ਗੁਰਦਾਸਪੁਰ (ਸਮਾਜ ਵੀਕਲੀ) (ਗੁਰਜਿੰਦਰ ਸਿੰਘ ਸਿੱਧੂ) ਪਿੰਡ ਗਾਜੀਕੋਟ ਪੰਡੋਰੀ ਰੋਡ ਤੇ ਨਹਿਰ ਦੇ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ,ਜੋ ਕਾਫੀ ਸਮੇਂ ਤੋਂ ਬੰਦ ਪਿਆ ਹੈ,ਜੇਕਰ ਉਸਾਰੀ ਦਾ ਕੰਮ ਨਿਰੰਤਰ ਚਲਦਾ ਤਾਂ ਹੁਣ ਤੱਕ ਪੁਲ ਬਣ ਜਾਣਾ ਸੀ,ਪਰ ਠੇਕੇਦਾਰ ਵੱਲੋਂ ਕੰਮ ਦੀ ਰਫ਼ਤਾਰ ਬਹੁਤ ਘੱਟ ਹੈ,ਜਿਸ ਕਰਕੇ ਲੰਘਣ ਵਾਲੇ ਸਾਰੇ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ।ਜਿਸ ਕਰਕੇ ਅਵਾਜਾਈ ਕਾਫੀ ਸਮੇਂ ਤੱਕ ਠੱਪ ਰਹਿੰਦੀ ਹੈ, ਲੋਕਾਂ ਨੂੰ ਬਹੁਤ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਸ਼ਾਸਨ ਨੂੰ ਇਸ ਤੇ ਨਿਰੰਤਰ ਗੌਰ ਕਰਨੀ ਚਾਹੀਦੀ ਹੈ ਕੰਮ ਜਲਦੀ ਖਤਮ ਕਰਨ ਲਈ, ਤਿੰਨ ਚਾਰ ਮਹੀਨਿਆਂ ਦਾ ਕੰਮ ਬੰਦ ਪਿਆ ਹੈ।ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।ਸ਼ੁਰੂ ਕਰਨ ਦੀ ਤਾਰੀਖ 03.12.23 ਤੋਂ ਲੈ ਕੇ 03.12.24 ਖਤਮ ਕੀਤਾ ਜਾਣਾ ਸੀ ਪਰ ਪੁਲ ਦਾ ਕੰਮ ਸ਼ੁਰੂਆਤੀ ਹਾਲਤ ਵਿੱਚ ਹੀ ਹੈ 2 ਮਹੀਨੇ ਦਾ ਸਮਾਂ ਬਾਕੀ ਹੈ ਪਰ ਪੁਲ ਬਣਨ ਦੀ ਕੋਈ ਉਮੀਦ ਨਹੀਂ ਦਿਸ ਰਹੀ ਹੈ । ਮੈਂ ਬਹੁਤ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਇਸ ਕੰਮ ਰੋਕਣ ਦੀ ਜਿੰਮੇਵਾਰੀ ਆਪਣੇ ਸਿਰ ਨਹੀਂ ਲੈ ਰਿਹਾ। ਇੱਥੇ ਆਏ ਦਿਨ ਕੱਚੇ ਤੇ ਉਬੜ ਖਾਬੜ ਰਸਤੇ ਕਾਰਨ ਐਕਸੀਡੈਂਟ ਹੁੰਦੇ ਰਹਿੰਦੇ ਹਨ। ਰਾਤ ਨੂੰ ਹਨੇਰਾ ਹੋਣ ਕਰਕੇ ਇਥੋਂ ਦੀ ਲੰਘਣਾ ਜਨਤਾ ਨੂੰ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਮੈਂ ਲੋਕਾਂ ਨਾਲ ਗੱਲਬਾਤ ਕੀਤੀ ਸਾਰੇ ਬਹੁਤ ਹੀ ਪਰੇਸ਼ਾਨ ਸਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਸੇ ਠੇਕੇਦਾਰ ਜਾਂ ਅਧਿਕਾਰੀ ਨੂੰ ਪੁੱਛਦੇ ਨਹੀਂ ਉਹ ਕਹਿੰਦੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਕਹਿੰਦੇ ਹਨ ਅਸੀਂ ਕੰਮ ਚਾਲੂ ਕੀਤਾ ਹੈ ਖਤਮ ਕਰ ਦੇਵਾਂਗੇ ਤੁਸੀਂ ਕੀ ਲੈਣਾ ਹੈ। ਇਥੋਂ ਦੀ ਜਨਤਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਪੁਲ ਦਾ ਕੰਮ ਜਲਦੀ ਪੂਰਾ ਕਰਵਾ ਕੇ ਲੋਕਾਂ ਨੂੰ ਆਉਣ ਜਾਣ ਦਾ ਰਸਤਾ ਸਹੀ ਬਣਾ ਦਿੱਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly