਪਣੇ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਭਾਵਪੂਰਤ ਸੁਨੇਹਾ ਦਿਤਾ, ਰਹੱਸਮਈ ਜਾਪਦੀਆਂ ਘਟਨਾਵਾਂ ਦਾ ਪਰਦਾਫਾਸ਼ ਕਰਵਾਉਣ ਲਈ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਇਕਾਈ ਮੁਖੀ ਸੁਰਿੰਦਰ ਪਾਲ ਨੇ ਵੀ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਤੇ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ 80 ਦੇ ਲਗਭਗ ਤਰਕਸ਼ੀਲ ਕੈਲੰਡਰ -25 ਵੀ ਵੰਡਿਆ ਗਿਆ। ਤਰਕਸ਼ੀਲ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸਹਿਯੋਗ ਦੇਣ ਲਈ ਅਸ਼ਵਨੀ ਕੁਮਾਰ ਲਹਿਰਾਗਾਗਾ ਦਾ ਸਨਮਾਨ ਪੱਤਰ ਤੇ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਚਾਈਨਾ ਡੋਰ ਦੀ ਵਰਤੋਂ ਅਤੇ ਵਿੱਕਰੀ ਤੇ ਰੋਕ ਲਾਉਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ

ਗਈ। ਬੀਐਸਐਨਐਲ ਮਨੇਜਮੈਂਟ ਵੱਲੋਂ ਤੀਜੀ ਪੇ ਰਵੀਜ਼ਨ ਲਈ ਲਗਾਤਾਰ ਟਾਲ ਮਟੋਲ ਦੀ ਨੀਤੀ ਦੀ ,ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪ੍ਰੇਸ਼ਨ ਥੀਏਟਰ ਵਿੱਚ ਲਗਾਤਾਰ ਬਿਜਲੀ ਫੇਲ ਹੋਣ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਲਈ ਤੇ ਪੰਜਾਬ ਵਿੱਚ ਈਟੀਟੀ ਟੀਚਰਾਂ ਦੇ ਦੋ ਸਾਲ ਤੋਂ ਭਰਤੀ ਹੋਣ ਦੇ ਬਾਵਜੂਦ ਅਜੇ ਤਕ ਡਿਊਟੀਆਂ ਤੇ ਨਾ ਲਾਉਣ ਲਈ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਸ਼੍ਰੀ ਬਲਦੇਵ ਸਿੰਘ ਠੁੱਲੀਵਾਲ ਨੇ ਧਰਮ ਅਤੇ ਨੈਤਿਕਤਾ ਸਬੰਧੀ ਪ੍ਰਭਾਵਸ਼ਾਲੀ ਤਕਰੀਰ ਕੀਤੀ। ਪੀ ਕੇ ਗਰਗ ਨੇ ਜੀਵਨਸ਼ੈਲੀ ਅਤੇ ਮਾਨਸਿਕ ਤੰਦਰੁਸਤੀ ਲਈ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਸ਼੍ਰੀ ਸ਼ਿਵ ਨਰਾਇਣ ਨੇ ਨੋਸ਼ਨਲ ਇੰਕਰੀਮੈਂਟ ਸਬੰਧੀ ਤਾਜ਼ਾ ਅਦਾਲਤੀ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਅਗਲੀ ਮੀਟਿੰਗ ਵਿੱਚ ਪ੍ਰਭਾਵਿਤ ਪੈਨਸ਼ਨਰਾਂ ਵੱਲੋਂ ਸਾਂਝੇ ਤੌਰ ਤੇ ਕੇਸ ਤਿਆਰ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਲੋਕ ਗਾਇਕ ਸ਼੍ਰੀ ਬਹਾਦਰ ਸਿੰਘ ਮਲੇਰਕੋਟਲਾ ਨੇ ਆਪਣੀ ਗਾਇਕੀ ਨਾਲ ਖ਼ੂਬ ਰੰਗ ਬੰਨ੍ਹਿਆ।
ਸ਼੍ਰੀ ਮਹੇਸ਼ ਕੁਮਾਰ ਨੂੰ ਉਨ੍ਹਾਂ ਦੇ ਪੋਤੇ ਦੇ ਜਨਮ ਤੇ ਵਧਾਈਆਂ ਭੇਜੀਆਂ ਗਈਆਂ ਅਤੇ ਇਸ ਮਹੀਨੇ ਜਨਮ ਦਿਨ ਅਤੇ ਵਿਆਹ ਵਰ੍ਹੇ ਗੰਢ ਵਾਲੇ ਪੈਨਸ਼ਨਰਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਵੀ ਕੇ ਮਿੱਤਲ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼੍ਰੀ ਨੈਣਾ ਦੇਵੀ ਧਰਮਸ਼ਾਲਾ ਦੀ ਮਨੇਜਮੈਂਟ ਨਾਲ ਤਾਲਮੇਲ ਕਰਕੇ ਭਵਿੱਖ ਦੀਆਂ ਮੀਟਿੰਗਾਂ ਲਈ ਮੀਟਿੰਗ ਹਾਲ ਦੀ ਪਰਵਾਨਗੀ ਦਿੱਤੀ । ਸ਼੍ਰੀ ਸੁਖਦੇਵ ਸਿੰਘ ਵਾਈਸ ਪ੍ਰੈਜ਼ੀਡੈਂਟ ਹਿਊਮਨ ਰਾਇਟਸ, ਸ਼੍ਰੀ ਨਵਨੀਤ ਕੁਮਾਰ ਬਰਨਾਲ਼ਾ,ਸ੍ਰੀ ਬਲਦੇਵ ਸਿੰਘ ਸੰਗਰੂਰ ਅਤੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਸ਼੍ਰੀ ਮਾਂਗੇ ਰਾਮ ਸੁਨਾਮ ਦੀ ਸੀ ਜੀ ਐਚ ਐਸ ਕਾਰਡ ਅਪਲਾਈ ਕਰਨ ਵਿੱਚ ਯੌਗਦਾਨ ਬਦਲੇ ਵਿਸ਼ੇਸ ਤੌਰ ਤੇ ਸ਼ਲਾਘਾ ਕੀਤੀ ਗਈ। ਅੰਤ ਵਿੱਚ ਸ਼੍ਰੀ ਅਸ਼ਵਨੀ ਕੁਮਾਰ ਨੇ ਦੂਰ ਦੁਰਾਡੇ ਤੋਂ ਆਏ ਸਾਰੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਕੀਤਾ ਗਿਆ। ਮੀਟਿੰਗ ਬਹੁਤ ਹੀ ਸਫਲ ਰਹੀ।
ਸੁਰਿੰਦਰ ਪਾਲ
ਸੇਵਾ ਨਿਵਿਰਤ ਐਸਡੀਓ
9417001125
ਮਾਸਟਰ ਪਰਮਵੇਦ
9417422349