ਝਾੜੂ ਦੇ ਝੰਡੇ

ਮੂਲ ਚੰਦ ਸ਼ਰਮਾ .

(ਸਮਾਜ ਵੀਕਲੀ)

ਅਸੀਂ ਤੱਕੜੀ ਵਾਲ਼ੇ ਦੇਖ ਲਏ ,
ਨਾਲ਼ੇ ਪੰਜੇ ਵਾਲ਼ੇ ਵੇਖ ਲਏ .
ਤੀਜਾ ਫੁੱਲ ਕੰਵਲ ਦਾ ਵੇਖ ਲਿਆ ,
ਸਿਰ ਗੰਜੇ ਵਾਲ਼ੇ ਵੇਖ ਲਏ .
ਹੁਣ ਚੌਥੇ ਨਿਸ਼ਾਨ ਦਾ ਬਟਨ ,
ਦਬਾਉਂਣ ਨੂੰ ਜੀਅ ਕਰਦੈ .
ਥਾਂ ਥਾਂ ਝਾੜੂ ਦੇ ਝੰਡੇ ,
ਲਹਿਰਾਉਂਣ ਨੂੰ ਜੀਅ ਕਰਦੈ .

ਜਿਸ ਨੇ ਦਿੱਲੀ ਸ਼ਹਿਰ ਨੂੰ ਜਿਉਂਣ ਜੋਗਰਾ ਕਰ ਦਿੱਤਾ.
ਜਿਸਦਾ ਖਾਲੀ ਪਿਆ ਖ਼ਜ਼ਾਨਾ ਦੁਬਾਰਾ ਭਰ ਦਿੱਤਾ.
ਉਸ ਕੇਜਰੀਵਾਲ ਦਾ ਨਾਉਂ ,
ਚਮਕਾਉਂਣ ਨੂੰ ਜੀਅ ਕਰਦੈ .
ਥਾਂ ਥਾਂ ਝਾੜੂ ਦੇ ਝੰਡੇ —————

ਜਿਸਨੇ ਦੋ ਵਾਰੀ ਸੰਗਰੂਰ ‘ਚ ਝੰਡੇ ਗੱਡੇ ਨੇ .
ਵੱਡੇ ਖੱਬੀ ਖ਼ਾਨ ਹਰਾ ਕੇ ਕੰਡੇ ਕੱਢੇ ਨੇ .
ਉਸਦਾ ਸਾਰੇ ਪੰਜਾਬ ‘ਤੇ ਰਾਜ ,
ਕਰਵਾਉਂਣ ਨੂੰ ਜੀਅ ਕਰਦੈ .
ਥਾਂ ਥਾਂ ਝਾੜੂ ਦੇ ਝੰਡੇ —————–

ਜਿਸਨੇ ਚੰਡੀਗੜ੍ ਵਿੱਚ ਚੌਦਾਂ ਸੀਟਾਂ ਜਿੱਤੀਆਂ ਨੇ .
ਐਪਰ ਪੈਸੇ ਵਾਲ਼ਿਆਂ ਨਹੀਂ ਚਾਬੀਆਂ ਦਿੱਤੀਆਂ ਨੇ .
ਯੂ . ਟੀ . ਤਾਈਂ ਪੰਜਾਬ ਦੇ ਵਿੱਚ ,
ਮਿਲਾਉਂਣ ਨੂੰ ਜੀਅ ਕਰਦੈ .
ਥਾਂ ਥਾਂ ਝਾੜੂ ਦੇ ਝੰਡੇ —————–

ਸਾਲ ਸਤਾਰਾਂ ਵਿੱਚ ਜੀਹਨੂੰ ਦੂਜਾ ਦਰਜਾ ਮਿਲਿਆ ਸੀ.
‘ਕੱਲੇ ਮਾਲਵੇ ਦਾ ਦਿਲ ਫੁੱਲਾਂ ਵਾਂਗੂੰ ਖਿਲਿਆ ਸੀ .
ਮਾਝਾ ਅਤੇ ਦੋਆਬਾ ਨਾਲ਼ ,
ਮਿਲਾਉਂਣ ਨੂੰ ਜੀਅ ਕਰਦੈ .
ਥਾਂ ਥਾਂ ਝਾੜੂ ਦੇ ਝੰਡੇ —————-

ਵੀਹ ਸੌ ਬਾਈ ਦੇ ਵਿੱਚ ਐਸਾ ਝਾੜੂ ਫਿਰ ਜਾਵੇ .
ਪੈਸੇ ਵਾਲ਼ਿਆਂ ਦਾ ਹੰਕਾਰ ਦਿਮਾਗ਼ ‘ਚੋਂ ਕਿਰ ਜਾਵੇ .
ਜਾ ਕੇ ਪਿੰਡ ” ਰੰਚਣਾਂ ” ਗੀਤ ,
ਲਿਖਾਉਂਣ ਨੂੰ ਜੀਅ ਕਰਦੈ .
ਥਾਂ ਥਾਂ ਝਾੜੂ ਦੇ ਝੰਡੇ —————-

ਮੂਲ ਚੰਦ ਸ਼ਰਮਾ ਪ੍ਧਾਨ ,
ਪਿੰਡ ਰਾਜਿੰਦਰਾ ਪੁਰੀ ( ਰੰਚਣਾਂ ) ਡਾਕ . ਭਸੌੜ .
ਤਹਿਸੀਲ ਧੂਰੀ ਜਿਲਾ੍ ਸੰਗਰੂਰ ( ਪੰਜਾਬ )
148024

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਾਦਾਂ
Next articleਭੁਲੇਖੇ ਲੋਕਾਂ ਦੇ