
125 ਖੂਨਦਾਨ ਅਤੇ ਐਚ ਬੀ ਟੈਸਟ ਫ੍ਰੀ ਕੀਤੇ
ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਬਲੱਡ ਡੋਨਰਜ ਕਲੱਬ ਮਹਿਤਪੁਰ ਵੱਲੋਂ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਦੇ (ਸੰਕਲਪ ਦਿਵਸ) ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ ਮਹਿਤਪੁਰ ਬੱਸ ਸਟੈਂਡ ਵਿਖੇ ਕੀਤਾ ਗਿਆ। ਇਸ ਕੈਂਪ ਦੌਰਾਨ ਲਗਭਗ 50 ਖੂਨਦਾਨੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਖੂਨਦਾਨ ਕੈਂਪ ਦੇ ਸੰਚਾਲਕ ਗੁਰਨਾਮ ਸਿੰਘ ਮਹਿਸਮਪੁਰ ਨੇ ਦੱਸਿਆ ਕਿ ਅੱਜ ਦੇ ਦਿਨ ਸ਼ਹੀਦ ਊਧਮ ਸਿੰਘ ਵੱਲੋਂ ਜ਼ਿਲਿਆਂ ਵਾਲੇ ਬਾਗ਼ ਦੇ ਦੋਸ਼ੀ ਗਵਰਨਰ ਉਡਵਾਇਰ ਨੂੰ ਮਾਰ ਕੇ ਆਪਣਾ ਸੰਕਲਪ ਪੂਰਾ ਕੀਤਾ ਸੀ। ਮਹਿਸਪੁਰੀ ਨੇ ਦੱਸਿਆ ਕਿ ਰੈੱਡ ਫੋਰਸ ਫਾਉਂਡੇਸ਼ਨ ਵਲੋਂ ਨਵਾਂ ਪਿੰਡ ਝੁਗੀਆਂ ਵਿਖੇ 11 ਮਾਰਚ ਤੋਂ 14 ਮਾਰਚ ਤੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਲੰਗਰ, ਮੈਡੀਕਲ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਲਖਵਿੰਦਰ ਸਿੰਘ ਬਾਗੀ ਵਾਲ, ਕੁਲਦੀਪ ਸਿੰਘ ਸਰਪੰਚ ਭੋਡੇ, ਸਮਰਾ ਕੰਪਿਊਟਰ, ਇਲੈਕਟ੍ਰਾਨਿਕ ਸੰਨੀ ਟੀਵੀ, ਨਰੇਸ਼ ਕੁਮਾਰ ਕਾਲੀ, ਬੱਲੀ ਪ੍ਰਿੰਟਿੰਗ ਪ੍ਰੈਸ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ ਬੀਕੇਯੂ, ਗੁਰਪ੍ਰੀਤ ਸਿੰਘ ਖਾਲਸਾ ਮੋਬਾਈਲ, ਹਰਜਿੰਦਰ ਸਿੰਘ ਇਸਮਾਇਲ ਪੁਰ, ਸੁਰਜੀਤ ਸਿੰਘ ਡੱਲਾ, ਮਹਿੰਦਰਪਾਲ ਸਿੰਘ ਟੁਰਨਾ, ਧਰਮਜੀਤ ਸਿੰਘ,ਗੋਤਮ ਮਹਿਤਾ ਆਦਿ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj