ਦੋਹੇ

ਸੋਹਨ ਬੈਨੀਪਾਲ

(ਸਮਾਜ ਵੀਕਲੀ)

ਘਰ ਜੇਹੀ ਨਾ ਮੌਜ ਹੈ, ਨਾ ਬਾਹਰ ਨੂੰ ਜਾਹ,
ਆਪਣੇ ਦੇਸ਼ ਬੈਠ ਕੇ, ਰੁੱਖੀ ਮਿੱਸੀ ਖਾਹ|

ਇਹ ਬੰਦੇ ਦੇ ਵੱਸ ਨਾ, ਕਿੱਥੇ ਚੁਗਣਾ ਚੋਗ,
ਜੋ ਲਿਖਤਾ ਕਰਮਾਂ ਵਿੱਚ, ਓਦਾਂ ਲੈਂਦਾ ਭੋਗ|

ਜੋ ਚਾਹੇ ਰੱਬ ਕਰਦਾ, ਓਵੇਂ ਲਿਖਦਾ ਯੋਗ,
ਜਿਵੇਂ ਦਾਤਾ ਚਾਹੇ ਹੈ, ਤਿਵੇਂ ਤਿਵੇਂ ਹੀ ਹੋਗ|

ਉਹ ਚਾਹੇ ਤੰਦਰੁਸਤੀ, ਕੱਟਦਾ ਸਾਰੇ ਰੋਗ,
ਉਹ ਚਾਹੇ ਛਿਣ ਪਲ ਵਿੱਚ, ਪਾ ਦਿੰਦਾ ਹੈ ਭੋਗ|

ਬੰਦੇ ਤੂੰ ਇਹ ਜਾਣ ਲੈ, ਕੀ ਤੇਰੀ ਔਕਾਤ,
ਜੇ ਰੱਬ ਨਦਰ ਕਰੇ ਤਾਂ, ਚਾਨਣ ਹੋਵੇ ਰਾਤ|

ਸੋਹਨ ਬੈਨੀਪਾਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਉਣ ਮਹੀਨੇ ਤੀਆਂ ਆਈਆਂ
Next articleਝੋਕ ਛੰਦ