ਦੋਹੇ

(ਸਮਾਜ ਵੀਕਲੀ)

ਮਾਂ-ਪਿਓ ਸਾਡੇ ਅਸਲ ਦੇਵਤੇ,ਕਰੋ ਉੱਚਾ ਇਹਨਾਂ ਦਾ ਨਾਂ।
ਬੇ-ਅਰਥ ਅੱਠ ਸੱਠ ਤੀਰਥ,ਜੇ ਬਜ਼ੁਰਗਾਂ ਦੀ ਸੇਵਾ ਨਾ।

ਇਨਸਾਨ ਮਰਦਾ ਮਰ ਜਾਵੇ, ਮਰੇ ਨਾ ਕਦੇ ਜ਼ਮੀਰ।
ਜ਼ਮੀਰ ਬਿਨ ਕਿਸ ਕੰਮ ਦਾ,ਸੱਜਣਾਂ ਇਹ ਸਰੀਰ।

ਇਨਸਾਨ ਕਿਸੇ ਦਾ ਉਹੀ ਸੰਵਾਰ ਸਕਦਾ,ਜੋ ਅੰਦਰੋਂ ਹੋਵੇ ਦਲੇਰ ।
ਆਪਣਾ ਵਿਗਾਨਾ ਨਾ ਸਮਝਦਾ, ਨਾ ਕਰੇ ਕਿਸੇ ਨਾਲ ਮੇਰ-ਤੇਰ।

ਇਨਸਾਨ ਦੇ ਹਰ ਇਕ ਅੰਗ ਤੇ,’ਮਨ’ ਦਾ ਹੈ ਕੰਟਰੋਲ।
ਜਿਵੇਂ ਚਲਾਵੇ ਉਦਾਂ ਚਲਦੇ ,ਇਹ ਇਸਦੇ ਪਗਾਉਂਦੇ ਬੋਲ।

ਖਾਣ ਪੀਣ ਦਾ ਕਰੋ ਨਾ ਵਹਿਮ,ਤੁਸੀਂ ਰੱਖਿਓ ਇਕ ਧਿਆਨ।
ਖਾਵੋ ਪੀਵੋ ਜੋ ਮਨ ਕਰੇ,ਪਰ ਸਰੀਰ ਨੂੰ ਨਾ ਕਰੇ ਨੁਕਸਾਨ।

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੂਹ
Next articleਗੀਤ