*ਸ਼ਹੀਦਾਂ ਦੇ ਸਿਰਤਾਜ ਨੂੰ ਨਮਨ ਸਜਦਾ*

ਬਲਵੀਰ ਸਿੰਘ ਬਾਸੀਆਂ

(ਸਮਾਜ ਵੀਕਲੀ)

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ
ਜਉ ਤਉ ਪ੍ਰੇਮ ਖੇਲਣ ਕਾ ਚਾਉ।।

ਸਿਰੁ ਧਰਿ ਤਲੀ ਗਲੀ ਮੇਰੀ ਆਉ। ।

ਇਤੁ ਮਾਰਗਿ ਪੈਰੁ ਧਰੀਜੈ। ।

ਸਿਰੁ ਦੀਜੈ ਕਾਣਿ ਨਾ ਕੀਜੈ। ।

ਰਾਹੀਂ ਗੁਰੂ ਸਾਹਿਬ ਨੇ ਸੱਚ ਦੇ ਮਾਰਗ ਤੇ ਚੱਲਦਿਆਂ ਸ਼ਹਾਦਤ ਦੇਣ ਤੋਂ ਵੀ ਨਾਂ ਝਿਜਕਣ ਦੀ ਪ੍ਰੇਰਨਾਂ ਦਿੱਤੀ ਹੈ,ਜਿਸ ਨੂੰ ਗੁਰੂ ਪੁੱਤਰ ਤੇ ਗੁਰੂ ਦੋਹਤਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 15 ਅਪ੍ਰੈਲ 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਜਨਮ ਲੈ ਕੇ ‘ਤੇ ਨਾਨਕੇ-ਦਾਦਕੇ ਪਰਿਵਾਰ ਚੋਂ ਗੁਰਮਤਿ ਦੀ ਗੁੜ੍ਹਤੀ ਪ੍ਰਾਪਤ ਕਰ ਸੱਚ ਦੇ ਮਾਰਗ ਚੱਲਦਿਆਂ *ਸ਼ਹੀਦਾਂ ਦੇ ਸਿਰਤਾਜ* ਦੀ ਅਨੋਖੀ ਪਦਵੀ ਹਾਸਲ ਕਰ, ਸੱਚ ਕਰ ਦਿਖਾਇਆ । ਕਿਉਂਕਿ ਇਹ ਸਿੱਖ ਧਰਮ ਦੇ ਇਤਿਹਾਸ ਵਿੱਚ ਪਹਿਲੀ ਕੁਰਬਾਨੀ ਸੀ,ਜਿਸ ਨੇ ਅਧਿਆਤਮਵਾਦ ਤੋਂ ਕੁਰਬਾਨੀਆਂ ਦਾ ਸਿਲਸ਼ਿਲਾ ਤੋਰਿਆ। ਇਹ ਜਹਾਂਗੀਰ ਦੀ ਨਲਾਇਕੀ ਹੀ ਸੀ ਕਿ ਉਸ ਨੇ ਇਸ ਮਹਾਨ ਗੁਰੂ ਨੂੰ ਆਪਣੇ ਲੋਕਾਈ ਲਈ ਕੰਮ ਕਰਦਿਆਂ ਤੇ ਇਸ ਪਰੰਪਰਾਂ ਨੂੰ ਅੱਗੇ ਤੋਰਨ ਲਈ ਗੁਰਦੁਆਰਾ ਸਾਹਿਬ, ਬਾਉਲੀ ਸਾਹਿਬ, ਗੁਰੂ ਕੇ ਮਹਿਲ,ਗੁਰੂ ਕਾ ਬਾਗ,ਖੂਹ-ਤਲਾਬ ਤੇ ਸਰੋਵਰਾਂ ਨੂੰ ਲੋਕ ਭਲਾਈ ਦੇ ਕਾਰਜਾਂ ਨੂੰ ਪ੍ਰਫੁੱਲਿਤ ਕਰਨ ਆਦਿ ਦੇ ਕੰਮਾਂ ਤੋਂ ਖਿੱਝ ਕੇ ਉਹਨਾਂ ਨੂੰ ਕੁਰਬਾਨੀ ਦੇਣ ਤੱਕ ਤੋਰਿਆ।

ਪਰ ਇਹ ਕੁਰਬਾਨੀ ਸਿੱਖ ਇਤਿਹਾਸ ਵਿੱਚ ਮੁਗਲ ਸਾਮਰਾਜ ਦੇ ਖਾਤਮੇ ਵਿੱਚ ਇੱਕ ਕਿੱਲ ਸਿੱਧ ਹੋਈ। ਜੋ ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕਰ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਖਾਲਸੇ ਦੀ ਸਾਜਨਾ ਤੱਕ ਦਾ ਇਤਿਹਾਸ ਬਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਕਰ ਉਸ ਸ਼ਹੀਦਾਂ ਦੇ ਸਿਰਤਾਜ ਨੇ ਸਾਨੂੰ ਅਲੌਕਿਕ ਖਜਾਨਾ ਬਖਸ਼ਿਆ,ਜਿਸ ਨੂੰ ਬਾਅਦ ਵਿੱਚ ਦਸਵੇਂ ਗੁਰੂ ਸਾਹਿਬ ਨੇ ਸੰਪੂਰਨ ਕਰ ਸਾਡੇ ਲਈ ਸ਼ਬਦ ਗੁਰੂ ਦੇ ਰੂਪ ਵਿੱਚ ਪ੍ਰਗਟ ਕੀਤਾ। ਸੋ ਆਉ ਅੱਜ ਸ਼ਹੀਦਾਂ ਦੇ ਸਿਰਤਾਜ ਦੀ ਅਨੂਠੀ ਸ਼ਹਾਦਤ ਨੂੰ ਯਾਦ ਕਰਦਿਆਂ ਕੁਝ ਸਬਕ ਲੈਂਦੇ ਹੋਏ ਆਪਣੇ ਬੱਚਿਆਂ ਨਾਲ ਇਹ ਅਦੁੱਤੀ ਇਤਿਹਾਸ ਸਾਂਝਾ ਕਰੀਏ। ਇਹੀ ਸਾਡੀ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦਾਂ ਦੇ ਸਿਰਤਾਜ
Next articleਸੰਵੇਦਨਾ ਵਿੱਚੋਂ ਉਪਜੀ ਕਵਿਤਾ -‘ਅੱਖਰਾਂ ਦੇ ਸਰਚਸ਼ਮੇਂ’