ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਹਿਤ ਜਾਗਰਤੀ ਸਭਾ ਬਠਿੰਡਾ ਵੱਲੋਂ ਵੱਲੋਂ ਪੰਜਾਬੀ ਲੇਖਕ ਸ੍ਰੀ ਭਰਗਾ ਨੰਦ ਲੌਂਗੋਵਾਲ ਦੀਆਂ ਦੋ ਕਿਤਾਬਾਂ, ਸੂਰਜ ਤਪ ਕਰਦਾ ਅਤੇ ਬਾਤਾਂ ਨੂੰ ਲੋਕ ਅਰਪਣ ਕਰਨ ਲਈ ਸਮਾਗਮ 18 ਅਗਸਤ ਦਿਨ ਐਤਵਾਰ ਨੂੰ ਸਥਾਨਕ ਟੀਚਰਜ ਹੋਮ ਵਿਖੇ ਰੱਖਿਆ ਗਿਆ ਹੈ । ਇਥੇ ਇਹ ਦੱਸਣਾ ਕੂ ਥਾਂ ਨਹੀਂ ਹੋਵੇਗਾ ਕਿ ਕਿ ਸ੍ਰੀ ਭਰਗਾ ਨੰਦ ਮਾਲਵੇ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਹਨ ਅਤੇ ਕਈ ਕਿਤਾਬਾਂ ਦੇ ਲੇਖਕ ਹਨ । ਸਾਹਿਤ ਜਾਗਰਤੀ ਸਭਾ ਦੇ ਪ੍ਰਧਾਨ ਅਮਰਜੀਤ ਜੀਤ ਅਤੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਡਾਕਟਰ ਭੀਮ ਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ , ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਕਰਨਗੇ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁਖ ਮਹਿਮਾਨ ਦੇ ਤੌਰ ਤੇ ਪ੍ਰਵਾਸੀ ਲੇਖਕ ਸਰਦਾਰ ਜਸਪਾਲ ਸਿੰਘ ਦੇਸੂ ਵੀ ਸ਼ਾਮਿਲ ਹੋਣਗੇ । ਪ੍ਰੋਗਰਾਮ ਵਿੱਚ ਭਾਸ਼ਾ ਵਿਭਾਗ ਪੰਜਾਬ ਜਿਲਾ ਬਠਿੰਡਾ ਦਾ ਵੀ ਪੂਰਨ ਸਹਿਯੋਗ ਰਹੇਗਾ ਅਤੇ ਜਿਲਾ ਭਾਸ਼ਾ ਅਫਸਰ ਸ੍ਰੀ ਕੀਰਤੀ ਕਿਰਪਾਲ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਣਗੇ । ਇਸ ਮੌਕੇ ਤੇ ਉੱਘੇ ਸਾਹਿਤਕ ਵਿਦਵਾਨ ਸ੍ਰੀ ਗੁਰਦੇਵ ਖੋਖਰ ਅਤੇ ਨਾਵਲਕਾਰ ਜਸਪਾਲ ਮਾਨਖੇੜਾ, ਲੇਖਕ ਸ੍ਰੀ ਭਰਗਾ ਨੰਦ ਲੌਂਗੋਵਾਲ ਦੀਆਂ ਲੋਕ ਅਰਪਣ ਕੀਤੀਆਂ ਜਾ ਰਹੀਆਂ ਕਿਤਾਬਾਂ ਤੇ ਚਰਚਾ ਵੀ ਕਰਨਗੇ। । ਅਹੁਦੇਦਾਰਾਂ ਮੁਤਾਬਿਕ ਪ੍ਰੋਗਰਾਮ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਇਲਾਕੇ ਦੇ ਲੇਖਕ ਆਪਣੀਆਂ ਰਚਨਾਵਾਂ ਪਾਠਕਾਂ ਨਾਲ ਸਾਂਝੀਆਂ ਕਰਨਗੇ । ਸਾਹਿਤ ਜਾਗਰਤੀ ਸਭਾ ਦੇ ਅਹੁਦੇਦਾਰਾਂ ਵੱਲੋਂ ਇਲਾਕੇ ਦੇ ਸਾਹਿਤਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਸਾਹਤਿਕ ਪ੍ਰੋਗਰਾਮ ਵਿੱਚ ਜਰੂਰ ਸਿਰਕਤ ਕਰਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly