ਬੁੱਧ ਗਯਾ ਮੰਦਰ ਐਕਟ 1949 ਰੱਦ ਕਰਕੇ, ਬੋਧ ਗਯਾ ਮਹਾਬੁੱਧ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਦੇ ਹੱਥਾਂ ‘ਚ ਸੌਂਪਿਆ ਜਾਵੇ

ਨਵੀਂ ਦਿੱਲੀ ‘ਚ ਆਲ ਇੰਡੀਆ ਬੁੱਧਿਸਟ ਫੋਰਮ ਦੀ ਪ੍ਰੈਸ ਕਾਨਫਰੰਸ

ਸਮਾਜ ਵੀਕਲੀ ਯੂ ਕੇ-

*ਬੁੱਧ ਨੇ ਤਰਕ ਤੇ ਵਿਗਿਆਨਕ ਸੋਚ ਰਾਹੀਂ ਜ਼ਿੰਦਗੀ ਜਿਉਣ ਲਈ ਪ੍ਰੇਰਨਾ ਦਿੱਤੀ – ਆਕਾਸ਼ ਲਾਮਾ *
ਬੁੱਧ ਗਯਾ ਮੰਦਰ ਐਕਟ 1949 ਰੱਦ ਕਰਕੇ, ਬੋਧ ਗਯਾ ਮਹਾਬੁੱਧ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਦੇ ਹੱਥਾਂ ‘ਚ ਸੌਂਪਿਆ ਜਾਵੇ

ਜਲੰਧਰ, (ਪਰਮਜੀਤ ਜੱਸਲ)- ਡਾਕਟਰ ਅੰਬੇਡਕਰ ਭਵਨ ਰਾਣੀ ਝਾਂਸੀ ਰੋਡ, ਕਰੋਲ ਬਾਗ, ਨਵੀਂ ਦਿੱਲੀ ਵਿੱਚ ਆਲ ਇੰਡੀਆ ਬੁੱਧਿਸਟ ਫੋਰਮ ਅਤੇ ਸਾਰੇ ਬੋਧੀ ਸੰਗਠਨਾਂ ਦੁਆਰਾ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਨੇ ਕਿਹਾ ਕਿ ਵਿਸ਼ਵ ਵਿੱਚ ਬੋਧੀਆਂ ਨੂੰ ਸਰਵਉਚ ਪਾਵਨ ਇਤਿਹਾਸਕ ਸਥਾਨ ਬੋਧ ਗਯਾ ਦਾ ਮਹਾਂਬੁੱਧ ਮਹਾਂਵਿਹਾਰ, ਜਿੱਥੇ ਦੁਨੀਆਂ ਦੇ ਦੇਸ਼ਾਂ ਵਿੱਚੋਂ ਬੋਧੀ ਭਿਖਸ਼ੂ -ਭਿਖਸ਼ੂਣੀਆਂ, ਉਪਾਸਕ- ਉਪਾਸਿਕਾ ਸ਼ਰਧਾਲੂ ਹਰ ਰੋਜ਼ ਆਉਂਦੇ ਹਨ। ਲੇਕਿਨ ਸਭ ਤੋਂ ਹੈਰਾਨ ਕਰਨ ਅਤੇ ਦੁੱਖ ਵਾਲੀ ਗੱਲ ਇਹ ਹੈ ਕਿ ਮਹਾਬੁੱਧ ਮਹਾਂ ਵਿਹਾਰ ਦਾ ਪ੍ਰਬੰਧ ਗੈਰ ਬੋਧੀਆਂ ਦੇ ਕੋਲ ਹੈ ।

ਮੌਜੂਦਾ ਬਿਹਾਰ ਸਰਕਾਰ ਨੇ ਬੀ.ਟੀ. ਐਕਟ 1949 ਦੁਆਰਾ ਇਸ ਪਵਿੱਤਰ ਸਥਾਨ ਨੂੰ ਗੈਰ ਬੋਧੀਆਂ ਦੇ ਹਵਾਲੇ ਕਰ ਦਿੱਤਾ ਹੈ। ਜੋ ਸਾਰੇ ਧਾਰਮਿਕ ਕੰਮਾਂ, ਤਥਾਗਤ ਬੁੱਧ ਦੀ ਵਿਚਾਰਧਾਰਾ ਦਾ ਵਿਰੋਧ ਕਰਕੇ ਅੰਧ ਵਿਸ਼ਵਾਸਾਂ ਨੂੰ ਵਧਾ ਰਹੇ ਹਨ। ਉਹਨਾਂ ਸਭ ਤੋਂ ਪਵਿੱਤਰ ਬੁੱਧ ਭੂਮੀ ਨੂੰ ਸੈਰ ਸਪਾਟੇ ਦਾ ਸਥਾਨ ਬਣਾ ਦਿੱਤਾ ਹੈ। ਬੁੱਧ ਨੇ ਤਰਕਸ਼ੀਲ, ਵਿਗਿਆਨਕ ਸੋਚ, ਵਿਕਸਿਤ ਕਰਨ ਅਤੇ ਤਰਕ ਅਧਾਰਿਤ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਸੀ। ਜਦਕਿ ਗੈਰ ਬੁੱਧ ਪ੍ਰਬੰਧਕ ਸੰਪਰਦਾਇਵਾਦ, ਅਡੰਬਰਾਂ, ਕਰਮ -ਕਾਢਾਂ ਅਤੇ ਰੀਤੀ -ਰਸਮਾਂ ਵਿੱਚ ਫਸਾ ਕੇ ਯਾਤਰੀਆਂ ਦੀ ਲੁੱਟ – ਖਸੁੱਟ ਕਰ ਰਹੇ ਹਨ। ਲਾਮਾ ਜੀ ਨੇ ਕਿਹਾ ਕਿ ਬੋਧ ਗਯਾ ਮਹਾਂਬੁੱਧ ਮਹਾਂ ਵਿਹਾਰ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਉਣ ਦੇ ਲਈ ਭਾਰਤ ਦੇ ਬੌਧ ਸਮਾਜ ਦੁਆਰਾ ਲੰਬੇ ਸਮੇਂ ਤੋਂ ਅੰਦੋਲਨ ਕੀਤੇ ਜਾ ਰਹੇ ਹਨ ਸਤੰਬਰ 2024 ਵਿੱਚ ਆਲ ਇੰਡੀਆ ਬੁੱਧਿਸ਼ਟ ਫੋਰਮ ਦੀ ਅਗਵਾਈ ਵਿੱਚ “ਸ਼ਾਂਤੀ ਯਾਤਰਾ ” ਸਮੇਤ ਪੂਰੇ ਦੇਸ਼ ਵਿੱਚ ਜਿਲ੍ਹਾ ਪੱਧਰ ‘ਤੇ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਭੇਜੇ ਗਏ ।ਉਹਨਾਂ ਅੱਗੇ ਕਿਹਾ ਕਿ 12 ਫਰਵਰੀ 2025 ਨੂੰ ਅਨਿਸ਼ਚਿਤ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ।

ਸ੍ਰੀ ਆਕਾਸ਼ ਲਾਮਾ ਨੇ ਕਿਹਾ ਕਿ ਸ੍ਰੀ ਲੰਕਾ ਦੇ ਮਹਾਨ ਬੋਧੀ ਵਿਦਵਾਨ ਮਿਸ਼ਨਰੀ ਅਨਾਗਾਰਿਕ ਧਰਮਪਾਲ ਨੇ 1891 ਤੋਂ ਲੈ ਕੇ ਆਪਣੇ ਅੰਤਿਮ ਸਮੇਂ ਤੱਕ ਭਾਵ 1933 ਈਸਵੀਂ ਤੱਕ ਮਹਾਂਬੋਧੀ ਸੁਸਾਇਟੀ ਆਫ ਇੰਡੀਆ ਦੇ ਮਾਧਿਅਮ ਤੋਂ ਮਹਾਂਬੁੱਧ ਮਹਾਂ ਵਿਹਾਰ ਦੀ ਮੁਕਤੀ ਦੇ ਲਈ ਰੂੜੀਵਾਦੀ, ਗੈਰ- ਬੋਧੀਆਂ ਤੋਂ ਮੁਕਤ ਕਰਾਉਣ ਦੇ ਲਈ ਲਗਾਤਾਰ ਸੰਘਰਸ਼ ਕੀਤਾ। ਬੇਸ਼ੱਕ 1949 ਵਿੱਚ ਬਿਹਾਰ ਸਰਕਾਰ ਨੇ ਇਸ ਸਬੰਧ ਵਿੱਚ ਬੋਧ ਗਯਾ ਮੰਦਰ ਐਕਟ ਬਣਾਇਆ ਲੇਕਿਨ ਬੋਧ ਗਯਾ ਮਹਾਬੋਧੀ ਮਹਾਂ ਵਿਹਾਰ ਦੀ ਪ੍ਰਬੰਧਕੀ ਸੰਮਤੀ ਵਿੱਚ ਸ਼ਾਮਿਲ 9 ਅਹੁਦਿਆਂ ਵਿੱਚੋਂ ਪੰਜ ਅਹੁਦਿਆਂ ‘ਤੇ ਗੈਰ ਬੋਧੀਆਂ ਨੂੰ ਸ਼ਾਮਿਲ ਕੀਤੇ ਜਾਣ ਦਾ ਕਾਨੂੰਨੀ ਪ੍ਰਬੰਧ ਬੋਧੀਆਂ ‘ਤੇ ਥੁੋਪਿਆ। ਇਸ ਮੌਕੇ ‘ਤੇ ਮੁੱਖ ਸਲਾਹਕਾਰ ਏ. ਕੇ. ਝਿੰਬਾ, ਭੰਤੇ ਪ੍ਰਗਿਆਸ਼ੀਲ ਮਹਾਂਥੇਰੂ ਅਤੇ ਨਵੇਂ ਬਣਾਏ ਮੁੱਖ ਸਲਾਹਾਕਾਰਾਂ ਵਿੱਚੋਂ ਡਾਕਟਰ ਪ੍ਰੋਫੈਸਰ ਬਿਲਾਸ ਖਰਾਤ, ਡਾਕਟਰ ਐਚ. ਐਲ. ਵਿਰਦੀ, ਚੰਦਰਬੋਧੀ ਪਾਟਿਲ, ਡਾਕਟਰ ਰਾਹੁਲ ਬਾਲੀ ਆਦਿ।

