(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦਾ ਕੋਈ ਸੱਤ ਕੁ ਸਾਲ ਪਹਿਲਾਂ ਪੰਜਾਬ ਪੁਲਿਸ ਨਾਲ ਚੱਲਿਆ ਕੇਸ ਸਭ ਨੂੰ ਯਾਦ ਹੋਵੇਗਾ। ਬਰਤਾਨੀਆ ਤੋਂ ਜਲੰਧਰ ਵਿੱਚ ਆਪਣੇ ਵਿਆਹ ਤੋਂ ਬਾਅਦ ਪੰਜਾਬ ਘਰ ਆਏ ਜਗਤਾਰ ਸਿੰਘ ਜੱਗੀ ਨਾਮ ਦੇ ਇਸ ਸਿੱਖ ਨੌਜਵਾਨ ਨੂੰ ਬਾਘਾ ਪੁਰਾਣਾ ਠਾਣੇ ਵੱਲੋਂ ਦਰਜ ਕੀਤੇ ਕੇਸ 2 ਨਵੰਬਰ 2020 ਨੂੰ ਜੱਗੀ ਚੌਹਾਲ ਦੀ ਪੰਜਾਬ ਪੁਲਿਸ ਨੇ ਗਿਰਫਤਾਰੀ ਕੀਤੀ ਸੀ ਇਹ ਗਿਰਫਤਾਰੀ ਉਸ ਵੇਲੇ ਹੋਈ ਜਦੋਂ ਉਹ ਵਿਆਹ ਤੋਂ ਬਾਅਦ ਬਰਤਾਨੀਆ ਤੋਂ ਪੰਜਾਬ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੋਇਆ ਸੀ ਜਦੋਂ ਜੱਗੀ ਜੌਹਲ ਦੀ ਗਿਰਫਤਾਰੀ ਹੋਈ ਤਾਂ ਇੱਕਦਮ ਹੀ ਇਹ ਮਸਲਾ ਸਮੁੱਚੇ ਪੰਜਾਬ ਵਿੱਚ ਹੀ ਨਹੀਂ ਯੂਰਪ ਵਿਦੇਸ਼ਾਂ ਖਾਸ਼ ਕਰ ਯੂਰਪ ਵਿੱਚ ਬਹੁਤ ਚਰਚਾ ਵਿੱਚ ਰਿਹਾ ਕਿਉਂਕਿ ਜੱਗੀ ਜੌਹਲ ਤੇ ਉਸਦੇ ਪਰਿਵਾਰ ਤੇ ਇਲਾਕੇ ਵੱਲੋਂ ਇਸ ਸਫਾਈ ਦਿੱਤੀ ਜਾ ਰਹੀ ਸੀ ਕਿ ਜਿਸ ਕੇਸ ਦੇ ਵਿੱਚ ਜੱਗੀ ਜੌਹਲ ਨੂੰ ਬਾਘਾ ਪੁਰਾਣਾ ਪੁਲਿਸ ਨੇ ਗਿਰਫਤਾਰ ਕੀਤਾ ਹੈ। ਉਹ ਬਿਲਕੁਲ ਨਜਾਇਜ਼ ਝੂਠਾ ਹੈ। ਪਰ ਬਾਘਾ ਪੁਰਾਣਾ ਪੁਲਿਸ ਨੇ ਵੱਖ-ਵੱਖ ਧਰਾਵਾਂ ਅਧੀਨ ਜੱਗੀ ਜੌਹਲ ਤੇ ਉਸਦੇ ਨਾਲ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਕੇਸ ਉਸ ਵੇਲੇ ਹੋਰ ਵੀ ਚਰਚਾ ਵਿੱਚ ਆਇਆ ਜਦੋਂ ਬਰਤਾਨੀਆ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਰਨਜੀਤ ਸਿੰਘ ਢੇਸੀ ਨੇ ਜੱਗੀ ਜੌਹਲ ਨਾਲ ਸੰਬੰਧਿਤ ਕੇਸ ਨੂੰ ਬਰਤਾਨੀਆ ਦੀ ਅਦਾਲਤ ਵਿੱਚ ਰੱਖਿਆ ਤੇ ਆਪਣੇ ਨਾਗਰਿਕ ਨਾਲ ਪੰਜਾਬ ਪੁਲਿਸ ਦੀ ਹੋਰ ਰਹੀ ਧੱਕਾਸ਼ਾਹੀ ਦੇ ਸਬੰਧ ਵਿੱਚ ਅਨੇਕਾਂ ਗੱਲਾਂ ਬਾਤਾਂ ਕੀਤੀਆਂ,ਆਪਣੇ ਆਪ ਵਿੱਚ ਚਰਚਾ ਵਿੱਚ ਰਹੇ ਇਸ ਕੇਸ ਦਾ ਅੱਜ ਮੋਗਾ ਵਿਸ਼ੇਸ਼ ਅਦਾਲਤ ਵੱਲੋਂ ਫੈਸਲਾ ਆ ਗਿਆ ਹੈ ਸੱਤ ਸਾਲ ਬਾਅਦ ਜਗਤਾਰ ਸਿੰਘ ਜੱਗੀ ਜੌਹਲ ਨੂੰ ਜਿਹੜਾ ਮੋਗਾ ਜਿਲੇ ਦੇ ਬਾਘਾ ਪੁਰਾਣਾ ਥਾਣੇ ਦੇ ਵਿੱਚ ਦਰਜ ਸੀ ਮੋਗਾ ਦੀ ਯੁਆਪਾ ਸਬੰਧੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ ਜਿਸ ਵਿੱਚ ਜੱਗੀ ਜੌਹਰ ਨੂੰ ਸਾਫ ਬਰੀ ਕਰ ਦਿੱਤਾ ਗਿਆ ਹੈ। ਇਸ ਕੇਸ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਪ੍ਰਮੁੱਖ ਵਕੀਲਾਂ ਦੀ ਇੱਕ ਟੀਮ ਵੀ ਆਪਣਾ ਕੰਮ ਕਰ ਰਹੀ ਸੀ ਜਿਸ ਵਿੱਚ ਮੁੱਖ ਤੌਰ ਉਤੇ ਵਕੀਲ ਜਸਪਾਲ ਸਿੰਘ ਮੰਝਪੁਰ ਇਸ ਕੇਸ ਨਾਲ ਜੁੜੇ ਹੋਏ ਸਨ ਤੇ ਅਖੀਰ ਨੂੰ ਚਾਰ ਨੌਜਵਾਨ ਇਸ ਕੇਸ ਵਿੱਚੋਂ ਬਰੀ ਕਰ ਦਿੱਤੇ ਗਏ ਤਿੰਨ ਨੂੰ ਅਸਲਾ ਕਾਨੂੰਨ ਤਹਿਤ ਦੋ ਦੋ ਸਾਲ ਦੀ ਸਜ਼ਾ ਸੁਣਵਾਈ ਗਈ ਹੈ। ਇਹ ਜਾਣਕਾਰੀ ਇਸ ਕੇਸ ਦੇ ਨਾਲ ਜੁੜੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj