ਆਪਣਾ ਪੰਜਾਬ ਰੈਸਟੋਰੈਂਟ ਦੁਬਈ ਅਤੇ ਸ. ਹਰਵਿੰਦਰ ਸਿੰਘ ਧੁੱਗਾ ਵੱਲੋਂ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਹਿਯੋਗ (ਸਮਾਜ ਵੀਕਲੀ)
ਦੁਬਈ /ਜਲੰਧਰ (ਕੁਲਦੀਪ ਚੁੰਬਰ)– ਫਰਾਹ ਹਰਬਸ ਟ੍ਰੇਡਿੰਗ ਅਜਮਾਨ ਦੇ ਵੈਦ ਹਰੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਦਸੰਬਰ ਨੂੰ ਬਲੱਡ ਡੋਨੇਸ਼ਨ ਕੈਂਪ ਅਜਮਾਨ ਯੂ ਏ ਈ ਦੀ ਧਰਤੀ ਤੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤਕ ਲਗਾਇਆ ਜਾ ਰਿਹਾ ਹੈ । ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੱਖ ਵੱਖ ਸੋਸ਼ਲ ਸਾਈਟਾਂ ਤੇ ਪੰਜਾਬ ਦੇ ਸੁਪ੍ਰਸਿੱਧ ਗਾਇਕ ਕਲਾਕਾਰਾਂ ਵੱਲੋਂ ਇਸ ਬਲੱਡ ਡੋਨੇਸ਼ਨ ਕੈਂਪ ਦੀ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਸ ਬਲੱਡ ਡੋਨੇਸ਼ਨ ਕੈਂਪ ਵਿੱਚ ਵਿਸ਼ਵ ਰਤਨ ਸਤਿਕਾਰਯੋਗ ਸੁਹੇਲ ਮੁਹੰਮਦ ਅਲ ਜ਼ਰੂਨੀ ਮੁੱਖ ਮਹਿਮਾਨ ਦੀ ਹੈਸੀਅਤ ਵਜੋਂ ਪੁੱਜ ਰਹੇ ਹਨ । ਇਸ ਕੈਂਪ ਨੂੰ ਸਰਦਾਰ ਮਨਜਿੰਦਰ ਸਿੰਘ ਆਪਣਾ ਪੰਜਾਬ ਰੈਸਟੋਰੈਂਟ ਦੁਬਈ ਅਤੇ ਸ. ਹਰਵਿੰਦਰ ਸਿੰਘ ਧੁੱਗਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੈਦ ਹਰੀ ਸਿੰਘ ਇਸ ਤੋਂ ਪਹਿਲਾਂ ਵੀ ਕਈ ਸਮਾਜਸੇਵੀ ਸੰਸਥਾਵਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਜੋ ਇਸ ਕੈਂਪ ਨੂੰ ਲਗਾਉਣ ਲਈ ਸਾਰੇ ਹੀ ਸਾਥੀਆਂ ਦਾ ਸਹਿਯੋਗ ਲੈ ਰਹੇ ਹਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly