ਬੋਧੀਆਂ ਵੱਲੋਂ ਬੋਧ ਗਯਾ ਮਹਾਂਬੁੱਧ ਵਿਹਾਰ ਲਾਗੇ ਅੰਬੇਡਕਰ ਪਾਰਕ ਵਿੱਚ ਧਰਨਾ ਅੱਜ ਤੋਂ ਸ਼ੁਰੂ

ਜਲੰਧਰ  (ਸਮਾਜ ਵੀਕਲੀ)  (ਜੱਸਲ)- ਅੱਜ ਬੋਧ ਗਯਾ ਮਹਾਂਬੁੱਧ ਵਿਹਾਰ ਲਾਗੇ ਅੰਬੇਡਕਰ ਪਾਰਕ ਵਿੱਚ ਧਰਨਾ ਦਿੱਤਾ ਗਿਆ। ਕਿਉਂਕਿ ਬੋਧ ਗਯਾ ਮਹਾਂਬੁੱਧ ਵਿਹਾਰ ਦੇ ਸਾਹਮਣੇ ਬੈਠੇ ਬੋਧੀ ਭਿਖਸ਼ੂਆਂ ਨੂੰ ਧਰਨੇ ਦੀ ਇਜਾਜ਼ਤ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਸੀ। ਸਗੋਂ ਉਹਨਾਂ ਨੂੰ ਥਾਣੇ ਗੱਲਬਾਤ ਕਰਨ ਲਈ ਬੁਲਾਇਆ ਗਿਆ। ਬੋਧੀ ਭਿਖਸ਼ੂਆਂ ਨੇ ਹੁਣ ਦੋ ਦਿਨ ਲਈ ਧਰਨਾ ਅੰਬੇਡਕਰ ਪਾਰਕ ਵਿਖੇ ਲਗਾਇਆ ਹੈ। ਜਿੱਥੇ 25 ਤੋਂ 30 ਲੋਕ ਧਰਨੇ ‘ਤੇ ਬੈਠਣਗੇ। 14 ਫਰਵਰੀ ਤੋਂ ਪੂਰੇ ਜ਼ੋਰਾਂ- ਸ਼ੋਰਾਂ ਨਾਲ ਸਾਰੇ ਆਏ ਹੋਏ ਭਿਖਸ਼ੂ ਭਿਖੂਸ਼ਣੀਆਂ ,ਉਪਾਸਕ ਅਤੇ ਉਪਾਸਕਾਵਾਂ ਧਰਨੇ ਤੇ ਬੈਠਣਗੇ। ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ 12 ਫਰਵਰੀ ਤੋਂ ਭੁੱਖ ਹੜਤਾਲ ਕਰਨ ਦਾ ਫੈਸਲਾ ਲੈ ਚੁੱਕੇ ਹਨ। ਇਸ ਸਬੰਧੀ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਗਈਆਂ ਹਨ। ਮੀਡੀਆ ਵਿੱਚ ਵੀ ਖਬਰਾਂ ਲੱਗ ਚੁੱਕੀਆਂ ਹਨ। ਭੁੱਖ ਹੜਤਾਲ ਦਾ ਮੁੱਖ ਕਾਰਨ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਨ ਅਤੇ ਬੋਧ ਗਯਾ ਮਹਾਂਬੁੱਧ ਵਿਹਾਰ ਦਾ ਨਿਰੋਲ ਕੰਟਰੋਲ ਬੋਧੀਆਂ ਦੇ ਹਵਾਲੇ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ ਸੀ। ਇਹ ਜਾਣਕਾਰੀ ਹਰਭਜਨ ਸਾਂਪਲਾ ਵੱਲੋਂ ਦਿੱਤੀ ਗਈ।

Previous articleਸੰਤ ਨਿਰੰਜਨ ਦਾਸ ਜੀ ਦੀ ਸਰਪ੍ਰਸਤੀ ਹੇਠ ਸੀਰ ਗੋਵਰਧਨਪੁਰ ਦੀ ਪਵਿੱਤਰ ਧਰਤੀ ‘ਤੇ ਸਤਿਗੁਰੂ ਰਵਿਦਾਸ ਆਗਮਨ ਪੁਰਬ ਮਨਾਇਆ
Next articleਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਮਨਾਏ ਗਏ