ਬੂਟ ਦੀ ਪਰਚੀ

ਮੰਗਤ ਸਿੰਘ ਲੌਂਗੋਵਾਲ
(ਸਮਾਜ ਵੀਕਲੀ) ਇਹ ਸਿਰਫ ਗੱਲਾਂ ਹੀ ਨਹੀਂ ਕਿ ਇੱਕ ਵਿਅਕਤੀ ਵਿੱਚ 18 ਆਦਤਾਂ ਉਸਦੇ ਪਿਤਾ ਦੀਆਂ 52 ਦਾਦੇ ਦੀਆਂ ਅਤੇ 30 ਆਦਤਾਂ ਉਸ ਵਿੱਚ ਉਸਦੇ ਪੜਦਾਦੇ ਦੀਆਂ ਹੁੰਦੀਆਂ ਹਨ । ਕਈ ਵਾਰ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਕਈ ਘਟਨਾਵਾਂ ਇਸ ਤੱਥ ਨੂੰ ਸੱਚ ਸਾਬਤ ਕਰ ਦਿੰਦੀਆਂ ਹਨ। ਕਿਉ ਕਿ ਕਈ ਵਾਰ ਤਾਂ ਪਿਤਾ ਦਾਦੇ ਨਾਲ ਘਟੀਆਂ ਹੋਈਆਂ ਇਨ ਬਿਨ ਪਿਉ ਪੁੱਤ ਨਾਲ ਵੀ ਘਟ ਜਾਂਦੀਆਂ ਹਨ। ਇਹ ਘਟੀਆਂ ਹੋਈਆਂ ਘਟਨਾਵਾਂ ਕਈ ਵਾਰੀ ਤਾਂ ਬੜਾ ਸਕੂਨ ਦਿੰਦੀਆਂ ਨੇ ਤੇ ਕਈ ਵਾਰੀ ਬੰਦੇ ਨੂੰ ਬੜਾ ਦੁੱਖ ਵੀ ਦਿੰਦੀਆਂ ਹਨ। ਜ਼ਿੰਦਗੀ ਵਿੱਚ ਘਟਨ ਵਾਲੀਆਂ ਕਈ ਘਟਨਾਵਾਂ ਪਹਿਲਾਂ ਵੀ ਘਟ ਚੁੱਕੀਆਂ ਹੁੰਦੀਆਂ ਹਨ ਇਸੇ ਲਈ ਕਿਹਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੋਹਰਾਉਂਦਾ ਹੈ।ਬਦਲਾਅ ਸਿਰਫ ਪਾਤਰਾਂ ਦਾ ਹੁੰਦਾ ਹੈ
       ਇੱਕ ਛੋਟੀ ਜਿਹੀ ਘਟਨਾ ਪਿਛਲੇ ਦਿਨੀ ਉਦੋਂ ਵਾਪਰੀ ਜਦੋਂ ਮੇਰੇ ਦੋਸਤ ਮੈਨੂੰ ਮਿਲਣ ਵਾਸਤੇ ਮੇਰੇ ਘਰ ਆਏ ਉਹ ਮੇਰੇ ਖੱਬੇ ਪਾਸੇ ਹੀ ਮੰਜੇ ਤੇ ਆਣ ਕੇ ਬੈਠ ਗਿਆ ਉਹਨਾਂ ਨਾਲ ਗੱਲਾਂ ਕਰਦੇ ਦੀ ਮੇਰੀ ਨਿਗਹਾ ਉਸ ਦੇ ਨਵੇਂ ਖਰੀਦੇ ਹੋਏ ਬੂਟਾਂ ਤੇ ਪਈ ਮੈਂ ਬੜਾ ਹੈਰਾਨ ਹੋ ਰਿਹਾ ਸੀ ਇਹ ਦੇਖ ਕੇ ਕਿ ਉਹ ਆਪਣੇ ਕਈ ਦਿਨ ਪਹਿਲਾਂ ਖਰੀਦੇ ਹੋਏ ਮਾਲੂਮ ਹੋ ਰਹੇ ਬੂਟਾਂ ਤੋਂ ਰੇਟ ਬੈਚ ਪੱਟਣਾ  ਹੀ ਭੁੱਲ ਗਿਆ । ਅਸੀਂ ਕਾਫੀ ਗੱਲਾਂ ਕੀਤੀਆਂ ।ਫਿਰ ਇੱਕ ਸਮਾਗਮ ਵਿੱਚ ਵੀ ਸ਼ਰੀਕ ਹੋ ਆਏ । ਘਰ ਆ ਕੇ ਬੈਠੇ ਚਾਹ ਵੀ ਪੀ ਲਈ ਇੱਕ ਵਾਰ ਤਾਂ ਮੇਰਾ ਮਨ ਕੀਤਾ ਮੈਂ ਆਪ ਹੀ ਉਹ ਬੈਚ ਖਿੱਚ ਕੇ ਤੋੜ ਦਵਾਂ ਪਰ ਇਹ ਮੈਨੂੰ ਅਸੱਭਿਅਕ ਜਿਹਾ ਲੱਗਾ ਤੇ ਮੈਂ ਕਈ ਪ੍ਰਕਾਰ ਦੀਆਂ ਹੋਰ ਗੱਲਾਂ ਸੋਚ ਕੇ ਚੁੱਪ ਹੀ ਰਿਹਾ ਪਰ ਮੈਥੋਂ ਰਿਹਾ ਨਈ ਸੀ ਜਾ ਰਿਹਾ ਆਖਰ ਮੈਂ ਉਸ ਨੂੰ ਮਜਾਕ ਕਰਦਿਆਂ ਕਹਿ ਹੀ ਦਿੱਤਾ। ਬੜਾ ਚਾਅ ਹੈ ਨਵੇਂ ਬੂਟਾਂ ਦਾ ਰੇਟ (ਪਰਚੀ) ਬੈਚ ਹੁਣ ਤੱਕ ਨਾਲ ਹੀ ਟੰਗੀ ਫਿਰਦਾ। ਲਿਆ ਉਰੇ ਕਰ , ਤੋੜ ਦਈਏ ਉਸ ਨੇ ਮੇਰੇ ਕੋਲੋਂ ਆਪਣੇ ਪੈਰ ਪਿੱਛੇ ਖਿੱਚਦਿਆਂ ਕਿਹਾ,  ਨਹੀਂ ਨਹੀਂ ਬਾਬਿਓ ਇਹਦੇ ਨਾਂ ਉਤਾਰਨ ਦਾ ਇੱਕ ਬੜਾ ਵੱਡਾ ਕਾਰਨ ਹੈ । ਅਸੀਂ ਸੁਣ ਕੇ ਬੜਾ ਹੈਰਾਨ ਹੋਏ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਅਸੀਂ ਬੜੀ ਦਿਲਚਸਪੀ ਦੇ ਨਾਲ ਉਸ ਨੂੰ ਪੁੱਛਣਾ ਚਾਹਿਆ।
  ਦੱਸ ਤਾ ਸਹੀ ਕੀ ਕਾਰਨ ਹੈ । ਉਸਨੇ ਬਿਨਾਂ ਦੇਰੀ ਤੋਂ ਦੱਸਣਾ ਸ਼ੁਰੂ ਕੀਤਾ । ਅੱਜ ਮੈਂ 32 ਸਾਲ ਦਾ ਹੋ ਚੱਲਿਆ ਹਾਂ ਪਰ ਉਦੋਂ ਮੈਂ ਸੱਤ ਅੱਠ ਸਾਲ ਦਾ ਸੀ ਜਦੋਂ ਇੱਕ ਗੱਲ ਮੇਰੇ ਨਾਲ ਵਾਪਰੀ। ਮੇਰੇ ਬਾਪੂ ਨੇ ਆਪਣੇ ਭਰਾ ਦੇ ਵਿਆਹ ਵਿੱਚ ਪਾਉਣ ਵਾਸਤੇ ਨਵਾਂ ਕੋਟ ਲਿਆਂਦਾ । ਉਸਦੀ ਗਰਦਨੀ ਦੇ ਉੱਪਰ ਇੱਕ ਬੈਚ ਲੱਗਿਆ ਹੋਇਆ ਸੀ। ਮੈਂ ਬਾਪੂ ਦੀ ਗੋਦ ਵਿੱਚ ਬੈਠ ਕੇ ਬਾਪੂ ਨੂੰ ਕਿਹਾ “ਬਾਪੂ ਇਹ ਪਰਚੀ ਲਾਉਣੀ ਨਹੀਂ” । ਉਹਨਾਂ ਨੇ ਸਾਰੇ ਵਿਆਹ ਵਿੱਚ ਉਹ ਪਰਚੀ ਉਵੇਂ ਹੀ ਰੱਖੀ ।ਜਦੋਂ ਤੱਕ ਮਾਂ ਦੇ ਹੱਥੋਂ ਕੋਟ ਦੀ ਧੁਆਈ ਕਰਨ ਸਮੇਂ ਉਹ ਲੱਥ ਨਹੀਂ ਗਈ । ਉਹ ਗੱਲ ,ਜੋ ਅੱਜ ਤੋਂ 25 ਸਾਲ ਪਹਿਲਾਂ ਮੈਂ ਆਪਣੇ ਬਾਪੂ ਨੂੰ ਕਹੀ ਸੀ ।ਅੱਜ ਉਹੀ ਗੱਲ ਮੈਨੂੰ ਮੇਰੇ ਪੁੱਤਰ ਨੇ ਕਹੀ ਹੈ ਕਿ “ਡੈਡੀ ! ਏ ਪਰਚੀ ਨਾ ਪੱਟੀ” ਤੇ ਆਪਾਂ ਨਹੀਂ ਪੱਟੀ । ਇਸੇ ਲਈ ਆਪਾਂ ਇਹ ਪਰਚੀ ਉਹਨਾਂ ਸਮਾਂ ਨਹੀਂ ਪੁੱਟਣੀ ਜਿੰਨਾ ਸਮਾਂ ਆਪ ਲੱਥ ਨਹੀਂ ਜਾਂਦੀ ਅਸੀਂ ਇਹ ਸੁਣ ਕੇ ਬੜੇ ਹੈਰਾਨ ਹੋਏ ਤੇ ਪਿਓ ਪੁੱਤ ਦਾ ਪ੍ਰੇਮ ਅਤੇ ਇਹ ਘਟਨਾ ਮੈਨੂੰ ਦਿਲਚਸਪ ਲੱਗੀ ਇਸੇ ਕਰਕੇ ਇਹ ਮੇਰੀ ਡਾਇਰੀ ਦਾ ਸ਼ਿੰਗਾਰ ਬਣ ਗਈ ।
ਮੰਗਤ ਸਿੰਘ ਲੌਂਗੋਵਾਲ 
9878809036
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਵੀਰ ਦੇ ਨਾਮ ਮੇਰੀ ਕਵਿਤਾ
Next articleਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