ਦਿੱਲੀ ਦੀ ਕਾਰਜਕਰਨੀ ਕਮੇਟੀ ਸੰਗਠਿਤ ਹੋਈ । ਜਿਸ ਵਿੱਚ ਭਂੰਤੇ ਸੰਘਪ੍ਰੀਆ, ਆਸ਼ੀਸ਼ ਬਰੂਆ ਦੇ ਸਹਿਯੋਗ ਨਾਲ ਰੋਹਿਤ ਤਮਾਂਗ, ਓ. ਪੀ. ਗੌਤਮ, ਸੁਨੀਲ ਬੋਧ, ਸੁਨੀਤੀ ਬਰੂਆ, ਸੇਬੀਕਾ ਬਰੂਆ, ਝੁੰਪੀ ਬਰੂਆ ,ਰੂਪਾ ਰਾਏ ,ਪੁਸ਼ਪਾ ਬਰੂਆ ,ਦਿਨੇਸ਼ ਕੁਮਾਰ, ਜਗਦੀਸ਼ ਰੇਵਾੜੀਆ, ਸਤੀਸ਼ ਕੁਮਾਰ ,ਗੋਪਾ ਬਰੂਆ ਆਦਿ।

ਸ੍ਰੀ ਅਕਾਸ਼ ਲਾਮਾ ਜੀ ਨੇ ਦੇਸ਼ ਦੇ ਸਾਰੇ ਬੁੱਧੀ ਉਪਾਸਕਾ ਅਤੇ ਅੰਬੇਡਕਰੀ ਅਤੇ ਤਰਕ ਬੁੱਧੀ ਵਿਚਾਰਧਾਰਾ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੋਧ ਗਯਾ ਮਹਾਂਬੁੱਧ ਮਹਾਂਸੰਘ ਮੁਕਤੀ ਅੰਦੋਲਨ ਆਲ ਇੰਡੀਆ ਬੁੱਧਿਸਟ ਫੋਰਮ ਤਨ ,ਮਨ ਅਤੇ ਧੰਨ ਨਾਲ ਪੂਰਾ ਸਹਿਯੋਗ ਦੇਣ।

ਸ੍ਰੀ ਲਾਮਾ ਜੀ ਨੇ ਕਿਹਾ ਕਿ ਤਥਾਗਤ ਬੁੱਧ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਦੇਸ਼ਾਂ ਵਿੱਚ ਭਾਰਤ ਤੋਂ ਇਲਾਵਾ ਅਮਰੀਕਾ , ਯੂ.ਕੇ., ਮਿਆਂਮਾਰ , ਸ੍ਰੀ ਲੰਕਾ , ਤਾਇਵਾਨ, ਕੋਰੀਆ, ਚੀਨ, ਕੰਬੋਡੀਆ, ਜਪਾਨ , ਥਾਈਲੈਂਡ , ਵੀਅਤਨਾਮ, ਲਾਊਸ ਅਤੇ ਭੂਟਾਨ ਆਦਿ ਹਨ।

ਪ੍ਰੈੱਸ ਕਾਨਫਰੰਸ ਵਿੱਚ ਸ੍ਰੀ ਆਕਾਸ਼ ਲਾਮਾ, ਮੈਡਮ ਸਬੀਨਾ ਲਾਮਾ , ਡਾ. ਹਰਬੰਸ ਵਿਰਦੀ ਯੂ.ਕੇ. ਅਸੀਸ ਬਰੂਆ ਭੰਤੇ ਪ੍ਰਿਗਿਆਸ਼ੀਲ ਅਤੇ ਰਾਹੁਲ ਬਾਲੀ ਆਦਿ ਵੀ ਮੌਜੂਦ ਸਨ। ਭੰਤੇ ਪੂਰਨਿਮਾ ਨੇ ਵੀ ਬੁੱਧ ਗਯਾ ਮੁਕਤੀ ਅੰਦੋਲਨ ਤਹਿਤ ਸਹਿਯੋਗ ਦੇਣ ਦੀ ਪੁਸ਼ਟੀ ਕੀਤੀ। ਇਸ ਸਬੰਧੀ ਜਾਣਕਾਰੀ ਐਡਵੋਕੇਟ ਹਰਭਜਨ ਸਾਂਪਲਾ ਜੀ ਰਾਹੀਂ ਪ੍ਰਾਪਤ ਹੋਈ ਹੈ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਰ ਸਿਸਟਰਜ਼ ਵਲੋਂ ਗਾਇਆ ਗੀਤ (ਤਰੱਕੀ) ਦਾ ਵੀਡੀਓ ਹੋਇਆ ਰਿਲੀਜ਼
Next articleInternational Buddhist Monks Visit Sanghakaya Foundation