ਢਾਕਾ (ਸਮਾਜ ਵੀਕਲੀ): ਬੰਗਲਾਦੇਸ਼ ਦੀ ਸੁਗੰਧਾ ਨਦੀ ਵਿਚ ਤਿੰਨ ਮੰਜ਼ਿਲਾ ਫੈਰੀ (ਕਿਸ਼ਤੀ) ਨੂੰ ਅੱਗ ਲੱਗ ਗਈ ਤੇ 40 ਲੋਕ ਮਾਰੇ ਗਏ। 150 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਸ ਬੇੜੀ ਵਿਚ ਕਰੀਬ 800 ਲੋਕ ਸਵਾਰ ਸਨ। ਪੁਲੀਸ ਨੇ ਦੱਸਿਆ ਕਿ ਢਾਕਾ ਤੋਂ ਚੱਲੀ ਕਿਸ਼ਤੀ ਬਰਗੁਣਾ ਜਾ ਰਹੀ ਸੀ ਤੇ ਸੁਵੱਖਤੇ ਕਰੀਬ 3 ਵਜੇ ਅੱਗ ਲੱਗ ਗਈ। ਵੱਡੀ ਗਿਣਤੀ ਲੋਕ ਲਾਪਤਾ ਦੱਸੇ ਜਾ ਰਹੇ ਹਨ। ਨੌਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਜ਼ਖ਼ਮੀ 72 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲੀਸ ਮੁਤਾਬਕ ਕਈ ਲੋਕਾਂ ਦੀ ਮੌਤ ਅੱਗ ਨਾਲ ਤੇ ਕਈਆਂ ਦੀ ਦਰਿਆ ਵਿਚ ਡੁੱਬਣ ਕਾਰਨ ਹੋਈ ਹੈ। ਬਹੁਤਿਆਂ ਨੇ ਅੱਗ ਤੋਂ ਬਚਦਿਆਂ ਨਦੀ ਵਿਚ ਛਾਲ ਮਾਰ ਦਿੱਤੀ। ਕਿਸ਼ਤੀ ਉਤੇ ਜਦ ਅੱਗ ਲੱਗੀ ਤਾਂ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ। ਧੂਏਂ ਨਾਲ ਵੀ ਕਈਆਂ ਦੀ ਮੌਤ ਹੋਈ ਹੈ। ਬੰਗਲਾਦੇਸ਼ ਵਿਚ ਯਾਤਰੀ ਕਿਸ਼ਤੀ ਨੂੰ ‘ਲਾਂਚ’ ਕਿਹਾ ਜਾਂਦਾ ਹੈ। ਕਿਸ਼ਤੀ ਸਮਰੱਥਾ ਨਾਲੋਂ ਵੱਧ ਭਰੀ ਹੋਈ ਸੀ। ਹਾਦਸੇ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly