ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਖੂਨਦਾਨ ਮਹਾਂਦਾਨ ਨਾਹਰੇ ਹੇਠ ਵਿਸ਼ਵ ਖੂਨ ਦਾਨ ਦਿਵਸ ਮੌਕੇ ਬਲੱਡ ਡੋਨਰਜ ਕਲੱਬ ਮਹਿਤਪੁਰ ਦੀ ਸਮੁੱਚੀ ਟੀਮ ਵੱਲੋਂ ਟੁਰਨਾ ਇੰਜਨੀਅਰਿੰਗ ਵਰਕਸ ਮਹਿਤਪੁਰ ਵਿਖੇ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਲਗਭਗ 50 ਖੂਨਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਮੌਕੇ ਕਲੱਬ ਵੱਲੋਂ ਸਾਰੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਬੂਟੇ ਵੀ ਵੰਡੇ ਗਏ । ਇਸ ਮੌਕੇ ਲਗਭਗ 70 ਵਿਅਕਤੀਆਂ ਦੇ ਖੂਨ ਅਤੇ ਗਰੁੱਪ ਟੈਸਟ ਫਰੀ ਕੀਤੇ ਗਏ। ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਸੁਰਿੰਦਰ ਪਾਲ ਸਿੰਘ ਨਕੋਦਰ, ਮਹਿੰਦਰ ਪਾਲ ਸਿੰਘ ਟੁਰਨਾ, ਹਰਜਿੰਦਰ ਸਿੰਘ ਸਰਪੰਚ ,ਅਮਨਦੀਪ ਸਿੰਘ ਬੱਲੀ ਪ੍ਰਿੰਟਿੰਗ ਪ੍ਰੈਸ ਮਹਿਤਪੁਰ, ਗੁਰਪ੍ਰੀਤ ਸਿੰਘ ਖਾਲਸਾ ਮੋਬਾਇਲ, ਐਮਰੌਕ ਡੀ ਜੇ , ਪਰਮਜੀਤ ਸਿੰਘ ਭੋਡੀਪੁਰ ,ਵਿਜੇ ਮਡਾਸ, ਜਨਕ ਰਾਜ ਸਰੋਆ, ਗੌਤਮ ਮਹਿਤਾ, ਸਮਰਾ ਕੰਪਿਊਟਰ ,ਮਰੋਕ ਬੂਟ ਹਾਊਸ , ਅਨੇਜਾ ਸਵੀਟਸ ਅਤੇ ਹੋਰ ਮੈਂਬਰ ਸਾਹਿਬਾਨ ਵੱਲੋਂ ਭਰਭੂਰ ਸਹਿਯੋਗ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



