(ਸਮਾਜ ਵੀਕਲੀ)
ਉਹ ਦੋ ਤਿੰਨ ਦਹਾਕਿਆਂ ਤੋੰ ਗ਼ਜ਼ਲ ਲਿਖ ਰਹੇ ਹਨ। ਗ਼ਜ਼ਲ ਦੇ ਖੇਤਰ ਵਿੱਚ ਉਹਨਾਂ ਦਾ ਇੱਕ ਜਾਣਿਆਂ ਪਹਿਚਾਣਿਆ ਨਾਮ ਹੈ। ਉਹਨਾਂ ਦੀ ਗ਼ਜ਼ਲ ਇਸ਼ਕ ਮੁਹੱਬਤ ਦੇ ਨਾਲ ਨਾਲ ਅਜੋਕੇ ਸਮੇਂ ਚ ਸਾਡੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਖਤਮ ਕਰਨ ਦੀ ਵੀ ਗੱਲ ਕਰਦੀ ਹੈ। ਉਹਨਾਂ ਦੀ ਹਰਿੱਕ ਗ਼ਜ਼ਲ ਦੇ ਸ਼ਿਅਰ ਸਿੱਧੇ ਅਸਿੱਧੇ ਢੰਗ ਨਾਲ ਰਾਜਨੀਤੀ ਅਤੇ ਅਵਾਮ ਦੀਆਂ ਗਲਤ ਰਹੁ ਰੀਤ ਰਿਵਾਜ਼ਾਂ ਦੇ ਤੰਜ਼ ਕੱਸਦੇ ਹਨ। ਸੋ ਆਓ ਗੱਲ ਕਰਦੇ ਹਾਂ ਉਹਨਾਂ ਦੇ ਪਲੇਠੇ ਗ਼ਜ਼ਲ ਸੰਗੑਹਿ “ਔੜ ‘ਤੇ ਬਰਸਾਤ ਦੀ।
128 ਪੰਨਿਆਂ ਦੀ ਦੇ ਇਸ ਗ਼ਜ਼ਲ ਸੰਗੑਹਿ ਵਿੱਚ ਇੱਕ ਤੋਂ ਵੱਧ ਇੱਕ ਗ਼ਜ਼ਲਾਂ ਹਨ ਜਿਹਨਾਂ ਚੋੰ ਕਵੀ ਦੀ ਮਿਹਨਤ ਸਾਫ਼ ਨਜ਼ਰ ਆਉੰਦੀ ਹੈ। ਜਿਵੇਂ ਕਿ ਇੱਕ ਗ਼ਜ਼ਲ ਦਾ ਸ਼ਿਅਰ,,,,,
ਕਿਵੇਂ ਚੜਦੀ ਪਰਵਾਨ ਤੇਰੀ ਮੁਹੱਬਤ?
ਸਵਾਲਾਂ,ਜਵਾਬਾਂ ‘ਚ ਫ਼ਸਿਆ ਰਿਹਾ ਤੂੰ।
ਇਸੇ ਤਰ੍ਹਾਂ ਇੱਕ ਗ਼ਜ਼ਲ ਦਾ ਮਤਲਾ ਦੇਖਿਓ ਕਿ,,,,,,,,,,,,,,,,,
ਭਲਾ ਕੋਈ ਕਿਸੇ ਦੀ ਕਿਉਂ ਤਰੱਕੀ ਜਰ ਨਹੀੰ ਸਕਦਾ?
ਬੁਰਾ ਸੋਚੇ ਬਿਨਾਂ ਕੀ ਆਦਮੀ ਦਾ ਸਰ ਨਹੀਂ ਸਕਦਾ?
ਇਸੇ ਚੋੰ ਇੱਕ ਸ਼ਿਅਰ ਹੋਰ,,,,,,,,,,
ਬੁਰਾ ਸੁਣਕੇ ਬੁਰਾ ਹੀ ਬੋਲਣਾ ਫ਼ਿਤਰਤ ਨਹੀੰ ਮੇਰੀ,
ਬੁਰਾ ਮੈੰ ਝੱਲ ਸਕਦਾ ਹਾਂ,ਬੁਰਾ ਮੈੰ ਕਰ ਨਹੀੰ ਸਕਦਾ।
ਦੇਖੋ ਕਵੀ ਨੇ ਕਿੰਨੀ ਸੋਹਣੀੰ ਸਾਰਥਕ ਦਲੀਲ ਨਾਲ ਸਾਡੇ ਸਮਾਜ ਨੂੰ ਸਮਝਾਉਣ ਦਾ ਯਤਨ ਕੀਤਾ ਹੈ।
ਅਜੋਕੇ ਦੌਰ ਚ ਕਵੀ /ਲੇਖਕ ਦਾ ਮੁੱਢਲਾ ਫ਼ਰਜ ਹੈ ਕਿ ਉਹ ਲੋਕਾਈ ਦੀ ਗੱਲ ਵੀ ਕਰੇ,,,,,ਸ਼ਿਅਰ ਦੇਖੋ
ਜਿਨਾਂ ਕੋਲੋਂ ਕਿਸੇ ਦੀ ਵੀ ਖੁਸ਼ੀ ਦੇਖੀ ਨਹੀੰ ਜਾਂਦੀ,
ਉਨ੍ਹਾਂ ਦੀ ਜਿੰਦਗੀ ਵਿੱਚੋਂ ਗ਼ਮੀੰ ਦਾ ਨਰਕ ਨਹੀੰ ਜਾਂਦਾ।
ਦੇਖੋ ਕਿਵੇਂ ਇਨਸਾਨ ਨੂੰ ਹਲੂਣਾ ਮਾਰਦਾ ਸ਼ਿਅਰ ਬਾਕਮਾਲ ਗੱਲ ਕੀਤੀ ਹੈ। ਇੱਕ ਗ਼ਜ਼ਲ ਦਾ ਇੱਕ ਮਤਲਾ ਤੇ ਸ਼ਿਅਰ ਹੈ,,,,,,,,,,,,,
ਨਹੀੰ ਜੋ ਹੋਰ ਕੁਝ ਬਾਕੀ ਜ਼ਰਾ ਭਰ ਜਿੰਦਗੀ ਤਾਂ ਹੈ।
ਮਿਲੀ ਨਾ ਜੇ ਤੇਰੀ ਉਲਫ਼ਤ ਤੇਰੀ ਇਹ ਬੇਰੁਖੀ ਤਾਂ ਹੈ।
ਦਿਲਾਂ ਨੂੰ ਚੀਰ ਦੇਵੇ ਜੋ ਅਦਾ ਵਿੱਚ ਸਾਦਗੀ ਤਾਂ ਹੈ।
ਇਸ਼ਾਰਾ ਸਮਝਣਾ ਨਾ ਸਮਝਣਾ ਇਹ ਅਕਲ ਤੇਰੀ ਏ,
ਗੁਨਾਹ ਤੋੰ ਆਤਮਾ ਇੱਕ ਸਭ ਨੂੰ ਰੋਕਦੀ ਤਾਂ ਹੈ।
ਇਸੇ ਤਰ੍ਹਾਂ ਉਹ ਨਿਜ਼ਾਮ ਖਿਲਾਫ਼ ਵੀ ਇੱਕ ਸ਼ਿਅਰ ਕਹਿੰਦੇ ਹਨ,,,,,,,,,
ਕੁੱਤੀ ਚੋਰਾਂ ਨਾਲ ਰਲੀ ਹੈ ਦੇਸ਼ ਮੇਰੇ ਦੀ,
ਕਿਸ ਨੂੰ ਜਾ ਕੇ ਹੁਣ ਫ਼ਰਿਆਦ ਸੁਣਾਈ ਜਾਵੇ।
ਉਹਨਾਂ ਦੀ ਇੱਕ ਗ਼ਜ਼ਲ ਚੋਂ ਕੁਝ ਕਿ
ਹਰ ਤਜੁਰਬੇ ਨੂੰ ਜਦੋਂ ਸ਼ਬਦਾਂ ‘ਚ ਪਾ ਕੇ ਤੋਲਿਆ।
ਸ਼ਾਇਰੀ ਹੁੰਦਾ ਗਿਆ ਮੈੰ ਜੋ ਜਿੰਦਗੀ ਤੋਂ ਲਿਆ।
ਦਰਦ ਲੋਕਾਂ ਦਾ ਵੀ ਅਪਣੇ ਦਰਦ ਵਿੱਚ ਸੰਜੋ ਲਿਆ।
ਮੈੰ ਤੇਰੇ ਗ਼ਮ ਵਿੱਚ ਕਵੀ ਹੋਣਾ ਸੀ ਆਖਰ ਹੋ ਲਿਆ।
ਔੜ ‘ਤੇ ਬਰਸਾਤ ਗ਼ਜ਼ਲ ਸੰਗੑਹਿ ਚੋੰ ਗੁਰਦੀਪ ਸਿੰਘ ਸੈਣੀ ਹੋਰਾਂ ਦੀ ਮਿਹਨਤ ਲਗਨ ਸਾਫ਼ ਝਲਕਦੀ ਹੈ। ਮੇਰੀ ਨਜ਼ਰ ਚ ਭਾਵੇਂ ਸੈਣੀ ਹੋਰਾਂ ਦਾ ਇਹ ਪਲੇਠਾ ਗ਼ਜ਼ਲ ਸੰਗੑਹਿ ਹੈ ਪਰ ਪੜਦੇ ਸਮੇਂ ਕਿਤੇ ਔੜ ‘ਤੇ ਬਰਸਾਤ ਗ਼ਜ਼ਲ ਸੰਗੑਹਿ ਪਾਠਕਾਂ ਨੂੰ ਨਰਾਜ਼ ਨਹੀੰ ਕਰਦਾ। ਇਸ ਛਾਪਿਆ ਵੀ ਕੈਫ਼ੇ ਵਰਲਡ ਪਬਲੀਕੇਸ਼ਨ ਨੇ। ਸੋ ਉਮੀਦ ਹੈ ਕਿ ਪਾਠਕਾਂ ਨੂੰ ਇਹ ਗ਼ਜ਼ਲ ਸੰਗੑਹਿ ਬੇਹੱਦ ਪਸੰਦ ਆਵੇਗਾ।
ਆਮੀਨ

ਜਸਵੀਰ ਫ਼ੀਰਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



