ਬੋਨਸ ਜੀਵਨ ਰਿਟਾਇਰੀਆਂ ਦਾ-

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ)
ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਬਣੇ ਬੋਨਸ,
ਕੋਈ ਲੰਘਾਉਣ ਹੱਸਦੇ ਖੇਡਦੇ, ਕੋਈ ਕੁਰਲਾਂਦੇ ਰਹਿਣ।
ਕਈ ਆਕੜ-ਫਾਕੜ ਚ ਕੱਟਦੇ ਜ਼ਿੰਦਗੀ,
ਜਿਵੇਂ ਸੁੱਕੇ ਹੋਏ ਪੇੜ ਦੇ ਉੱਪਰਲੇ ਟਹਿਣ।
ਭਾਵੇਂ ਜਿੰਨੇ ਮਰਜ਼ੀ ਉੱਚੇ ਰੈਂਕ, ਪਦਵੀ ਤੋਂ ਹੋਏ ਰਿਟਾਇਰ,
ਵੱਡੀ ਵਾਟ ਵਾਲੇ ਬਲਬ ਵੀ, ਫਿਊਜ ਹੋ ਕੇ ਹੁੰਦੇ ਜ਼ੀਰੋ।
ਉਸੇ ਤਰੀਕੇ ਨਾਲ ਉੱਚ ਅਹੁਦਿਆਂ ਵਾਲਿਆਂ ਨੂੰ ਵੀ,
ਸਮਾਜਿਕ ਢਾਂਚੇ ਵਿੱਚ ਢਲਣਾ ਪੈਂਦਾ, ਕੋਈ ਨਾ ਸਮਝੇ ਹੀਰੋ।
ਸੇਵਾ-ਮੁਕਤੀ ਤੇ ਘਰ ਚ ਵੀ ਘਟਦਾ ਰੋਅਬ,
ਔਰਤ ਦਾ ਸੁਭਾਅ ਜੇ ਪਹਿਲੀ ਜਿੰਦਗੀ ‘ਚ ਨ੍ਹੀਂ ਸਮਝੇ, ਹੁਣ ਸਮਝਣਾ ਪੈਣਾ।
 ਔਰਤ ਉਮਰ ਨਾਲ ਹੁਣ ਹੋਰ ਚਿੜਚਿੜੀ ਹੋ ਗੀ,ਪੈਂਦੀ ਜਿਵੇਂ ਬੁੱਲਡੋਗ,
ਸਮਝੌਤਾ ਕਰ ਲਓ ਦੱਬੂ ਬਣ ਕੇ, ਨਹੀਂ ਤਾਂ ਅੱਕ ਚੱਬਣਾ ਪੈਣਾ।
ਕਦੇ ਹਾਂ ਤੇ ਕਦੀ ਨਾਂਹ ਦੀ ਪੈਂਦੀ ਰੌਲੀ,
ਉਮਰਾਂ ਬੀਤ ਗਈਆਂ, ਥੋਡੀ ਬਣੀ ਰਹੀ ਗੋਲੀ।
ਦੇਸ਼ ‘ਚ ਤਾਂ ਚੋਣਾਂ ਦਾ ਮਾਹੌਲ, ਘਰੇਂ ਵੀ ਉਹੀ ਹਾਲ,
ਵੱਧ ਤੋਂ ਵੱਧ ਆਪਣੇ ਹੱਕ ‘ਚ ਭੁਗਤਾਨ ਲਈ ਜਾਂਦੇ ਹੱਲੇ ਬੋਲੀ।
ਕੋਈ ਵੀ ਕੰਮ ਕਰਨਾ ਹੁੰਦਾ, ਉਸ ਪਿੱਛੇ ਵੀ ਸਿਆਸਤ ਚੱਲਦੀ,
ਫੜਾਇਓ ਰੋਟੀ, ਫੜਾਇਓ ਲੂਣ, ਚੰਗੀ ਭਲੀ ਬੈਠੀ ਨ੍ਹੀਂ ਹੱਲਦੀ।
ਸਿਆਸਤੀ ਬੰਦਿਆਂ ਨੇ ਸਿਆਸਤ ਦਾ ਕੀੜਾ ਘਰਾਂ ਚ ਵਾੜਤਾ,
ਸ਼ਾਂਤੀ ਕਿਵੇਂ ਆਊ ਦੇਸ਼ ‘ਚ, ਸਾਊ ਕਿਵੇਂ ਬਣਨਾ,ਦਾ ਵਰਕਾ ਹੀ ਪਾੜਤਾ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ 639ਸੈਕਟਰ40ਏ ਚੰਡੀਗੜ੍ਹ।
ਫੋਨ ਨੰਬਰ  :  9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article(ਗ਼ੁਸਤਾਖ਼ੀ ਮੁਆਫ਼ ਦੋਸਤੋ! ਗੀਤ ਨੂੰ ਗੀਤ ਸਮਝ ਕੇ ਹੀ ਲੈਣਾ, ਥੋੜ੍ਹਾ ਉਦਾਸ ਗੀਤ ਹੈ, ਮੈਂ ਉਦਾਸ ਨਹੀਂ)
Next articleਚੁਗਲੀਆਂ