ਪੁਸਤਕ ਰੀਵੀਊ

(ਸਮਾਜ ਵੀਕਲੀ)

ਪੁਸਤਕ :- ਸਿਸਕਦੇ ਰਿਸ਼ਤੇ
( ਕਹਾਣੀ ਤੇ ਨਿਬੰਧ ਸੰਗ੍ਰਿਹ )
ਲੇਖਿਕਾ :- ਦਵਿੰਦਰ ਖੁਸ਼ ਧਾਲੀਵਾਲ
ਸੰਪਰਕ :- 7696313340
ਮੁੱਲ :- 200/- ਸਫੇ :- 104
ਪਬਲੀਕੇਸ਼ਨ :- ਪ੍ਰੀਤ ਪਬਲੀਕੇਸ਼ਨ ,ਨਾਭਾ

“ਸਿਸਕਦੇ ਰਿਸ਼ਤੇ” ਕਹਾਣੀ ਤੇ ਨਿਬੰਧ ਸੰਗ੍ਰਿਹ , ਲੇਖਿਕਾ ਦਵਿੰਦਰ ਖੁਸ਼ ਧਾਲੀਵਾਲ ਜੀ ਦਾ ਦੂਸਰਾ ਸੰਗ੍ਰਿਹ ਹੈ । ਇਸ ਤੋਂ ਪਹਿਲਾ ,ਲੇਖਿਕਾ ਵੱਲੋਂ ਕਾਵਿ ਸੰਗ੍ਰਿਹ “ਕਲਮ ਤੇ ਪੰਨੇ” ਪਾਠਕਾਂ ਦੀ ਝੋਲੀ ਪਾਇਆ ਗਿਆ , ਜਿਸ ਨੂੰ ਪਾਠਕਾਂ ਨੇ ਮਣਾਂ ਮੂਹੀ ਪਿਆਰ ਦਿੱਤਾ ‌।
“ਸਿਸਕਦੇ ਰਿਸਤੇ” ਕਹਾਣੀ ਤੇ ਨਿਬੰਧ ਸੰਗ੍ਰਿਹ , ਲੇਖਿਕਾ ਖੁਸ਼ ਧਾਲੀਵਾਲ ਵੱਲੋਂ , ਸਮਾਜ ਦਾ ਇੱਕ ਸ਼ੀਸ਼ਾ ਬਣ ਪੇਸ਼ ਕੀਤਾ ਗਿਆ । ਓਨ੍ਹਾਂ ਨੇ ਹਰ ਕਹਾਣੀ ਤੇ ਨਿਬੰਧ ਨੂੰ , ਇੱਕ ਸੂਤਰਧਾਰ ਬਣ , ਬਾਖੂਬੀ ਤੇ ਨਿਵੇਕਲੇ ਅੰਦਾਜ਼ ਨਾਲ ਪਾਠਕਾਂ ਦੇ ਰੂਬਰੂ ਕੀਤਾ । ਲੇਖਿਕਾ ਦੀ , ਆਪਣੀ ਹਰ ਕਹਾਣੀ ਤੇ ਨਿਬੰਧ , ਸਮਾਜ ਦੇ ਮੂੰਹ ਤੇ ਚੜਾਏ , ਮਖੌਟਿਆਂ ਨੂੰ ਉਤਾਰ , ਅਸਲ ਜ਼ਿੰਦਗੀ ਦੇ ਮਕਸਦ ਵੱਲ ਮੋੜਦੀ ਹੈ ।
ਅਜੋਕੇ ਸਮਾਜ ਦਾ ਮਨੁੱਖ , ਆਪਣੇ ਰਾਹਾਂ ਤੋਂ ਭਟਕ ਕੇ , ਕੁਰਾਹੇ ਪੈ ਗਿਆ ਹੈ । ਲੇਖਿਕਾ ਨੇ , ਕੁਰਾਹੇ ਪਏ ਮਨੁੱਖ ਨੂੰ ਰਾਹ ਤੇ ਲਿਆਉਣ ਲਈ , ਕਹਾਣੀਆਂ ਤੇ ਨਿਬੰਧ ਨੂੰ ,ਇੱਕ ਜਰੀਆਂ ਬਣਾਇਆ ਹੈ ।

ਲੇਖਿਕਾ ਖੁਸ਼ ਧਾਲੀਵਾਲ ਜੀ ਦੀ ਕਹਾਣੀ “ਅਲਵਿਦਾ” ਨਸ਼ੇ ਤੋਂ ਸੁਚੇਤ ਤੇ ਦੂਰ ਰਹਿਣ ਲਈ , ਸਾਡੀ ਪ੍ਰਰੇਨਾ ਸਰੋਤ ਬਣਦੀ ਹੈ । ਕਿਉਕਿ , ਜੋ ਵੀ ਨਸ਼ੇ ਦੀ ਦਲ ਦਲ ਅੰਦਰ ਧਸ ਜਾਦਾਂ , ਉਸਦੇ ਹਿੱਸੇ ਬਸ ਮੌਤ ਰਹਿ ਜਾਂਦੀ ਹੈ । ਇਸੇ ਤਰ੍ਹਾਂ “ਰਹੱਸਮਈ ਰਿਸ਼ਤੇ” ਕਹਾਣੀ , ਆਪਸੀ ਰਿਸ਼ਤਿਆਂ ਚ’ ਆ ਰਹੀ ਗਿਰਾਵਟ ਪੇਸ਼ ਕਰਦੀ ਹੈ । ਅਸੀਂ ਕਿਸ ਤਰ੍ਹਾਂ ਆਪਣੇ ਸਕੀ ਸਬੰਧੀਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ । “ਔਰਤਾਂ ਨੂੰ ਰੌਸ਼ਨੀ ਦੀ ਲੋੜ” ਨਿਬੰਧ , ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਹੋਕਾ ਦਿੰਦਾ ਹੈ । “ਯਾਦਾਂ” ਕਹਾਣੀ ,ਮੁਹੱਬਤੀ ਬਾਤ ਪਾਉਂਦੀ ਕਹਾਣੀ ਹੈ ,ਇਹ ਕਹਾਣੀ , ਜਵਾਨੀ ਦੇ ,ਓਨਾਂ ਸੁਨਹਿਰੇ ਪਲਾਂ ਨੂੰ , ਜਦੋਂ ਜਵਾਨ ਪੀੜੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ,ਦਿਨ ਰਾਤ ਮਿਹਨਤ ਚ’ ਲੱਗੀ ਹੁੰਦੀ ਹੈ ਤੇ ਬਹੁਤ ਸਾਰੀਆਂ ਮੁਹੱਬਤੀ ਯਾਦਾਂ ਦਿਲ ਚ’ ਦਬਾ ,ਆਪਣੀ ਮੰਜ਼ਿਲ ਵੱਲ ਵੱਧਦੀ ਜਾਂਦੀ ਹੈ ।

ਇਸ ਇਲਾਵਾ , ਲੇਖਿਕਾ ਖੁਸ਼ ਧਾਲੀਵਾਲ ਨੇ ਸਮਾਜ ਦੇ ਹਰ ਵਿਸੇ ਨੂੰ ,ਆਪਣੀਆਂ ਕਹਾਣੀਆਂ ਤੇ ਨਿਬੰਧਾਂ ਰਾਹੀਂ ਛੂਹਿਆ ਹੈ , ਭਾਵੇਂ ਓਹ , ਟ੍ਰੈਫਿਕ ਨਿਯਮਾਂ ਦੀ , ਕਿਸਾਨੀ ਸੰਘਰਸ਼ ਦੀ , ਕਰੋਨਾ ਦੀ ਆਫ਼ਤ , ਰਿਸ਼ਵਤ ਦੀ , ਬਾਲ ਮਜ਼ਦੂਰੀ ਦੀ ,ਭਰੂਣ ਹੱਤਿਆਂ ਦੀ , ਦਾਜ ਦਹੇਜ ਦੀ, ਰੀਤੀ ਰਿਵਾਜਾਂ ਦੀ ਕਿਓਂ ਨਾ ਗੱਲ ਹੋਵੇ । ਆਪਣੀ ਕਹਾਣੀ ਤੇ ਨਿਬੰਧ ਰਾਹੀਂ , ਪਾਠਕਾਂ ਨਾਲ ਗੱਲਬਾਤ ਕਰਦੀ ਹੈ । ਓਨਾਂ ,ਆਪਣੀ ਕਹਾਣੀ ਤੇ ਨਿਬੰਧ ਚ’ ਆਮ ਤੇ ਸਧਾਰਨ ਬੋਲੀ ਜਾਣ ਵਾਲੀ ,ਬੋਲੀ ਦੀ ਵਰਤੋਂ ਕੀਤੀ ਹੈ । ਜੋ ,ਹਰ ਪਾਠਕ ਦੀ ਸਮਝ, ਬੜੀ ਜਲਦੀ ਪੈਂਦੀ ਹੈ । ਇਸ ਲਈ ਲੇਖਿਕਾ ਨੂੰ ਦਾਦ ਦੇਣੀ ਬਣਦੀ ਹੈ । ਜਿਸ ਤਰ੍ਹਾਂ ,ਪਾਠਕਾਂ ਨੇ ,ਕਾਵਿ ਸੰਗ੍ਰਿਹ ” ਕਲਮ ਤੇ ਪੰਨੇ ” ਨੂੰ ਬੇਹੱਦ ਪਿਆਰ ਦਿੱਤਾ ਹੈ , ਉਸੇ ਤਰ੍ਹਾਂ ,”ਸਿਸਕਦੇ ਰਿਸ਼ਤੇ” ਕਹਾਣੀ ਤੇ ਨਿਬੰਧ ਸੰਗ੍ਰਿਹ ਸਿਰਮੱਥੇ ਕਬੂਲ ਕਰਨਗੇ ਅਤੇ ਮੋਹਭਿੱਜੇ ਦਿਲ ਨਾਲ ਮਣਾਂ ਮੂੰਹੀਂ ਪਿਆਰ ਦੇਣਗੇ ।

ਲੇਖਿਕਾ ਖੁਸ਼ ਧਾਲੀਵਾਲ ਦੀ ਕੋਲ , ਇੱਕ ਸੰਵੇਦਨਸ਼ੀਲ , ਸੁਹਜ ਭਰਿਆ ਅਤੇ ਵਿਚਾਰਸੀਲ ਕਾਵਿਕ ਮਨ ਹੈ । ਉਸ ਦੀਆਂ ,ਸਿਆਣਪ ਤੇ ਅਹਿਸਾਸ ਵਿੱਚ ਪਰੋਈਆਂ ਗਈਆਂ ,ਕਹਾਣੀਆਂ ਤੇ ਨਿਬੰਧ ,ਇਸ ਗੱਲ ਦੀ ਗਵਾਹੀ ਭਰਦੇ ਨੇ । ਲੇਖਿਕਾ ਦੀਆਂ ਕਹਾਣੀਆਂ ਤੇ ਨਿਬੰਧਾ ਚ’ ਸਹਿਜਤਾ , ਸਰਲਤਾ ਤੇ ਸਾਦਗੀ ਝਲਕਦੀ ਹੈ । ਇਹ ਤਿਲਸਮੀ ਤਾਕਤ , ਪਾਠਕਾਂ ਲਈ ,ਖਿੱਚ ਦਾ ਕੇਂਦਰ ਬਣਦੀ ਹੈ ‌‌।
ਸਮੂਹ ਪਾਠਕ ਜਮਾਤ , ਲੇਖਿਕਾਂ ਦਵਿੰਦਰ ਖੁਸ਼ ਧਾਲੀਵਾਲ ਤੋਂ ਹੋਰ ਵੀ ਮੁੱਲਵਾਨ ਸਾਹਿਤ ਕਿਰਤਾਂ ਦੀ ਆਸ ਕਰਦੀ ਹੈ । ਅਸੀਂ ਲੇਖਿਕਾਂ ਦਵਿੰਦਰ ਖੁਸ਼ ਧਾਲੀਵਾਲ ਜੀ ਦੇ ਚੰਗੇਰੇ ਭਵਿੱਖ ਲਈ ,ਪਰਮਾਤਮਾ ਅੱਗੇ ,ਅਰਦਾਸ ਕਰਦੇ ਹਨ । ਪਰਮਾਤਮਾ , ਓਨਾਂ ਦੀ ਕਲਮ ਨੂੰ ਤਾਕਤ ਬਖਸ਼ੇ । ਆਮੀਨ

ਸ਼ਿਵਨਾਥ ਦਰਦੀ
ਸੰਪਰਕ:- 9855155392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article1 killed in BNP-police clash at Naya Paltan, BNP leaders held
Next articleElections in Jan 2024, vote for AL to save B’desh from BNP-Jamat’s militancy: Hasina