* ਇਹ ਹੈ ਮਾਮਲਾ
— ਜਗੀਰੂ ਧੌਂਸ ਵਿਖਾ ਕੇ ਐੱਮ ਪੀ ਸ਼ਰਮਾ ਨੂੰ ਕੱਢੀਆਂ ਗਾਹਲਾਂ
— ਜਨਤਕ ਆਗੂਆਂ ਨੇ ਪੁੱਛਿਆ, ਜਗੀਰੂ ਹੰਕਾਰ ਕਿਓੰ ਨਹੀਂ ਛੱਡਦੇ?
ਜਲੰਧਰ/ਲੰਡਨ (ਸੱਧਰ) (ਸਮਾਜ ਵੀਕਲੀ) : ਅੱਜਕਲ੍ਹ ਇੰਟਰਨੈੱਟ ਉੱਤੇ ਜਾਤ ਅਭਿਮਾਨੀ ਜਗੀਰਦਾਰ ਗਰੁੱਪਾਂ ਵੱਲੋੰ ਵੀਡੀਓ ਕਲਿੱਪ ਘੁਮਾਇਆ ਜਾ ਰਿਹਾ ਹੈ, ਜੀਹਦੇ ਵਿਚ ਜਗੀਰੂ ਅਨਸਰ ਬ੍ਰਿਟਿਸ਼ ਜਨਤਾ ਵੱਲੋੰ ਕਈ ਕਈ ਵਾਰ ਚੁਣੇ ਗਏ ਮੈਂਬਰ ਪਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨੂੰ ਜਾਤ ਸੂਚਕ ਗਾਲ੍ਹਾਂ ਕਢਦੇ ਕੰਨੀਂ ਪੈਂਦੇ ਹਨ, ਇਸ ਵੀਡੀਓ ਦਾ ਦਬਾਬਾ ਸਾਂਝਵਾਲ ਸਭਾ ਨੇ ਸਖ਼ਤ ਵਿਰੋਧ ਕੀਤਾ ਹੈ।
ਦੇਸ ਭਗਤ ਯਾਦਗਾਰ ਹਾਲ ਦੇ ਬਗੀਚੇ ਵਿਚ ਹੰਗਾਮੀ ਮੀਟਿੰਗ ਹੋਈ। ਮੀਟਿੰਗ ਵਿਚ ਰੰਗਰੇਟਾ ਆਗੂ ਗੁਰਸੇਵਕ ਚੀਦਾ, ਪੱਤਰਕਾਰ ਹਰਭਜਨ ਸਿੰਘ ਪੰਨਾ, ਬਿੰਦਰ ਦੇਵਾ, ਚਰਚਿਤ ਲੇਖਕ ਯਾਦਵਿੰਦਰ ਦੀਦਾਵਰ, ਗੁਰਮੁਖ ਰਸੂਲਪੁਰ, ਨਰਨੇਕ ਨਿਊਜ਼ੀਲੈਂਡ ਆਦਿ ਸ਼ਾਮਲ ਹੋਏ।
ਜਨਤਕ ਆਗੂਆਂ ਨੇ ਕਿਹਾ ਕਿ ਇੰਗਲੈਂਡ ਵਿਚ ਮਿਹਨਤ ਮਜੂਰੀ ਕਰਨ ਮਗਰੋਂ ਅਸੀਂ ਪੰਜਾਬੀ ਓਥੇ ਰੋਟੀ ਖਾਣ ਜੋਗੇ ਹੋਏ ਹਾਂ। ਓਥੇ ਧਾਰਮਕ ਕਮੇਟੀ ਦੀ ਚੋਣ ਮੌਕੇ ਮੈਂਬਰਾਂ ਨੇ ਜਗੀਰੂ ਹੰਕਾਰ ਦਾ ਪ੍ਰਗਟਾਵਾ ਕੀਤਾ ਹੈ। ਇਕ ਬੁੜ੍ਹੀ ਉਮਰ ਦਾ ਜਗੀਰੂ ਮਲੰਗ ਵਿਅਕਤੀ ਜਦੋਂ ਐੱਮ ਪੀ ਵਰਿੰਦਰ ਸ਼ਰਮਾ ਨਾਲ ਬਹਿਸਦਾ ਹੈ ਤਾਂ ਸਭ ਠੀਕ ਰਹਿੰਦਾ ਹੈ। ਪਰ ਫੇਰ, ਇਕ ਕਲੀਮਸ਼ੇਵਨ ਵਿਅਕਤੀ ਜਿਹੜਾ ਕਿ ਘਪਲੇ ਕਰਨ ਕਰ ਕੇ ਕਈ ਫੈਕਟਰੀਆਂ ਵਿਚੋਂ ਕੱਢਿਆ ਗਿਆ ਹੈ, ਗਾਹਲਾਂ ਕੱਢਣ ਲੱਗਦਾ ਹੈ। ਦਬਾਬਾ ਸਾਂਝਵਾਲ ਸਭਾ ਦੇ ਆਗੂਆਂ ਨੇ ਪੁੱਛਿਆ ਕਿ ਬਜ਼ੁਰਗ ਜਨ ਪ੍ਰਤੀਨਿਧੀ ਸੰਸਦ ਮੈਂਬਰ ਨੂੰ ਵਰਿੰਦਰ ਸ਼ਰਮਾ ਨੂੰ ਗਾਹਲਾਂ ਕੱਢਣ ਆਲੇ ਜਗੀਰੂ ਅਨਸਰ ਦੱਸਣ ਕਿ ਜੇ ਉਹ ਭੁੱਖ ਨੰਗ ਦੇ ਮਾਰੇ ਇੰਗਲੈਂਡ ਗਏ ਸੀ ਤਾਂ ਗੋਰੇ ਫੈਕਟਰੀ ਮਾਲਕ ਏਦਾਂ ਕਰਦੇ ਤਾਂ ਕੀ ਚੰਗਾ ਹੋਣਾ ਸੀ?? ਕੀ ਤੁਹਾਨੂੰ ਲੋਕਰਾਜੀ ਪ੍ਰਬੰਧ ਵਿਚ ਰਹਿਣਾ ਨਹੀਂ ਆਉਂਦਾ? ਕੀ ਤੁਸੀਂ, ਵਿਲਾਇਤ ਨੂੰ ਵੀ ਪੰਜਾਬ ਸਮਝ ਲਿਐ?
ਬਿੰਦਰ ਦੇਵਾ, ਚੀਦਾ ਤੇ ਦੀਦਾਵਰ ਨੇ ਕਿਹਾ ਕਿ ਠੀਕ ਹੈ ਕਿ ਪ੍ਰਾਈਵੇਟ ਆਦਮੀ ਨੂੰ ਸਰਕਾਰ ਦਾ ਡਰ ਨਹੀਂ ਹੁੰਦਾ ਪਰ ਕੀ ਜਗੀਰੂ ਹੰਕਾਰ ਕਰ ਕੇ ਕਿਸੇ ਨੂੰ ਮਾਂ ਭੈਣ ਦੀ ਗਾਹਲ ਕੱਢਣਾ ਤੇ ਜਗੀਰੂ ਜਾਤ ਅਭਿਮਾਨੀਪੁਣਾ ਵਿਖਾਉਣ ਇਹੀ ਧਾਰਮਕ ਕਿਰਦਾਰ ਹੈ?
ਜਨਤਕ ਆਗੂਆਂ ਨੇ ਬ੍ਰਿਟੇਨ ਦੇ ਕਿੰਗ ਚਾਰਲਸ ਤੋਂ ਮੰਗ ਕੀਤੀ ਕਿ ਐਂਟੀ ਡੇਮੋਕ੍ਰੇਟਿਕ ਜਗੀਰੂ ਅਨਸਰਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਵਿਲਾਇਤ ਗਏ ਜਗੀਰੂ ਬਰਾਦਰੀਵਾਦੀ ਅਨਸਰਾਂ ਨੂੰ ਮਤਿ ਆ ਸਕੇ। ਜਨਤਕ ਆਗੂਆਂ ਨੇ ਕਿਹਾ ਕਿ ਇਨਸਾਨੀ ਬਰਾਬਰੀ ਲਈ ਸੋਸ਼ਲ ਮੀਡੀਆ ਉੱਤੇ ਇਸ ਦਾ ਮਾਕੂਲ ਜਵਾਬ ਦੇ ਕੇ, ਖਾਲਿਸਤਾਨੀ ਅਨਸਰਾਂ ਤੇ ਜਗੀਰੂ ਪਿਛਲੱਗਾਂ ਦਾ ਮੁਕਾਬਲਾ ਕੀਤਾ ਜਾਏਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly