ਬੁਖਾਰ ਦੀ ਹੱਡ ਬੀਤੀ ਕਹਾਣੀ।

ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਹੈ।ਦੋ ਦੋਸਤ ਬੁਖਾਰ ਆਪਸ ਵਿੱਚ ਗੱਲ ਕਰ ਰਹੇ ਸੀ,ਕਿ ਮੌਸਮ ਬਦਲਣ ਵਾਲਾ ਹੈ ਕਿਸੇ ਨੂੰ ਚੜਾਗੇ ਤੇ ਆਪਣੀ ਸੇਵਾ ਕਰਵਾਂਗੇ।ਫੇਰ ਦੋਨੋਂ ਚਲੇ ਜਾਂਦੇ ਹਨ।ਇੱਕ ਦੋਸਤ ਸ਼ਹਿਰ ਵਾਲੇ ਬਾਣੀਏ ਨੂੰ ਚੜ ਜਾਂਦਾ ਹੈ। ਬਾਣੀਆਂ ਪਹਿਲਾਂ ਤਾਂ ਡਾਕਟਰ ਕੋਲ ਜਾਂਦਾ ਹੈ ਦਵਾਈ ਲੈਂਦਾ ਹੈ । ਡਾਕਟਰ ਦੀ ਸਲਾਹ ਅਨੁਸਾਰ ਹਲਕਾ ਫੁਲਕਾ ਭੋਜਨ ਖਾਂਦਾ ਹੈ ਨਾਲੇ ਫਰੂਟ ਵੀ ਲੈ ਕੇ ਆਉਂਦਾ ਹੈ। ਕਦੇ ਉਹ ਜੂਸ ਪੀਵੇਂ ਕਦੇ ਹੋ ਬ੍ਰੈਡ ਖਾਵੇ।ਉਸ ਦੀ ਕਾਫੀ ਸੇਵਾ ਕੀਤੀ ਘਰ ਵਾਲੀਆਂ ਨੇ,ਦੋ ਦਿਨਾਂ ਬਾਅਦ ਬੁਖਾਰ ਚਲਾ ਗਿਆ।
ਦੂਜੇ ਪਾਸੇ ਬੁਖਾਰ ਜਾ ਕੇ ਪੇਂਡੂ ਜ਼ਿਮੀਂਦਾਰ ਨੂੰ ਚੜ੍ਹ ਗਿਆ।ਉਹ ਸਵੇਰੇ ਉਠਿਆ ਉਸ ਨੇ ਵੇਖਿਆ ਅੱਜ ਸਰੀਰ ਕੁੱਝ ਠੀਕ ਨਹੀਂ ਹੈ। ਬੁਖਾਰ ਜਿਹੀਆਂ ਲੱਗ ਰਹੀਆਂ ਹੈ । ਪਹਿਲਾਂ ਥੋੜ੍ਹਾ ਸਮਾਂ ਉਸਨੇ ਆਰਾਮ ਕਿਤਾ ਫੇਰ ਸੋਚਿਆ ਜੇ ਏਸੇ ਤਰ੍ਹਾਂ ਚਲਦਾ ਰਿਹਾ ਤਾਂ ਮੈਂ ਕਦੋਂ ਠੀਕ ਹੋਵੇਗਾ ਤੇ ਕੰਮ ਕਰਾਂਗਾ ਖੇਤ ਜਾਕੇ,ਉਹ ਉਠਿਆਂ ਕਹੀ ਮੋਢੇ ਤੇ ਰੱਖ ਕੇ ਖੇਤ ਵੱਲ ਤੁਰ ਪਿਆ।ਘਰ ਵਾਲੀਆਂ ਨੂੰ ਕਹਿਆ ਮੇਰੇ ਲਈ ਰੋਟੀ ਖੇਤ ਲੈ ਕੇ ਆ ਜਾਇਓ। ਖੇਤ ਜਾ ਕੇ ਉਸ ਨੇ ਵੱਟਾਂ ਪਾਉਣੀਆਂ ਸ਼ੁਰੂ ਕਰ ਦਿਤੀਆਂ, ਸਾਰੀਆਂ ਨੁਕਰਾ ਗੋਡੀਆ, ਪਸੀਨੋ ਪਸੀਨੀ ਹੋ ਗਿਆ। ਘਰਦੇ ਪਿਛੇ ਰੋਟੀ ਲੈਕੇ ਆਏ। ਰੋਟੀ ਆਚਾਰ ਗੰਡੇ ਨਾਲ ਖਾ ਕੇ ਉਹ ਫੇਰ ਕੰਮੀ ਲੱਗ ਗਿਆ। ਬੁਖਾਰ ਨੇ ਆਪਣਾ ਪਿੱਛਾ ਛੁਡਾਇਆ ਤੇ ਕੰਨਾਂ ਨੂੰ ਹੱਥ ਲਾਏ।
ਫੇਰ ਉਹ ਦੋਨੋਂ ਬੁਖਾਰ ਆਪਸ ਵਿੱਚ ਮਿਲੇ। ਪਿੰਡ ਵਾਲੇ ਬੁਖਾਰ ਪੁੱਛਿਆ ਤੂੰ ਸੁਣਾ ਆਪਣਾ,ਸ਼ਹਿਰ ਵਾਲੇ ਦੱਸਿਆ ਮੇਰੀ ਤੇ ਕਾਫੀ ਆਓ ਭਗਤ ਹੋਈ ਲਾਲੇ ਨੇ ਕਾਫੀ ਸੇਵਾ ਕੀਤੀ।ਸ਼ਹਿਰ ਵਾਲਾ ਕਹਿੰਦਾ ਤੂੰ ਸੁਣਾ ਬਈ ਤੇਰਾ ਕੀ ਬਣਿਆਂ,ਉਹ ਅੱਗਿਓਂ ਕਹਿੰਦਾ ਪਿੰਡ ਵਾਲੇ ਨੇ ਵੱਟਾਂ ਗੁੜਵਾ ਗੁੜਵਾ ਕੇ ਬੁਰੇ ਹਾਲਾਤ ਕਰ ਦਿੱਤੇ , ਸੁੱਕੀ ਮਿਸੀ ਰੋਟੀ ਖਾ ਕੇ ,ਮੈਂ ਤੇ ਕੰਨਾਂ ਨੂੰ ਹੱਥ ਲਾ ਕੇ ਭੱਜਿਆ।
ਸਿਖਿਆ _ ਮਿਹਨਤ ਕਰਨ ਵਾਲਿਆਂ ਤੋਂ ਬੱਦਬਲਾਵ ਦੂਰ ਹੀ ਰਹਿੰਦੀਆਂ ਹਨ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ (ਗੁਰਦਾਸਪੁਰ)
ਫ਼ੋਨ 6239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਸੋਸ਼ਲ ਮੀਡੀਆ ਡੀਟੌਕਸ ਦੀ ਧਾਰਨਾ : ਮਾਨਸਿਕ ਤੰਦਰੁਸਤੀ ਬਣਾਈ ਰੱਖਣ ਅਤੇ ਪ੍ਰਮਾਣਿਕ ​​ਸਬੰਧਾਂ ਨੂੰ ਪਾਲਣ ਲਈ ਇੱਕ ਮਹੱਤਵਪੂਰਣ ਅਭਿਆਸ*
Next article*ਔਨਲਾਈਨ ਸੱਟੇਬਾਜ਼ੀ ਦੇ ਬਾਜ਼ਾਰ ਦੀ ਗ੍ਰਿਫ਼ਤ ਵਿੱਚ ਨੌਜਵਾਨ*