(ਸਮਾਜ ਵੀਕਲੀ)
ਅੱਜ ਬ੍ਰੇਕ-ਅੱਪ ਹੋਣਾ ਇੱਕ ਆਮ ਜਿਹੀ ਗੱਲ ਹੋ ਗਈ,
ਪਰ ਇਹ ਆਮ ਗੱਲ ਨਹੀਂ ਹੈ ਤੇ ਨਾਹੀਂ ਆਮ ਹੋਣੀ ਚਾਹੀਦੀ ਸੀ।
ਕਿਸੇ ਨਾਲ ਜੁੜਨਾ ਜਾਂ ਛੱਡ ਦੇਣਾ ਇਹ ਮਨੁੱਖੀ ਸੁਭਾਅ ‘ਚ ਆਮ ਨਹੀਂ ਹੋਣਾ ਚਾਹੀਦਾ, ਪਰ ਇਹ ਆਮ ਹੋ ਗਿਐ।
ਮੁੰਡਾ ਕੁੜੀ ਇੱਕ ਦੂਜੇ ਨੂੰ ਛੱਡੇ ਤਾਂ ਬ੍ਰੇਕ-ਅੱਪ ਹੋ ਗਿਆ…
ਪਰ ਜਦੋਂ ਓਹੀ ਆਪਣੇ ਮਾਪਿਆਂ ਛੱਡਦਾ ?
ਜਦੋਂ ਉਹੀ ਆਪਣੇ ਖ਼ਾਸ ਦੋਸਤਾਂ ਨੂੰ ਛੱਡਦਾ ?
(ਅਗਰ ਛੱਡਣਾ ਸੁਭਾਅ ‘ਚ ਆ ਗਿਆ ਤਾਂ ਬ੍ਰੇਕ-ਅੱਪ ਤੋਂ ਬਾਅਦ ਵੀ ਬਹੁਤ ਕੁਝ ਕੀਮਤੀ ਗਵਾ ਲਵੋਗੇ)
ਅੱਜ ਸੋਸ਼ਲ ਮੀਡੀਆ ਦਾ ਯੁੱਗ ਇਸ ‘ਚ ਬਹੁਤ ਵੱਡਾ ਯੋਗਦਾਨ ਪਾ ਰਿਹਾ। ਪਹਿਲਾਂ ਟਾਂਵੇ ਟਾਂਵੇ ਲੋਕ ਨਜ਼ਰ ਆਉਂਦੇ ਸੀ, ਕਿਤੇ ਕਿਤੇ ਕੋਈ ਕੋਈ ਮਿਲਦਾ ਸੀ, ਅੱਜ ਸੋਸ਼ਲ ਮੀਡੀਆ ਤੇ ਅਥਾਹ ਅਥਾਹ ਪਿਆ ਸਭ। ਇੱਕ ਤੇ ਸਬਰ ਕਰਨਾ, ਇੱਕ ਤੇ ਖੜਨਾ, ਇੱਕ ਨੂੰ ਆਪਣੇ ਖਿਆਲਾਂ ‘ਚ ਆਪਣੇ ਨਾਲ ਬੁੱਢਿਆਂ ਹੋਇਆ ਦੇਖਣਾ ਇਸ ਸਭ ਲਈ ਸੋਚਣ ਦਾ ਭੀ ਟਾਈਮ ਨਹੀਂ ਰਿਹਾ।
ਸੋਸ਼ਲ ਮੀਡੀਆ ਨੇ ਸੂਰਤ ਵੱਡੀ ਕਰਕੇ ਸੀਰਤ ਛੋਟੀ ਕਰਤੀ।
ਅਕਲਾਂ ਤੇ ਸ਼ਕਲਾਂ ਭਾਰੂ ਹੋ ਗਈਆ ਹਨ, ਹੋ ਰਹੀਆਂ ਹਨ।
ਵਿਅਕਤਿਤਵ ਨੂੰ ਸੋਚਿਆ ਵਿਚਾਰਿਆ ਨਹੀਂ ਜਾ ਰਿਹਾ। ਲੰਮਾ ਨਹੀਂ ਸੋਚਿਆ ਜਾ ਰਿਹਾ, ਬਸ ਮਿਲਜੇ ਬਸ ਮਿਲਜੇ ਦੀ ਦੌੜ ਲੱਗੀ ਹੋਈ ਹੈ ਸਭ ਕੁਝ ਬਹੁਤ ਤੇਜ਼ੀ ਨਾਲ ਹੋ ਰਿਹਾ।
ਸਭ ਨੂੰ ਸੋਹਣਾ-ਸੋਹਣੀ, ਸੁਨੱਖਾ-ਸੁਨੱਖੀ ਚਾਹੀਦੇ, ਇਸ ‘ਚ ਚੰਗਾ ਰੁਲ ਗਿਆ, ਰੁਲਦਾ ਜਾ ਰਿਹਾ।
ਇਸ ਸਭ ‘ਚ ਉਹ ਸੱਚਾ ਪਿਆਰ ਵੀ ਰੁਲਦਾ ਜਾ ਰਿਹਾ।
ਬ੍ਰੇਕ-ਅੱਪ ਤੋਂ ਪਹਿਲਾਂ ਜੁੜੇ ਰਿਸ਼ਤੇ ਨੂੰ ਲੈਕੇ ਸਮਾਜਿਕ ਲੋਕਤੰਤਰੀ ਢਾਂਚੇ ਅੰਦਰ ਕੋਈ ਮਾਨਤਾ ਨਹੀਂ, ਇਹ ਸਿਰਫ਼ ਪ੍ਰਚਲਿਤ ਹੈ ਪ੍ਰਮਾਣਿਤ ਨਹੀਂ। ਨਵੀਂ ਪੀੜੀ ਇਸਨੂੰ ਪ੍ਰਵਾਨ ਕਰਨ ਵੱਲ ਬਹੁਤ ਤੇਜ਼ੀ ਨਾਲ ਟੁਰ ਰਹੀ ਹੈ, ਇਨ੍ਹਾਂ ਦਾ ਇਸ ‘ਚ ਬਹੁਤ ਰੁਝਾਨ ਹੈ। ਪਰ ਇਸਦੇ ਨਤੀਜੇ…. ਡਿਪਰੈਸ਼ਨ, ਤਣਾਅ, ਚਿੰਤਾ, ਨਸ਼ੇ, ਆਤਮਹੱਤਿਆਵਾਂ ਬਹੁਤਾਤ ਹਨ ਤੇ ਇਸਦੇ ਉਲਟ ਰਿਲੇਸ਼ਨਸਿਪ ‘ਚ ਆਉਣ ਤੋਂ ਬਾਅਦ ਸਹੀ ਰਾਹ ਤੇ ਟੁਰ ਪੈਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ।
Break-up ‘ਚ ਇੱਕ ਖੁਸ਼ ਹੁੰਦਾ (ਛੱਡਣ ਵਾਲਾ) ਤੇ ਇੱਕ ਦੁਖੀ ਹੁੰਦਾ (ਜਿਸਨੂੰ ਛੱਡਿਆ ਜਾ ਰਿਹਾ)। ਕਦੇ-ਕਦੇ ਹਾਲਾਤ ਦੋਵਾਂ ਨੂੰ ਦੁਖੀ ਕਰ ਦਿੰਦੇ।
Break-up ਤੋਂ ਬਾਅਦ ਕੋਈ ਆਬਾਦ ਹੁੰਦਾ ਤੇ ਕੋਈ ਬਰਬਾਦ ਹੁੰਦਾ।
Break-up ਤੋਂ ਬਾਅਦ ਕਿਸੇ ਦੇ ਹੱਥ ਨਸ਼ਾ, ਆਤਮਹੱਤਿਆ ਦੀਆਂ ਕੋਸ਼ਿਸ਼ਾਂ ਆਉਂਦੀਆਂ ਤੇ ਕਿਸੇ ਦੇ ਹੱਥ ਕਿਤਾਬਾਂ, ਕੰਮ ਤੇ ਜਾਣ ਲਈ ਟਿਫਨ ਡੱਬੇ, ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨਵੇਂ ਸਿਰਿਉਂ।
ਕੋਈ ਡੁੱਬ ਜਾਂਦਾ ਤੇ ਕੋਈ ਨਿਖ਼ਰ ਕੇ ਸਾਹਮਣੇ ਆਉਂਦਾ।
Break-up ਨੂੰ Motivation Speaker’s ਦੀ ਦੁਨੀਆਂ ‘ਚ ਉੱਥੋਂ Move on ਸਿਖਾਇਆ ਜਾਂਦਾ, ਉੱਥੇ ਇਸਤੋਂ ਆਪਣੇ ਅੰਦਰ ਅੱਗ ਬਾਲਣੀ ਸਿਖਾਈ ਜਾਂਦੀ ਤੇ ਇਸਤੇ ਹੀ ਕਵੀਆਂ, ਸ਼ਾਇਰਾਂ ਦੀ ਵੱਡੀ ਸ਼ਾਖ ਏਥੇ ਰੁਕਣਾ, ਉੱਥੇ ਉਸਦੇ ਇੰਤਜ਼ਾਰ ‘ਚ ਬੈਠਣਾ, ਰੁਕ ਜਾਣਾ, ਉਸੇ ਨੂੰ ਆਖ਼ਰੀ ਮੰਨ ਲੈਣਾ, ਪਹਿਲੇ ਨੂੰ ਆਖ਼ਰੀ ਮੰਨ ਕਰਕੇ ਉਸ ਲਈ ਜ਼ਿੰਦਗੀ ਭਰ ਲਈ ਹਵਾਲੇ ਕਰ ਦੇਣ ਵਰਗੇ ਦਾ ਜ਼ਿਕਰ ਹੁੰਦਾ।
ਬੱਚੇ… ਬੱਚੇ ਹੀ ਰਹਿਣੇ ਚਾਹੀਦੇ ਸੀ, ਪਰ ਬੱਚੇ ਸਿਆਣੇ ਹੋਣ ਦਾ ਨੁਕਸਾਨ ਹੋ ਰਿਹਾ। ਸਿਆਣਿਆਂ ਨੂੰ ਬੱਚੇ ਸਮਝਿਆ ਜਾ ਰਿਹਾ। 70-80 ਸਾਲਾਂ ਦੇ ਸਿਆਣਿਆਂ (ਜਿਨਾਂ ਆਪਦੇ ਵਿਆਹ ਦੇ 50-50 ਸਾਲ ਇਕੱਠਿਆਂ ਲੰਘਾ ਦਿੱਤੇ) ਨੂੰ ਨਿਆਣੇ ਦੱਸਣ ਵਾਲੀਆਂ ਔਲਾਦਾਂ ਤਲਾਕਾਂ ਪਿੱਛੇ ਕੋਰਟ ਕਚਿਹਰੀਆਂ ਦੇ ਚੱਕਰ ਲਵਾ ਰਹੀਆਂ ਹਨ।
(ਦੇਖਿਓ ਤਾਂ ਸਮਾਜ ਵੱਲ ਝਾਤ ਮਾਰਕੇ)
• “ਤਲਾਕ”
ਤਲਾਕ ਹੋਣਾ ਵੀ ਬਹੁਤ ਆਮ ਹੁੰਦਾ ਜਾ ਰਿਹਾ, ਪਰ ਹੋਣਾ ਨਹੀਂ ਸੀ ਚਾਹੀਦਾ। ਕੋਰਟ ਕਚਿਹਰੀਆਂ ‘ਚ ਬਹੁਤਾਤ ਕੇਸ ਤਲਾਕਾਂ ਨੂੰ ਲੈਕੇ ਹੋ ਰਹੇ ਹਨ।
ਘਰ ਵੱਡੇ ਹੁੰਦੇ ਜਾ ਰਹੇ ਹਨ ਦਿਲ ਛੋਟੇ ਹੁੰਦੇ ਜਾ ਰਹੇ ਹਨ। ਸਹਿਣਸ਼ੀਲਤਾ ਘਟ ਰਹੀ ਹੈ (ਧੱਕਾ ਬਰਦਾਸ਼ਤ ਯੋਗ ਨਹੀਂ ਹੈ)।
ਪਹਿਲਾਂ ਜਦੋਂ ਆਪਸੀ ਲੜਾਈ ਹੁੰਦੀ ਸੀ ਤਾਂ ਜਦੋਂ ਤੱਕ ਕੁੜੀ ਪੇਕੇ ਘਰੇਂ ਸੁਨੇਹਾ ਲਾਉਂਦੀ ਸੀ ਤਾਂ ਉਦੋਂ ਤੱਕ ਬਹੁਤ ਕੁਝ ਸਹੀ ਹੋ ਜਾਂਦਾ ਸੀ। ਅੱਜ ਮਿੰਟੋ-ਮਿੰਟ ਫ਼ੋਨ ਤੇ ਦੱਸ ਦਿੱਤਾ ਜਾਂਦਾ, ਵੀਡੀਓ ਕਾਲ ਤੱਕ ਹੋ ਜਾਂਦੀ। (ਸਾਰੇ ਨਹੀਂ ਪਰ ਬਹੁਤਾਤ) ਮਾਵਾਂ ਆਪਣੀਆਂ ਧੀਆਂ ਨਾਲ ਲੰਮਾਂ ਸਮਾਂ ਫ਼ੋਨ ਤੇ ਗੱਲ ਕਰਕੇ ਉਸ ਨੂੰ ਓਧਰ ਦੇ ਮਾਹੌਲ ‘ਚ ਢਲਣ ਦੀ ਬਜਾਏ ਆਪਣੇ ਪੇਕੇ ਘਰ ਵਰਗਾ ਮਾਹੌਲ ਬਣਾਉਣ ਦੀ ਨਸੀਹਤਾਂ ਦਿੰਦੀਆਂ ਨੇ (ਇਸਦੇ ਨਾਲ ਬਹੁਤ ਨੁਕਸਾਨ ਹੁੰਦਾ)।
ਪਦਾਰਥਵਾਦੀ ਯੁੱਗ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ, ਪਰ ਅਸੀਂ ਉਸ ‘ਚ ਸਹੀ ਬੈਲੇਸ ਨਹੀਂ ਬਣਾ ਪਾ ਰਹੇ। ਦੇਖਾ ਦੇਖੀਂ, ਇਕ ਦੂਜੇ ਨਾਲ ਤੁਲਨਾ ਸਾਡੇ ਅੰਦਰੋਂ ਟਿਕਾਅ ਖ਼ਤਮ ਕਰਦਾ ਜਾ ਰਿਹਾ।
ਬੰਦਾ ਸ਼ਾਮ ਨੂੰ ਕੰਮ ਤੋਂ ਆਵੇ ਤਾਂ ਉਸਦੇ ਹਿੱਸੇ ਔਰਤ ਮੁਕਾਬਲੇ ਬਹੁਤ ਘੱਟ ਕੰਮ ਆਏ ਹਨ। ਪਰ ਜਦੋਂ ਅੱਜ ਔਰਤ ਨੂੰ ਬਰਾਬਰਤਾ ‘ਚ ਲਿਆਉਣ ਤੋਂ ਬਾਅਦ ਉਨ੍ਹਾਂ ਕੰਮ ਤੇ ਜਾਣਾ ਸ਼ੁਰੂ ਕੀਤਾ ਤਾਂ ਸਾਰੇ ਦਿਨ ਦੀ ਥਕਾਵਟ ਫ਼ੇਰ ਰਾਤ ਨੂੰ ਸਾਰਾ ਕੰਮ ਔਰਤ ਦੇ ਦਿਮਾਗ਼ ਤੇ ਪਰੈਸ਼ਰ ਬਣਾ ਰਿਹਾ, ਜਿੱਥੋਂ ਨਕਾਰਾਤਮਕ ਊਰਜਾ ਜਨਮ ਲੈਂਦੀ ਹੈ। ਫ਼ੇਰ ਗੁੱਸਾ ਵੱਧ ਆਉਂਦਾ ਜਿਸਨੂੰ ਅੰਦਰ ਨਹੀਂ ਰੱਖਿਆ ਜਾ ਸਕਦਾ ਫ਼ੇਰ ਉਥੋਂ ਤਾਨੇ ਮਿਹਣੇ ਜਨਮ ਲੈਂਦੇ ਨੇ।
(ਇੱਕ ਪੱਖ, ਪਰ ਆਖ਼ਰੀ ਸੱਚ ਨਹੀਂ) ਔਰਤ ਦੀ ਬਰਾਬਰਤਾ ਨੇ ਤਲਾਕ ਵੀ ਸੌਖੇ ਕਰਵਾਤੇ (SORRY)।
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly