ਗੱਭਰੂ

ਸੰਦੀਪ ਸਿੰਘ"ਬਖੋਪੀਰ "
         (ਸਮਾਜ ਵੀਕਲੀ)
ਵੱਖਰੀ ਪੰਜਾਬ ਦੀ  ਇਹ ਸ਼ਾਨ ਗੱਭਰੂ,
ਛਿੰਝਾਂ ਤੇ ਅਖਾੜਿਆਂ ‘ਚੁ ਡੰਡ ਪੇਲਦੇ,
ਸੱਜ-ਧਜ਼ ਮੇਲਿਆਂ ‘ਚੁ ਜਾਣ ਗੱਭਰੂ।
ਚੰਗਾ ਖਾਕੇ, ਬੜੇ ਚੰਗੇ ਕੰਮ ਕਰਦੇ,
ਬਾਪੂ ਵਾਲੀ ਪੈੜ੍ਹ, ਵਿੱਚ ਪੈਰ੍ਹ ਧਰਦੇ,
ਬੱਲੇ-ਬੱਲੇ ਜਗ ਤੇ ਕਰਵਾਉਣ ਗੱਭਰੂ।
ਖੇਤਾਂ ਵਿੱਚ ਬਾਪੂ ਨਾਲ਼,ਨੱਕੇ ਮੋੜਦੇ,
ਖ਼ੁਆਬ,ਦਿਲ,ਘਰ ਇਹ ਕਦੇ ਨਾ ਤੋੜਦੇ
ਖਾ ਰੁਖੀ-ਮਿਸੀ, ਜ਼ਸ਼ਨ ਮਨਾਉਣ ਗੱਭਰੂ।
ਧੀਆਂ-ਭੈਣਾਂ ਵਾਲੀ ,ਇਹ ਸਾਂਝ ਰੱਖਦੇ,
ਬੁਰੀ ਅੱਖ ਨਾਲ,ਨਾ ਕਿਸੇ ਨੂੰ ਤੱਕਦੇ,
ਯਾਰੀਆਂ ਤੋਂ ਵਾਰੇ-ਵਾਰੇ ਜਾਣ ਗੱਭਰੂ।
ਛਿੰਝ ਤੇ ਅਖਾੜਿਆਂ ‘ਚੁ, ਮੌਜਾਂ ਮਾਣਦੇ,
ਬੜੇ ਨੇ ਸ਼ੌਕੀਨ, ਮੇਲਿਆਂ ਨੂੰ ਜਾਣ ਦੇ,
ਵਿਆਹ-ਸਾਹੇ ਜਸ਼ਨ ਮਨਾਉਣ ਗੱਭਰੂ।
ਮਾਵੇ ਵਾਲੀ ਪੱਗ,ਚਾਦਰੇ ਨਾਲ਼ ਸੋਭਦੀ,
ਜੁੱਤੀ, ਕੈਂਠਾ,ਮੁੱਛ,ਗੱਲ ਕਰੇ ਰੋਹਬ ਦੀ,
ਵਿੱਚ ਭੰਗੜੇ ਦੇ ਚਾਰ-ਚੰਨ ਲਾਉਣ ਗੱਭਰੂ।
ਛੇ-ਛੇ ਫੁੱਟੇ ਕੱਦ, ਡੌਲਿਆਂ ‘ਚੁ ਜੋਰ ਏ,
ਪੱਟਾ ਉੱਤੇ ਮੋਰ, ਸ਼ੇਰਾ ਜਿਹੀ ਤੋਰ ਏ,
ਜੌਹਰ, ਕੁਸ਼ਤੀ, ਕਬੱਡੀ ‘ਚੁ ਵਿਖਾਉਣ ਗੱਭਰੂ।
ਦੁੱਧ,ਘਿਓ ਤੇ, ਮੱਖਣਾਂ ਦੇ ਨਾਲ ਪਲੇ ਨੇ,
ਮੇਲਿਆਂ ਨੂੰ ਜਾਣ, ਗੱਡਿਆਂ ਤੇ ਚੜ੍ਹੇ ਨੇ,
ਜਾਕੇ, ਪਿੜ੍ਹਾਂ ਵਿੱਚ ਭੜਥੂ ਇਹ ਪਾਉਣ ਗੱਭਰੂ।
ਚਿਹਰਿਆਂ ਤੇ ਲਾਲੀ, ਹਿੱਕਾਂ ਵਿੱਚ ਜੋਰ ਏ,
ਅਣਖੀ,ਤੇ ਜਿੱਦੀ,ਬੜਾ ਗੁੱਸੇ ਖੋਰ ਏ,
ਜੰਗ, ਜਿੱਤਕੇ, ਜੈਕਾਰੇ ਇਹ,ਲਾਉਣ ਗੱਭਰੂ।
ਮੁਸੀਬਤਾਂ ਦੇ ਵਿੱਚ, ਪੱਗਾਂ ਵਾਲੇ ਦਿਸਦੇ,
ਔਖੇ ਵੇਲੇ ਕਦੋਂ ਇਹ,ਘਰੇ ਟਿੱਕਦੇ,
ਵਰਧੀਆਂ ਦੇ ਵਿੱਚ, ਹਿੱਕਾਂ ਡਾਹੁਣ ਗੱਭਰੂ।
ਸੰਦੀਪ ਇਹਨਾਂ,ਮਿਹਨਤਾਂ ਨਾਲ ਜੱਗ ਜਿੱਤਿਆ,
ਜ਼ਾਲਮਾਂ, ਮੁਕਾਇਆ, ਸਿੱਖ, ਕਿੱਥੇ ਮੁਕਿਆ,
ਹੁਣ ਦੁਨੀਆਂ ਤੇ ਨਾਮ, ਚਮਕਾਉਣ ਗੱਭਰੂ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਰਵਿੰਦ ਕੇਜਰੀਵਾਲ ਵਲੋਂ “ਇੱਕ ਰਾਸ਼ਟਰ ਇੱਕ ਸਿੱਖਿਆ ਨੀਤੀ” ਦੇ ਬਿਆਨ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਅਲੋਚਨਾ
Next articleਘਾਲਾ-ਮਾਲਾ