ਪੰਜਵੀਂ ਜਮਾਤ ਦੇ ਦਾਖਲੇ ਸਮੇਂ ਬੋਰਡ ਵਲੋਂ ਬੱਚਿਆਂ ਕੋਲ਼ੋ ਸਰਟੀਫਿਕੇਟ ਫੀਸਾਂ ਦੇ ਨਾਮ ਤੇ ਉਗਰਾਹੀ ਕਰਨਾ ਲਾਜਮੀ ਸਿੱਖਿਆ ਅਧਿਕਾਰ ਕਨੂੰਨ ਦੀ ਉਲੰਘਣਾ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

*ਗਰੀਬ ਬੱਚਿਆਂ ਦੀ ਲੁੱਟ ਤਰੁੰਤ ਰੋਕੇ ਸਰਕਾਰ:- ਸੁਖਵਿੰਦਰ ਸਿੰਘ ਚਾਹਲ*
ਜਲੰਧਰ, ਫਿਲੌਰ, ਅੱਪਰਾ (ਜੱਸੀ)-ਗੌਰਮਿੰਟ ਟੀਚਰਜ਼ ਯੂਨੀਅਨ  ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਜਮਾਤ ਦੇ ਦਾਖਲੇ ਲਈ ਬੋਰਡ ਦੇ ਸਰਟੀਫਿਕੇਟ ਦੇਣ ਦੀ ਫੀਸ 200 ਰੁਪਏ ਵਸੂਲ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਪੱਤਰ ਈਮੇਲ ਕਰਕੇ  ਮੰਗ ਕੀਤੀ ਹੈ ਕਿ ਇਹ ਸਰਟੀਫਿਕੇਟ ਦੇ ਨਾਮ ਤੇ ਲਈ ਜਾ ਰਹੀ ਫੀਸ ਤਰੁੰਤ ਬੰਦ ਕੀਤੀ ਜਾਵੇ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਮੁਫ਼ਤ ਸਿੱਖਿਆ ਦਾ ਲੋਕਾਂ ਵਿੱਚ ਪਰਚਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਗਰੀਬ ਬੱਚਿਆਂ ਕੋਲ਼ੋ ਸਰਟੀਫਿਕੇਟ ਫੀਸ ਦੇ ਨਾਮ ਤੇ ਉਗਰਾਹੀ ਕੀਤੀ ਜਾ ਰਹੀ ਹੈ। ਇਸ ਸਮੇਂ ਆਗੂਆਂ ਨੇ ਕਿਹਾ ਕਿ ਪੰਜਵੀਂ ਤੱਕ ਦੇ ਬੱਚਿਆਂ ਕੋਲ਼ੋ ਕਿਸੇ ਵੀ ਤਰ੍ਹਾਂ ਦੀ ਫੀਸ ਲੈਣਾ ਲਾਜਮੀ ਸਿੱਖਿਆ ਅਧਿਕਾਰ ਕਨੂੰਨ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਡਿਜੀਟਲ ਤੇ ਹਾਰਡ ਕਾਪੀ ਦੇ ਨਾਮ ਤੇ ਵਸੂਲੀ ਕੀਤੀ ਗਈ।ਆਗੂਆਂ ਨੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਪੱਤਰ ਭੇਜ ਕੇ ਤਰੁੰਤ ਦਖਲ ਦੇਣ ਦੀ ਮੰਗ ਕੀਤੀ ।ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਦੇ ਬਿਆਨ ਨੂੰ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਸੁਰਜੀਤ ਸਿੰਘ ਮੋਹਾਲੀ ਕਰਨੈਲ ਫਿਲੌਰ ਆਦਿ ਆਗੂਆਂ ਨੇ ਕਿਹਾ ਬੋਰਡ ਵਲੋਂ ਵਾਧੂ ਫੀਸਾਂ ਰਾਹੀਂ ਕੀਤੀ ਜਾ ਰਹੀ ਵਸੂਲੀ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਲੁੱਟ ਹੈ । ਇਸ ਸਮੇਂ ਤੀਰਥ ਸਿੰਘ ਬਾਸੀ,, ਮੰਗਲ ਟਾਂਡਾ, ਮਨੋਹਰ ਲਾਲ ਸ਼ਰਮਾਂ, ਗੁਰਦੀਪ ਬਾਜਵਾ,ਬਲਵਿੰਦਰ ਸਿੰਘ ਭੁੱਟੋ, ਕੁਲਦੀਪ ਸਿੰਘ ਪੂਰੋਵਾਲ, ਗੁਰਪ੍ਰੀਤ ਅੰਮੀਵਾਲ਼, ਜੱਜਪਾਲ ਬਾਜੇਕੇ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਸੁਭਾਸ਼ ਪਠਾਨਕੋਟ, ਸੁਖਚੈਨ ਕਪੂਰਥਲਾ, ਬੋਧ ਰਾਜ, ਪ੍ਰਭਜੀਤ ਸਿੰਘ ਰਸੂਲਪੁਰ, ਦੇਵੀ ਦਿਆਲ, ਸਤਵੰਤ ਸਿੰਘ, ਪੁਸ਼ਪਿੰਦਰ ਹਰਪਾਲਪੁਰ, ਸੁਖਵਿੰਦਰ ਸਿੰਘ ਮੱਕੜ, ਜਸਵਿੰਦਰ ਸਮਾਣਾ, ਸੁੱਚਾ ਸਿੰਘ, ਪਰਮਜੀਤ ਸਿੰਘ ਸ਼ੋਰੇਵਾਲ, ਦਿਲਦਾਰ ਸਿੰਘ ਭੰਡਾਲ਼, ਮਨਜੀਤ ਬਰਾੜ, ਸਰਬਜੀਤ ਬਰਾੜ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਪ੍ਰਸ਼ਾਸ਼ਨ ਨੂੰ “ਜਿੰਦਰੇ” ਭੇਂਟ,  ਕਿਹਾ ਜੇ ਸਿਵਲ ਹਸਪਤਾਲਾਂ ਤੇ ਪੇਂਡੂ ਡਿਸਪੈਂਸਰੀਆਂ ਵਿੱਚ ਚੰਗਾ ਇਲਾਜ਼ ਨਹੀਂ ਦੇ ਸਕਦੇ ਤਾਂ ਲਗਾ ਦਿਓ ਤਾਲ਼ੇ
Next articleਮੌਜੂਦਾ ਮਾਲਿਕ-(ਮਿੰਨੀ ਕਹਾਣੀ )