ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ 78ਵਾਂ ਸਵਤੰਤਰਤਾ ਦਿਵਸ

(ਸਮਾਜ ਵੀਕਲੀ) ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ 15ਅਗਸਤ 2024 ਨੂੰ 78ਵਾਂ ਸਵਤੰਤਰਤਾ ਦਿਵਸ ਮਨਾਇਆ ਗਿਆ।ਇਸ ਵਿੱਚ ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀ ਰਾਮ ਲੁਭਾਇਆ ਜੀ, ਇੰਜੀਨੀਅਰ ਸ੍ਰੀ ਜਸਵੰਤ ਰਾਏ ਜੀ, ਸੁਸਾਇਟੀ ਮੈਂਬਰ ਸ੍ਰੀ ਹੁਸਨ ਲਾਲ ਜੀ , ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਚੰਚਲ ਬੌਧ ਜੀ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਇਸ ਵਿਚ ਸ਼ਾਮਿਲ ਹੋਏ।ਇਸ ਵਿੱਚ ਨੌਜਵਾਨ ਸ੍ਰੀ ਪਵਨ ਕੁਮਾਰ ਜੀ(ਕੰਟਰੈਕਟਰ ਫਾਰਮ ਪਾਵਰ ਕੰਟਰੋਲ ਸਿਸਟਮ) ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਤਥਾਗਤ ਬੁੱਧ ਦੀ ਜੀ ਪ੍ਰਤਿਮਾ ਅਤੇ ਦੇਸ਼ ਭਗਤਾਂ ਨੂੰ ਫੁੱਲ ਅਰਪਿਤ ਕਰਕੇ ਕੀਤੀ ਗਈ।ਇਸਦੇ ਨਾਲ਼ ਹੀ ਆਏ ਹੋਏ ਮਹਿਮਾਨਾਂ ਵਲੋਂ ਸ਼ਮ੍ਹਾਂ ਰੌਸ਼ਨ ਦੀ ਰਸਮ ਵੀ ਕੀਤੀ ਗਈ। ਪ੍ਰਿੰਸੀਪਲ ਸਾਹਿਬਾ ਜੀ ਨੇ ਫੁੱਲਾਂ ਨਾਲ਼ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਪੰਚਸ਼ੀਲ ਅਤੇ ਬੁੱਧ ਵੰਦਨਾ ਤੋਂ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ। ਬੱਚਿਆਂ ਨੇ ਆਪਣੇ ਕਵਿਤਾਵਾਂ,ਗੀਤਾਂ ਅਤੇ ਭਾਸ਼ਣ ਤੇ ਰਾਹੀਂ ਦੇਸ਼ਭਗਤੀ, ਸੰਵਿਧਾਨ ਦੀ ਮਹੱਤਤਾ ਅਤੇ ਦੇਸ਼ ਦੀ ਵਰਤਮਾਨ ਸਥਿਤੀ ਤੋਂ ਜਾਣੂ ਕਰਵਾਇਆ। ਬੱਚਿਆਂ ਨੇ ਦੇਸ਼ ਭਗਤੀ ਅਤੇ ਮਾਂ ਭੂਮੀ ਲਈ ਆਪਣੇ ਭਾਵ ਭੰਗੜਾ ਨਾਚ ਰਾਹੀਂ ਵਿਅਕਤ ਕੀਤੇ। ਸਕੂਲ ਦੇ ਅਧਿਆਪਕਾਂ ਨੇ ਇਸ ਦਿਨ ਨਾਲ਼ ਸੰਬੰਧਿਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਜਿਸਦੇ ਵਿੱਚ ਆਜ਼ਾਦੀ ਦਾ ਇਤਿਹਾਸ ਅਤੇ ਇਸ ਆਜ਼ਾਦੀ ਨੂੰ ਕਿਵੇਂ ਕਾਇਮ ਰੱਖਣਾ ਹੈ,ਇਹ ਵਿਸ਼ੇ ਸ਼ਾਮਿਲ ਸਨ। ਸ੍ਰੀ ਜਸਵੰਤ ਰਾਏ ਜੀ ਨੇ ਇਸ ਮੌਕੇ ਤੇ ਬੋਲਦੇ ਹੋਏ ਬੱਚਿਆਂ ਨੂੰ ਆਜ਼ਾਦੀ ਦਾ ਮਹੱਤਵ ਦੱਸਿਆ ਅਤੇ ਦੇਸ਼ ਭਗਤਾਂ ਦੁਆਰਾ ਕੀਤੇ ਗਏ ਸ਼ੰਘਰਸ਼ਾਂ ਨੂੰ ਯਾਦ ਕੀਤਾ। ਉਹਨਾਂ ਨੇ ਬੱਚਿਆਂ ਨੂੰ ਆਪਣੇ ਦੇਸ਼ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।ਸ੍ਰੀ ਹੁਸਨ ਲਾਲ ਜੀ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਨੂੰ ਚੰਗੇ ਰਸਤੇ ਤੇ ਚੱਲਣ ਅੰਧਵਿਸ਼ਵਾਸ਼ ਤੋਂ ਮੁਕਤੀ ਪਾਉਣ ਅਤੇ ਆਜ਼ਾਦੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਸ੍ਰੀ ਪਵਨ ਕੁਮਾਰ ਜੀ ਨੇ ਸਿੱਖਿਆ ਦੇ ਮਹੱਤਵ ਬਾਰੇ ਦੱਸਿਆ ਅਤੇ ਮਿਹਨਤ ਕਰਨ ਅਤੇ ਸਮਾਜ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਅਤੇ ਉਹਨਾਂ ਦੇ ਸਾਥੀ ਸ੍ਰੀ ਰਾਮਪਾਲ ਜੀ(ਫਾਰਮ ਪਾਵਰ ਕੰਟਰੋਲ ਸਿਸਟਮ)ਜੀ ਨੇ ਸਕੂਲ ਦੇ ਵਿਕਾਸ ਲਈ 25000 ਰੁਪਏ ਦੀ ਦਾਨ ਰਾਸ਼ੀ ਭੇਂਟ ਕੀਤੀ।ਇਸਦੇ ਨਾਲ਼ ਹੀ ਸ੍ਰੀ ਹਰਬੰਸ ਮੱਲ ਜੀ ਨੇ ਸਕੂਲ ਨੂੰ 5000 ਰੁਪਏ ਦਾਨ ਕੀਤੇ।ਸਕੂਲ ਵਿੱਚ ਹੀ ਸੇਵਾ ਦੇ ਚੁੱਕੇ ਅਧਿਆਪਿਕਾ ਸ੍ਰੀ ਮਤੀ ਸੀਮਾ ਜੀ ਸੁਪਤਨੀ ਸ੍ਰੀ ਬਲਵਿੰਦਰ ਸਿੰਘ ਜੀ ਨੇ ਸਕੂਲ ਨੂੰ 10000 ਰੁਪਏ ਅਤੇ ਇਕ ਲੈਪਟਾਪ ਭੇਂਟ ਕੀਤਾ।ਅੰਤ ਵਿੱਚ ਮਾਣਯੋਗ ਪ੍ਰਿੰਸੀਪਲ ਸ੍ਰੀਮਤੀ ਚੰਚਲ ਬੌਧ ਜੀ ਨੇ ਬੱਚਿਆਂ ਨੂੰ ਆਪਣੇ ਆਪ ਵਿੱਚ ਸੁਧਾਰ ਲਿਆਉਣ,ਨੈਤਿਕ ਪੱਖ ਤੋਂ ਖ਼ੁਦ ਨੂੰ ਮਜ਼ਬੂਤ ਕਰਨ ਅਤੇ ਸਮਾਜ ਦੇ ਲਈ ਖ਼ੁਦ ਨੂੰ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਾਰੇ ਦਾਨੀ ਸੱਜਣਾਂ ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਵਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਤੋਂ ਬਾਅਦ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਹ ਸਕੂਲ ਬਹੁਤ ਲੰਬੇ ਸਮੇਂ ਤੋਂ ਚੇਅਰਮੈਨ ਸ੍ਰੀ ਸੋਹਣ ਲਾਲ ਗਿੰਢਾ ਜੀ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ। ਸ਼ਾਲਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।ਸਕੂਲ ਦੇ ਨਾਲ਼ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰੋ
ਸ੍ਰੀ ਹੁਸਨ ਲਾਲ ਜੀ  99883 93442

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleबोधिसत्व अंबेडकर पब्लिक सीनियर सेकेंडरी स्कूल में मनाया गया 78 वां स्वतंत्रता दिवस
Next articleਇੰਤਜ਼ਾਰ ਖਤਮ: ਜੰਮੂ-ਕਸ਼ਮੀਰ ‘ਚ ਤਿੰਨ ਪੜਾਵਾਂ ‘ਚ ਹੋਣਗੀਆਂ ਚੋਣਾਂ, ਹਰਿਆਣਾ ‘ਚ 1 ਅਕਤੂਬਰ ਨੂੰ ਵੋਟਿੰਗ, ਜਾਣੋ ਵੋਟਾਂ ਦੀ ਗਿਣਤੀ ਦੀ ਤਰੀਕ