ਪੁਰਾਣੀਆਂ ਯਾਦਾਂ ਲੈ ਕੇ ਆਈ ਪੁਸਤਕ ‘ਪਿੱਛੇ ਮੁੜ ਕੇ ਦੇਖਿਆ’

ਪੁਸਤਕ ਪੜਚੋਲ

ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਸਾਹਿਤ ਜਗਤ ਵਿੱਚ ਸਵ-ਜੀਵਨੀ ਲਿਖਣੀ ਬੇਹੱਦ ਮੁਸ਼ਕਲ ਹੁੰਦੀ ਹੈ। ਸਵੈ-ਜੀਵਨੀ ਲਿਖਣ ਸਮੇਂ ਲੇਖਕ ਨੂੰ ਚਿੱਟਾ ਨੰਗਾ ਹੋਣਾ ਪੈਂਦਾ ਹੈ ਭਾਵ ਜੀਵਨ ਵਿੱਚ ਲੰਘੇ ਹਰ ਤਰ੍ਹਾਂ ਦੇ ਉਤਰਾਅ-ਚੜਾਅਲੂ ਖੁਸ਼ੀਆਂ-ਗ਼ਮੀਆਂਲੂ ਚੰਗੇ-ਮਾੜੇ ਅਤੇ ਆਪਣੇ ਹੱਕ-ਵਿਰੋਧ ਦੇ ਦਿਨਾਂ ਨੂੰ ਇੰਨ-ਬਿੰਨ ਕਾਗਜ਼ ਦੀ ਹਿੱਕ ਤੇ ਉਤਾਰਨਾ ਪੈਂਦਾ ਹੈ। ਪਰ ਸਾਹਿਤ ਜਗਤ ਵਿੱਚ ਆ ਰਹੀਆਂ ਸਵੈ-ਜੀਵਨੀਆਂ ਕੇਵਲ ਇੱਕ ਪੱਖ ਹੀ ਪੇਸ਼ ਕਰਦੀਆਂ ਹਨ ਜਿਹੜੇ ਉਹਨਾਂ ਦੇ ਪੱਖ ਵਿੱਚ ਹੋਣ ਅਤੇ ਆਪਣੇ ਮਾੜੇ ਕੰਮ ਜਾਂ ਵਤੀਰੇ ਨੂੰ ਪੇਸ਼ ਨਹੀਂ ਕਰਦੀਆਂ। ਇਸੇ ਕਰਕੇ ਕਈ ਲੇਖਕ ਤਾਂ ਆਪਣੀਆਂ ਸਵੈ-ਜੀਵਨੀਆਂ ਲਿਖਣ ਦਾ ਤਹਈਆ ਹੀ ਨਹੀਂ ਕਰਦੇ ਕਿਉਂ ਕਿ ਉਹ ਸਾਹਿਤ ਜਗਤ ਨਾਲ਼ ਇਨਸਾਫ਼ ਨਹੀਂ ਕਰ ਸਕਦੇ।
ਯਾਦਵਿੰਦਰ ਸਿੰਘ ਤਪਾ ਮੂਲ ਰੂਪ ਵਿੱਚ ਪੱਤਰਕਾਰਤਾ ਨਾਲ਼ ਸਬੰਧਤ ਹੈ ਪਰ ਉਸ ਨੂੰ ਸਾਹਿਤਕ ਚੇਟਕ ਵੀ ਲੱਗੀ ਹੋਈ ਹੈ ਜਿਸ ਕਰਕੇ ਉਸ ਨੇ ਸਾਹਿਤਕ ਪਾਠਕਾਂ ਨੂੰ ਇੱਕ ਕਹਾਣੀ ਸੰਗ੍ਰਹਿ ‘ਧੁੱਪ ਚੜ੍ਹਨ ਤੋਂ ਪਹਿਲਾਂ’ ਅਤੇ ਦੋ ਨਾਵਲ ‘ਰਿਸ਼ਤੇ ਨਾਤੇ’ ਅਤੇ ‘ਚੜ੍ਹਦੇ ਲਹਿੰਦੇ’ ਦਿੱਤੇ ਹਨ। ਹੁਣ ਉਹ ਤੀਜੀ ਵਿਧਾ ਸਵੈ-ਜੀਵਨੀ ਲੈ ਕੇ ਸਾਹਿਤਕ ਪਿੜ ਵਿੱਚ ਉਤਰਿਆ ਹੈ। ਉਸ ਦੇ ਨਾਵਲ ‘ਚੜ੍ਹਦੇ ਲਹਿੰਦੇ’ ਦੀ ਸਾਹਿਤ ਜਗਤ ਵਿੱਚ ਕਾਫੀ ਚਰਚਾ ਰਹੀ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਲੋਕ ਰੰਗ ਪ੍ਰਕਾਸ਼ਨਲੂ ਬਰਨਾਲਾ ਨੇ ਕੀਤੀ ਹੈ ਜਿਸ ਦੇ 168 ਪੰਨੇ ਹਨ। ਇਸ ਸਵੈ-ਜੀਵਨੀ ਨੂੰ ਛੋਟੇ-ਛੋਟੇ ਚੌਂਤੀ ਭਾਗਾਂ ਵਿੱਚ ਸਿਰਲੇਖਾਂ ਹੇਠ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਪੁਸਤਕ ਦਾ ਨਿੱਠ ਕੇ ਪਾਠ ਕਰਦਿਆਂ ਬਚਪਨ ਦੇ ਸਕੂਲ ਵਕਤਲੂ ਸਾਥੀਆਂਲੂ ਰਿਸ਼ਤੇਦਾਰਾਂਲੂ ਦੋਸਤਾਂ ਮਿੱਤਰਾਂਲੂ ਉਤਰਾਅ-ਚੜਾਅ ਦੀਆਂ ਯਾਦਾਂ ਮਿਲਦੀਆਂ ਹਨ। ਉਸ ਨੂੰ ਬਚਪਨ ਤੋਂ ਹੀ ਪੁਲਿਸ ਵਾਲਿਆਂ ਨਾਲ਼ ਨਫਰਤ ਰਹੀ ਹੈ। ਉਸ ਨੇ ਪਹਿਲੀ ਵਾਰ ਅੱਠਵੀਂ ਜਮਾਤ ਦੇ ਪੇਪਰਾਂ ਸਮੇਂ ਸਕੂਲ ਦੀ ਬਿਲਡਿੰਗ ਵਿੱਚ ਪੁਲਿਸ ਵੇਖੀ ਸੀ। ਉਸ ਦੀਆਂ ਇਹ ਯਾਦਾਂ ਬਚਪਨ ਤੋਂ 1991 ਤੱਕ ਦੀਆਂ ਸ਼ਾਮਲ ਹਨ। ਉਸ ਦੀ ਇਹ ਪੁਸਤਕ ਦੱਸਦੀ ਹੈ ਕਿ ਲੱਛੀ ਦੀ ਆਵਾਜ਼ ਅਤੇ ਪੜ੍ਹਾਈ ਦੌਰਾਨ ਰਣਜੀਤ ਸਿੰਘ ਦੀ ਕਾਵਿ ਸਿਰਜਨਾ ਉਸ ਦੇ ਲੇਖਕ ਬਣਨ ਦਾ ਸਬੱਬ ਬਣਦੀ ਹੈ। ਉਸ ਨੂੰ ਗਰਮੀਆਂ ਬਹੁਤ ਤੰਗ ਕਰਦੀਆਂ ਹਨ।
ਲੇਖਕ ਦੀ ਦਾਦੀ ਦੇ ਚਲੇ ਜਾਣ ਤੋਂ ਬਾਅਦ ਉਹ ਭੂਆ ਸੰਤੀ ਨੂੰ ਹੀ ਦਾਦੀ ਮੰਨਦਾ ਸੀ। ਦਾਦੀ ਵਲੋਂ ਪੁੰਨ ਦਾਨ ਕਰਨਾਲੂ ਗਊਆਂ ਨੂੰ ਪੇੜੇ ਦੇਣੇਲੂ ਪੈਰੀ ਹੱਥ ਲਾਉਣੇ ਇੱਕ ਚੰਗਾ ਵਰਤਾਰਾ ਤਾਂ ਹੈ ਪਰ ਪੁਰਾਣ ਸਮਿਆਂ ਦੇ ਅੰਧ-ਵਿਸ਼ਵਾਸ਼ ਵੱਲ ਇਸ਼ਾਰਾ ਵੀ ਕਰਦਾ ਹੈ। ਇਹ ਦਾਦੀ ਦੀ ਮਨੋਵਿਗਿਆਨਕ ਸੋਚ ਸੀ। ਹਰੀਜਨ ਮੁੰਡੇ ਭਗਤੇ ਦਾ ਗੀਤ ਲੋਕਾਂ ਵਲੋਂ ਸ਼ਾਂਤ ਹੋ ਕੇ ਸੁਣਨਾਲੂ ਪਾਲੀ ਮਾਸਟਰਲੂ ਰਾਧੀ ਦੀ ਕਥਾਲੂ ਐਸ. ਤਰਸੇਮਲੂ ਗਿ. ਮੁਕੰਦ ਸਿੰਘਲੂ ਦੀਵਾਲੀਲੂ ਗਰਮੀ ਦੀਆਂ ਛੁੱਟੀਆਂ ਦੀ ਉਡੀਕਲੂ ਰਿਸ਼ਤਿਆਂ ਦੀ ਕਸ਼ਮਕਸ਼ਲੂ ਲੋਆਂ ਵਗਣੀਆਂਲੂ ਹਨੇਰੀਆਂ ਚਲਣੀਆਂਲੂ ਮੀਂਹ ਆਉਣੇ ਕਈ ਤਰ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ ਇਹ ਪੁਸਤਕ। ਉਸ ਦੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਲੋਆਂ ਵਗਣੀਆਂ ਨੇਲੂ ਮੀਂਹ ਆਉਣੇ ਨੇਲੂ ਹਨੇਰੀਆਂ ਚਲਣੀਆਂ ਨੇ ਤੇ ਦੀਵਾਲੀ ਬਨੇਰੇ ਤੇ ਬੈਠੀ ਰਹਿੰਦੀ ਹੈ ਵਰਗੀਆਂ ਅਣਭੋਲ ਬਚਪਨ ਦੀ ਸਮਝ ਦੀ ਗੱਲ ਹੈ। ਤਪੇ ਦੀ ਮੰਡੀ ਨੂੰ ਕੁੱਤੀ ਦੇ ਪੌਂਚੇ ਜਿੰਨੀ ਮੰਨਦੇ ਗਿਦੜਬਾਹਾ ਦੇ ਲੋਕਾਂ ਦੀ ਗੱਲ ਵੀ ਸਾਹਮਣੇੇ ਆਈ ਹੈ।
ਵਿਆਹਾਂ ਵਿੱਚ ਸ਼ਰੀਕਿਆਂ ਦਾ ਰੁੱਸਣਾ ਆਮ ਜਿਹੀ ਗੱਲ ਹੈ। ਸੁਖਾਨੰਦ ਆਰੀਆ ਸਕੂਲ ਨੂੰ ਅਧੁਨਿਕ ਨਾਮ ਦੇ ਕੇ ਐੱਸ ਕੇ ਆਰੀਆ ਸਕੂਲ ਪ੍ਰਚੱਲਤ ਹੋਣਾ। ਟੈਰਾਲੀਨ ਦੇ ਕਪੜੇ ਦਾ ਕੀਮਤੀ ਅਤੇ ਦੁਰਲੱਭ ਹੋਣਾ ਆਦਿ ਬੀਤੇ ਸਮੇਂ ਦੀਆਂ ਸੋਹਣੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਸ ਤਰ੍ਹਾਂ ਸਕੂਲ ਵਿੱਚ ਹੌਲਦਾਰ ਵਲੋਂ ਸਿੱਖਿਆ ਸਮੇਂ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਤ ਕਰਨਾ ਉਸ ਦੀ ਇਹ ਵਿਚਾਰਧਾਰਾ ਦਾ ਪ੍ਰਤੀਕ ਹੈਲੂ ‘‘ਤੁਮ ਪੜ੍ਹ ਲਿਖ ਲੋ ਜਵਾਨ। ਕੰਦੇ ਪਰ ਫੀਤੀਆਂ ਲੱਗੇਗੀਲੂ ਤਗ਼ਮੇਂ ਲੱਗੇਗੇਲੂ ਪਲਟਣ ਮੇਂ ਤੁਮਹਾਰੇ ਹੁਕਮ ਚਲੇਂਗੇ–।’’
ਸ਼੍ਰੀ ਗੰਗਾਨਗਰ ਦੀ ਪੜ੍ਹਾਈ ਸਬੰਧੀ ਯਾਦਾਂ ਵੀ ਦੱਸਦੀਆਂ ਹਨ ਕਿ ਉਸ ਸਮੇਂ ਜਸਵੰਤ ਸਿੰਘ ਕੰਵਲ ਦਾ ਭਾਣਜਾ ਮਨਮੋਹਨ ਸਿੰਘ ਉਸ ਨਾਲ਼ ਖਾਲਸਾ ਕਾਲਜ ਵਿੱਖੇ ਪੜ੍ਹਦਾ ਸੀ ਅਤੇ ਪ੍ਰੀ ਮੈਡੀਕਲ ਦੀ ਇੰਪਰੂਵਮੈਂਟ ਸਮੇਂ ਮਨਮੋਹਨ ਸਿੰਘ ਦਾ ਸ਼ੇਅਰ ਗੁਣਗੁਣਾਉਣਾ ਅਤੇ ਰਣਜੀਤ ਸਿੰਘ ਦਾ ਕਵਿਤਾ ਲਿਖਣੀ ਲੇਖਕ ਨੂੰ ਪ੍ਰਭਾਵਿਤ ਕਰਦੀ ਸੀ ਜਿਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਮੇਂ ਇਕ ਕਵਿਤਾ ਉਹਨਾਂ ਬਾਰੇ ਲੇਖਕ ਵਲੋਂ ਲਿਖੀ ਗਈ ਸੀ। ਇਵੇਂ ਹੀ ਕਿੱਕਰ ਸਿੰਘ ਨਾਲ਼ ਗੱਲਬਾਤਲੂ ਦਿੱਲੀ ਜਾਣਾ ਆਦਿ ਯਾਦਾਂ ਦੇ ਅਥਾਹ ਸਮੁੰਦਰ ਮਿਲਦੇ ਹਨ।
ਸਵੈ-ਜੀਵਨੀ ਵੀ ਇੱਕ ਸਿਮਰਤੀ ਹੀ ਹੁੰਦੀ ਹੈ। ਇਸ ਪੁਸਤਕ ਵਿੱਚ ਕਾਫੀ ਥਾਂ ਕਾਵਿ ਟੋਟੇਲੂ ਮੁਹਾਵਰੇ ਆਦਿ ਵਰਤੇ ਗਏ ਹਨ ਜਿਹੜੇ ਇਸ ਕਿ੍ਰਤ ਨੂੰ ਦਿਲਚਸਪ ਬਣਾਉਂਦੇ ਹਨ। ਪੁਸਤਕ ਵਿੱਚ ਪਰੂਫ ਰੀਡਿੰਗ ਦੀ ਕਾਫੀ ਘਾਟ ਮਹਿਸੂਸ ਹੋਈ ਹੈ ਕਿਉ ਕਿ ਪੁਸਤਕ ਵਿੱਚ ਕਈ ਥਾਂਈਂ ਸ਼ਬਦ ਜੋੜ ਅਤੇ ਸ਼ਬਦਾਂ ਦਾ ਉਚਾਰਣ ਸਹੀ ਨਹੀਂ ਹੈ ਮਿਸਾਲ ਦੇ ਤੌਰ ਤੇ ਸ਼ਬਦ ਛੈਣੇ ਨੂੰ ਸ਼ੈਣੇਲੂ ਬਿਰਧ-ਵਿਰਧਲੂ ਸੜਕ-ਸੜਥਲੂ ਕੰਧੇ-ਕੰਦੇ ਆਦਿ। ਨਾਵਲ ਦੀ ਭਾਸ਼ਾ ਸਰਲ ਅਤੇ ਆਮ ਪਾਠਕਾਂ ਦੀ ਸਮਝ ਵਿੱਚ ਆਉਣ ਵਾਲੀ ਹੈ। ਇਸ ਕਿਤਾਬ ਵਿਚੋਂ ਹੋਰ ਤੱਥਾਂ ਨੂੰ ਜਾਣਨ ਲਈ ਲੇਖ ਕੱਤਣ ਲੱਗੀ ਚਾਈਂ ਚਾਈਂਲੂ ਮਿੱਠੀਆਂ ਗੱਾਲ੍ਹਾਂਲੂ ਕੰਗਣੀ ਵਾਲਾ ਗਿਲਾਸਲੂ ਨਿੱਕੀਆਂ ਪੁਲਾਂਘਾਂ ਤੇ ਲੰਮੀਆਂ ਵਾਟਾਂਲੂ ਓਪਰੇ ਬੋਲਲੂ ਆਪੇ ਫਾਥੜੀਏਲੂ ਅਸਲੀ ਫ਼ਰਿਸ਼ਤਾ ਆਦਿ ਵੀ ਪੜ੍ਹਨ ਯੋਗ ਹਨ।
ਭੱਵਿਖ ਵਿੱਚ ਇਸ ਲੇਖਕ ਤੋਂ 1991 ਤੋਂ ਅਗਲੇ ਸਫਰ ਦੀ ਸਵੈ-ਜੀਵਨੀ ਜਲਦੀ ਹੀ ਲਿਆਉਣ ਦੀ ਆਸ ਕੀਤੀ ਜਾਂਦੀ ਹੈ।

ਤੇਜਿੰਦਰ ਚੰਡਿਹੋਕ ਸਾਬਕਾ ਏ.ਐਸ.ਪੀ­ ਨੈਸ਼ਨਲ ਐਵਾਰਡੀ­, ਸੰਪਰਕ 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article~~ ਸਮ੍ਰਿਤੀ~~
Next articleThe Karumadikuttan Buddha Statue: Historical and Cultural Significance