ਸਮਾਜ ਵੀਕਲੀ ਯੂ ਕੇ-
ਜਲੰਧਰ- ਬੋਧ ਗਯਾ ਮਹਾਂ ਟੈਂਪਲ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਵਾਉਣ ਲਈ ਮਾਨਯੋਗ ਅਕਾਸ਼ ਲਾਮਾ ਜੀ ਪੰਜਾਬ ਦੇ ਬੁਧਿਸ਼ਟ ਅਤੇ ਅੰਬੇਡਕਰੀ ਸਾਥੀਆਂ ਨੂੰ ਮਿਲ ਰਹੇ ਹਨ ਅਤੇ ਬੇਨਤੀ ਕਰ ਰਹੇਂ ਹਨ ਕਿ ਅਸੀਂ ਸਾਰੇ ਰਲ ਮਿਲ ਕੇ ਬਿਹਾਰ ਰਾਜ ਵਿੱਚ ਤਥਾਗਤ ਬੁੱਧ ਦੀ ਗਿਆਨ ਪ੍ਰਾਪਤੀ ਦੀ ਯਾਦ ਵਿੱਚ ਜੋ ਸਮਰਾਟ ਅਸ਼ੋਕ ਵੱਲੋਂ ਵਿਸ਼ਾਲ ਟੈਂਪਲ ਬਣਵਾਇਆ ਗਿਆ ਹੈ, ਨੂੰ ਬ੍ਰਾਹਮਣ ਦੀ ਕਾਰਜ ਕਾਰਨੀ ਕਮੇਟੀ ਤੋਂ ਮੁਕਤ ਕਰਵਾਉਣ ਲਈ ਅੰਦੋਲਨ ਕੀਤਾ ਗਿਆ ਹੈ, ਨੂੰ ਸਫਲ ਬਣਾਇਆ ਜਾਵੇ।
ਉਹਨਾਂ ਅੱਜ ਮਿਤੀ 29-01-2025 ਨੂੰ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਵਿੱਚ ਪੂਰੇ ਪੰਜਾਬ ਦੇ ਸਾਥੀਆ ਨੂੰ ਬੇਨਤੀ ਕੀਤੀ।
ਤਥਾਗਤ ਬੁੱਧ ਦਾ ਧੰਮ ਸ਼ਾਂਤੀ ਦਾ ਪ੍ਰਤੀਕ ਹੈ ਜਿਸ ਨਾਲ ਸਮਾਜ ਵਿੱਚ ਸ਼ਾਂਤੀ ਬਣੀ ਰਹੀ ਪਰ ਅੱਜ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪੂਰੇ ਭਾਰਤ ਦੇਸ਼ ਅੰਦਰ ਆਟੇ ਵਿੱਚ ਲੂਣ ਸਮਾਨ ਹੈ।।।
ਭਾਵ ਕਿ ਸ਼ਾਂਤੀ ਬਹੁਤ ਜਲਦੀ ਭੰਗ ਕੀਤੀ ਜਾ ਸਕਦੀ ਹੈ ਅਤੇ ਬ੍ਰਾਹਮਣ ਸਮਾਜ ਇਹ ਸਮੇਂ ਸਮੇਂ ਤੇ ਚੈਕ ਵੀ ਕਰਦਾ ਰਹਿੰਦਾ ਹੈ।।
ਉਦਾਹਰਨ ਦੇ ਤੋਰ ਤੇ ਕਦੀ ਸੰਸਦ ਵਿੱਚੋਂ ਅੰਮਿਤ ਸ਼ਾਹ ਦਾ ਗਲਤ ਬਿਆਨ ਆਉਂਦਾ ਹੈ ਅਤੇ ਕਦੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਨੂੰ ਤੋੜਨ ਦਾ ਦਿਨ ਦਿਹਾੜੇ ਕੰਮ ਕੀਤਾ ਜਾਂਦਾ ਹੈ ਕਿਉਂ ਕਿ ਬ੍ਰਾਹਮਣ ਨੂੰ ਅਸ਼ਾਂਤੀ ਪਸੰਦ ਹੈ।
ਉਹ ਕਦੇ ਵੀ ਸ਼ਾਂਤੀ ਵਿੱਚ ਨਹੀਂ ਰਹਿ ਸਕਦਾ ਜਿਸ ਪ੍ਰਕਾਰ ਗੰਦਗੀ ਦਾ ਕੀੜਾ ਗੰਦਗੀ ਨਾ ਮਿਲਣ ਤੇ ਮਰ ਜਾਂਦਾ ਹੈ, ਇਸੇ ਪ੍ਰਕਾਰ ਬ੍ਰਾਹਮਣ ਦਾ ਅਸਿਸਤਵ ਅਸ਼ਾਂਤੀ ਨਾਲ ਬਰਕਰਾਰ ਰਹਿੰਦਾ ਹੈ।
ਸਾਡਾ ਭੋਲ਼ਾ ਭਾਲਾ ਸਮਾਜ ਬ੍ਰਾਹਮਣ ਦੀ ਚਾਲ ਨੂੰ ਸਮਝ ਨਹੀਂ ਪਾਉਂਦਾ ਅਤੇ ਡਟ ਕੇ ਬ੍ਰਾਹਮਣ ਦਾ ਕੰਮ ਕਰ ਦਿੰਦਾ ਹੈ ਭਾਵ ਕਿ ਅਸ਼ਾਂਤੀ ਦਾ ਵਾਤਾਵਰਣ ਤਿਆਰ ਕਰ ਲੈਂਦਾ ਹੈ।
ਬ੍ਰਾਹਮਣ ਵੀ ਇਹ ਹੀ ਚਾਹੁੰਦਾ ਹੈ ਕਿ ਇਹ ਲੋਕ ਅਸਾਂਤ ਰਹਿਣ, ਦੁਖੀ ਰਹਿਣ ਅਤੇ ਸਰਕਾਰਾਂ ਨੂੰ ਦੋਸ਼ੀ ਮੰਨੀ ਜਾਣ।।।।।
ਬ੍ਰਾਹਮਣ ਚੰਗਿਆੜੀ ਦਿੰਦਾ ਹੈ ਅਤੇ ਸਾਡਾ ਇਕੱਠਾ ਕੀਤਾ ਗਿਆ ਮਾਨਸਿਕ ਬਾਰੂਦ ਫੱਟ ਜਾਂਦਾ ਹੈ ਅਤੇ ਅਸੀਂ ਆਪਣਾ ਹੀ ਨੁਕਸਾਨ ਕਰ ਲੈਂਦੇ ਹਾਂ।
ਤਥਾਗਤ ਬੁੱਧ ਜੀ ਦੀ ਇਹ ਸਿੱਖਿਆ ਨਹੀਂ ਸੀ, ਉਹ ਕਹਿੰਦੇ ਸਨ ਕਿ ਵੈਰ ਨਾਲ ਵੈਰ ਕਦੇ ਖਤਮ ਹੋ ਹੀ ਨਹੀਂ ਸਕਦਾ।।।
ਬ੍ਰਾਹਮਣ ਵਾਦ ਭਾਵ ਗੰਦਗੀ ਨੂੰ ਖਤਮ ਕਰਨ ਲਈ ਸਾਨੂੰ ਆਪਣੇ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਦੀ ਸ਼ਰਨ ਜਾਣਾ ਪਵੇਗਾ… ਬਾਬਾ ਸਾਹਿਬ ਜੀ ਨੂੰ ਪੜਨਾ ਪਵੇਗਾ ਅਤੇ ਅੰਦੋਲਨਾਂ ਨੂੰ ਕਾਮਯਾਬ ਕਰ ਕੇ ਜਿੱਤ ਪ੍ਰਾਪਤ ਕਰਨੀ ਪਵੇਗੀ।
ਇਹ ਹੀ ਅੰਦੋਲਨ ਮਾਨਯੋਗ ਅਕਾਸ਼ ਲਾਮਾ ਜੀ ਵੱਲੋਂ ਬੋਧ ਗਯਾ ਨੂੰ ਬ੍ਰਾਹਮਣ ਤੋਂ ਮੁਕਤ ਕਰਨ ਲਈ ਚਲਾਇਆ ਗਿਆ ਹੈ।
ਸ਼ਾਂਤੀ ਦਾ ਮਾਰਗ ਹੈ ਕਿ ਕਿਸੇ ਨੂੰ ਦੁੱਖ ਨਹੀਂ ਦੇਣਾ ਅਤੇ ਆਪਣਾ ਅੰਦੋਲਨ ਚਲਾਈ ਜਾਣਾ ਪਰ ਸਾਡਾ ਸਮਾਜ ਅੰਦੋਲਨ ਦੇ ਨਾਮ ਤੇ ਆਪ ਵੀ ਦੁਖੀ ਰਹਿੰਦਾ ਹੈ ਅਤੇ ਆਪਣਾ ਆਪਾ ਦੁਆਲਾ ਵੀ ਦੁਖੀ ਬਣਾ ਲੈਂਦਾ ਹੈ। ਬਾਬਾ ਸਾਹਿਬ ਜੀ ਵਾਂਗ ਅੰਦੋਲਨ ਕਰਨੇ ਪੈਣਗੇ ਅਤੇ ਨਿਰੰਤਰ ਕਰਨੇ ਪੈਣਗੇ, ਬਿਨਾ ਰੁਕੇ ਬਿਨਾਂ ਥੱਕੇ ਕਰਨੇ ਪੈਣਗੇ, ਫਿਰ ਹੀ ਕਾਮਯਾਬੀ ਮਿਲਣੀ ਹੈ।
ਸੋ ਸਾਥੀਓ ਅਸੀ ਸਾਰੇ ਰਲ ਮਿਲ ਕੇ ਆਪਣੇ ਆਪਣਾ ਯੋਗਦਾਨ ਬੋਧਗਯਾ ਮੁਕਤੀ ਅੰਦੋਲਨ ਵਿੱਚ ਪਾਈਏ ਅਤੇ ਬ੍ਰਾਹਮਣ ਵਾਦ ਦੀ ਗੰਦਗੀ ਵੱਧਣ ਤੋਂ ਰੋਕ ਸਕੀਏ ਅਤੇ ਆਪਣੇ ਮਹਾਂਪੁਰਸ਼ਾ ਦੀ ਸਹੀ ਵਿਚਾਰ ਧਾਰਾ ਦਾ ਪ੍ਰਚਾਰ ਪ੍ਰਸਾਰ ਕਰੀਏ।
ਮਾਨਯੋਗ ਅਕਾਸ਼ ਲਾਮਾ ਜੀ ਦਾ ਸਮੂਹ ਅੰਬੇਡਕਰੀ ਭਾਈਚਾਰੇ ਵੱਲੋਂ ਬਹੁਤ ਬਹੁਤ ਸਾਧੂਵਾਦ ਜੋ ਉਹਨਾਂ ਇੱਕ ਬਹੁਤ ਵੱਡੇ ਅੰਦੋਲਨ ਨਾਲ ਪੰਜਾਬੀਆਂ ਨੂੰ ਜੋੜਿਆ ਹੈ।
ਬ੍ਰਾਹਮਣ ਮੁਕਤ ਭਾਰਤ, ਅਡੰਬਰ ਮੁਕਤ ਭਾਰਤ
ਧੰਨਵਾਦ ਸਹਿਤ ਃ- ਰਾਜ ਕੁਮਾਰ ਬੋਧ
ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ (ਰਜਿ) – ਜੈ ਭੀਮ ਨਮੋ ਬੁਧਾਏ