ਬਠਿੰਡਾ ’ਚ ਬੋਡੋ ਅਤਿਵਾਦੀ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ, ਦੂਜੇ ਦੇ ਭਾਲ ਜਾਰੀ

ਬਠਿੰਡਾ (ਸਮਾਜ ਵੀਕਲੀ):  ਬਠਿੰਡਾ ਪੁਲੀਸ ਨੇ ਬੋਡੋ ਲਿਬਰੇਸ਼ਨ ਟਾਈਗਰਜ਼ ਫ਼ੋਰਸ ਨਾਲ ਸਬੰਧਤ ਅਤਿਵਾਦੀ ਨੂੰ 2 ਨਾਜਾਇਜ਼ ਦੇਸ ਪਿਸਤੌਲਾਂ ਸਮੇਤ ਗਿ੍ਫ਼ਤਾਰ ਕੀਤਾ ਹੈ। ਉਸ ਦੇ ਦੂਜੇ ਸਾਥੀ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਗ਼ਿ੍ਫ਼ਤਾਰੀ ਸੀਆਈਏ-1 ਬਠਿੰਡਾ ਵੱਲੋਂ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਸੰਜੇ ਬਾਰੋ ਵਾਸੀ ਸਿਲਾਕੁਟੀ, ਜ਼ਿਲ੍ਹਾ ਬਕਸਾ (ਆਸਾਮ) ਵਜੋਂ ਦੱਸੀ ਜਾਂਦੀ ਹੈ। ਇਸ ਸਬੰਧ ’ਚ ਥਾਣਾ ਸਿਵਲ ਲਾਈਨ ਬਠਿੰਡਾ ਵਿੱਚ ਸੰਜੇ ਬਾਰੋ ਅਤੇ ਉਸ ਦੇ ਕਥਿਤ ਸਾਥੀ ਅਮਰੀਕ ਸਿੰਘ ਵਾਸੀ ਚੋਟੀਆਂ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਣ ਬਾਰੇ ਵੀ ਸੂਚਨਾ ਹੈ।

ਸੰਜੇ ਬਾਰੋ ਅਤੇ ਅਮਰੀਕ ਸਿੰਘ ਦੋਨੋਂ ਬਠਿੰਡਾ ਖੇਤਰ ਵਿੱਚ ਪਲੰਬਰ ਸਨ। ਸੰਜੇ ਬਾਰੋ ਦਾ ਮੇਲ ਕੁੱਝ ਅਰਸਾ ਪਹਿਲਾਂ ਅਮਰੀਕ ਸਿੰਘ ਨਾਲ ਹੋਇਆ ਸੀ। ਅਮਰੀਕ ਸਿੰਘ ਉਸ ਨੂੰ ਬਠਿੰਡੇ ਲੈ ਆਇਆ। ਸੰਜੇ ਬਾਰੋ ਨੇ ਦੋ ਦੇਸੀ ਕੱਟੇ ਬਣਾਏ ਅਤੇ 12 ਬੋਰ ਦੀ ਬੰਦੂਕ ਬਣਾਉਣ ਦੀ ਤਿਆਰੀ ’ਚ ਸੀ। ਇਸੇ ਦੌਰਾਨ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਡੀਐੱਸਪੀ (ਸਿਟੀ) ਬਠਿੰਡਾ ਆਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਆਸਾਮ ਦੇ ‘ਬੋਡੋ ਅਤਿਵਾਦੀ’ ਦੇ ਇਲਾਕਾ ਸਿਵਲ ਲਾਈਨ ’ਚ ਘੁੰਮਣ ਦੀ ਸੂਚਨਾ ਮਿਲਣ ’ਤੇ ਤਾਂ ਪੁਲੀਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਸ਼ੱਕੀ ਆਧਾਰ ’ਤੇ ਪੁਲੀਸ ਵੱਲੋਂ ਰੋਕੇ ਗਏ ਸੰਜੇ ਬਾਰੋ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਦੋ ਕੱਟੇ ਬਰਾਮਦ ਹੋਏ। ਡੀਐੱਸਪੀ ਨੇ ਫੜ੍ਹੇ ਗਏ ਵਿਅਕਤੀ ਦੇ ਮੋਬਾਈਲ ਫ਼ੋਨ ਦੇ ਡੇਟਾ ਰਿਕਾਰਡ ’ਚ ਆਸਾਮ ਦੇ ਅਤਿਵਾਦੀ ਗਰੋਹ ਦੀਆਂ ਤਸਵੀਰਾਂ ਮਿਲਣ ਦਾ ਵੀ ਖੁਲਾਸਾ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਥਿਆਰ ਲਾਇਸੈਂਸ ਮਾਮਲਾ: ਸੀਬੀਆਈ ਵੱਲੋਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ ’ਤੇ ਛਾਪਾ
Next articleਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਦਾ ਦੇਹਾਂਤ