ਸਰੀਰ

ਧੰਨਾ ਧਾਲੀਵਾਲ

(ਸਮਾਜ ਵੀਕਲੀ)

ਸਿਰ ਮੂੰਹ ਖੋਪੜੀ,ਸਰੀਰ ਵਾਲ਼ੀ ਖੋੜ ਜੀ।
ਹੱਥ ਪੈਰ ਗੋਡਾ ਮੋਢਾ, ਜੋੜ ਗਿਆ ਜੋੜ ਜੀ।
ਜੀਵ ਜੰਤ ਵਿੱਚ ਵੀ ਤਾਂ ਇਕੋ ਜਿਹੀ ਜਾਨ ਵੇ।
ਸਾਰਿਆਂ ਤੋਂ ਵੱਖ ਪਰ ਤੂੰ ਏਂ ਇਨਸਾਨ ਵੇ।

ਫੁਰਦੀ ਏ ਗੱਲ ਕਿਵੇਂ ਦੱਸ ਜਾ ਜ਼ੁਬਾਨ ਨੂੰ।
ਆਏ ਨੇ ਖ਼ਿਆਲ ਕਿੱਥੋਂ ਮਨ ਬੇਈਮਾਨ ਨੂੰ।
ਅੱਖਾਂ ਨਾਲ਼ ਵੇਖਦਾ ਏਂ ਸੱਜਣਾ ਜਹਾਨ ਵੇ।
ਸਾਰਿਆਂ ਤੋਂ ਵੱਖ ਪਰ ਤੂੰ ਏਂ ਇਨਸਾਨ ਵੇ।

ਮਾਸ ਪੇਸ਼ੀਆਂ ਵੇ ਕੁਝ ਨਾਲ਼ੇ ਲਹੂ ਨਾੜੀਆਂ।
ਪਤਾ ਨਹੀਂ ਪਾਚਨ ਪਚਾਣ ਕਿਵੇਂ ਸਾਰੀਆਂ।
ਕੈਂਚੀ ਵਾਂਙੂ ਚੱਲਦੀ ਏ ਤੇਰੀ ਤਾਂ ਜ਼ੁਬਾਨ ਵੇ।
ਸਾਰਿਆਂ ਤੋਂ ਵੱਖ ਪਰ ਤੂੰ ਏਂ ਇਨਸਾਨ ਵੇ।

ਢਾਂਚੇ ਵਿੱਚ ਅੰਤੜੀਆਂ ਨਾਲ਼ੇ ਤੇਰੇ ਹੱਡੀਆਂ।
ਉਂਗਲਾਂ ਦੇ ਪੋਟੇ ਅਤੇ ਘੀਸ ਜਾਣ ਅੱਡੀਆਂ।
ਕੁਝ ਦਿਨ ਕੱਟ ਟੁਰ ਜਾਣਾ ਮਹਿਮਾਨ ਵੇ।
ਸਾਰਿਆਂ ਤੋਂ ਵੱਖ ਪਰ ਤੂੰ ਏਂ ਇਨਸਾਨ ਵੇ।

ਪਿੱਤਾ ਮੈਦਾ ਗੁਰਦਾ ਜੀ ਫੇਫੜੇ ਕਮਾਲ ਨੇ।
ਰਗਾਂ ਦਿਲ ਆਂਦਰਾਂ ਤੇ ਤਨ ਉੱਤੇ ਬਾਲ਼ ਨੇ।
ਪੰਜ ਚੋਰ ਕੱਢ ਵਿੱਚੋਂ ਧੰਨਿਆਂ ਨਾਦਾਨ ਵੇ।
ਸਾਰਿਆਂ ਤੋਂ ਵੱਖ ਪਰ ਤੂੰ ਏਂ ਇਨਸਾਨ ਵੇ।

ਧੰਨਾ ਧਾਲੀਵਾਲ:-9878235714

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਸਭਾ ਦਾ ਘੜਮੱਸ
Next articleਗਜ਼ਲ